Wednesday, October 28, 2026
Home Hoshiarpur ਨੌਜਵਾਨ ਆਗੂਆਂ ਨੇ ਗੁਰਸਿਮਰਨ ਦੇ ਐਸਡੀਐਮ ਬਣਨ ਤੇ ਕੀਤਾ ਨਿੱਘਾ ਸਵਾਗਤ

ਨੌਜਵਾਨ ਆਗੂਆਂ ਨੇ ਗੁਰਸਿਮਰਨ ਦੇ ਐਸਡੀਐਮ ਬਣਨ ਤੇ ਕੀਤਾ ਨਿੱਘਾ ਸਵਾਗਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਜ਼ਿਲ੍ਹੇ ਦੀ ਧੀ ਗੁਰਸਿਮਰਨਜੀਤ ਕੌਰ ਐਸਡੀਐਮ ਹੁਸ਼ਿਆਰਪੁਰ ਵਿੱਚ ਤਾਇਨਾਤ ਹੋਣ ਮੌਕੇ ਉਹਨਾਂ ਦਾ ਨਿੱਘਾ ਸਵਾਗਤ ਨਹਿਰੂ ਯੁਵਾ ਕੇਂਦਰ ਨਾਲ ਸੰਬੰਧਿਤ ਸੀਨੀਅਰ ਨੌਜਵਾਨ ਆਗੂਆਂ ਵੱਲੋਂ ਕੀਤਾ ਗਿਆ। ਇਸ ਤੋਂ ਪਹਿਲਾਂ ਉਹ ਆਪਣੀਆਂ ਸ਼ਾਨਦਾਰ ਸੇਵਾਵਾਂ ਅੰਮ੍ਰਿਤਸਰ ਵਿੱਚ ਨਿਭਾ ਰਹੇ ਸਨ। ਉਨ੍ਹਾਂ ਦਾ ਸਵਾਗਤ ਕਰਦਿਆਂ ਨੈਸ਼ਨਲ ਯੂਥ ਅਵਾਰਡੀ ਪ੍ਰਮੋਦ ਸ਼ਰਮਾ, ਸ਼੍ਰੋਮਣੀ ਪੰਜਾਬੀ ਸਾਹਿਤਕਾਰ ਬਲਜਿੰਦਰ ਮਾਨ ਅਤੇ ਕੋਚ ਅਮਰਜੀਤ ਸਿੰਘ ਠਰੋਲੀ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਜ਼ਿਲ੍ਹੇ ਵਿੱਚ ਨੌਜਵਾਨ ਅਫ਼ਸਰ ਤਾਇਨਾਤ ਹੋ ਰਹੇ ਹਨ। ਜਿਨ੍ਹਾਂ ਤੋਂ ਸਾਡੇ ਸਮਾਜ ਨੂੰ ਖਾਸ ਕਰ ਨੌਜਵਾਨ ਵਰਗ ਨੂੰ ਬਹੁਤ ਉਮੀਦਾਂ ਹਨ। ਇਸ ਮੌਕੇ ਉਨ੍ਹਾਂ ਨੌਜਵਾਨਾਂ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ ਦਿੱਤੇ ਜਾ ਰਹੇ ਸਹਿਯੋਗ ਅਤੇ ਸ਼ਾਨਦਾਰ ਪ੍ਰਾਪਤੀਆਂ ਦੀ ਵੀ ਚਰਚਾ ਵੀ ਕੀਤੀ।

Advertisements

ਐਸਡੀਐਮ ਗੁਰਸਿਮਰਨਜੀਤ ਕੌਰ ਨੇ ਕਿਹਾ ਕਿ ਮੈਨੂੰ ਆਪਣੇ ਜ਼ਿਲ੍ਹੇ ਦੇ ਹਰ ਵਾਸੀ ਤੇ ਬਹੁਤ ਭਰੋਸਾ ਹੈ ਕਿਉਂਕਿ ਉਹ ਦੇਸ਼ ਭਗਤੀ ਅਤੇ ਸਮਾਜ ਨੂੰ ਬਿਹਤਰ ਲੀਹਾਂ ਪ੍ਰਧਾਨ ਕਰਨ ਦੀ ਸੋਚ ਦੇ ਮਾਲਕ ਹਨ। ਉਹਨਾਂ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਦੇ ਸਹਿਯੋਗ ਨਾਲ ਹੀ ਸਮਾਜ ਨੂੰ ਬਿਹਤਰ ਲਈਆਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਰਚਨਾਤਮਿਕ ਸੋਚ ਦੇ ਮਾਲਕ ਨੌਜਵਾਨ ਦੇਸ਼ ਦਾ ਕੀਮਤੀ ਸਰਮਾਇਆ ਹਨ।

LEAVE A REPLY

Please enter your comment!
Please enter your name here