ਐਨਐਸਕਿਊਐਫ ਵੋਕੇਸ਼ਨਲ ਅਧਿਆਪਕਾਂ ਦਾ ਪਕਾ ਧਰਨਾ 71ਵੇਂ ਦਿਨ ਵਿਚ ਸ਼ਾਮਿਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੂਬਾ ਪ੍ਰਧਾਨ ਰਾਏ ਸਾਹਿਬ ਸਿੱਧੂ ਨੇ ਦਸਿਆ ਕਿ ਪਿਛਲੇ 71 ਦਿਨਾਂ ਤੋਂ ਅਸੀਂ ਗੁਰੂਦਵਾਰਾ ਦੁੱਖ ਨਿਵਾਰਨ ਸਾਹਿਬ ਸਾਹਮਣੇ ਆਪਣੀਆਂ ਮੰਗ ਨੂੰ ਲੈ ਕੇ ਬੈਠੇ ਹਾ ਜਿਸ ਤਰਾਂ ਪੰਜਾਬ ਸਰਕਾਰ ਵੋਕੇਸ਼ਨਲ ਅਧਿਆਪਕਾਂ ਨੂੰ ਕਾਰਪੋਰੇਟ ਕੰਪਨੀਆਂ ਵਿੱਚੋ ਕਢ ਸਿਖਿਆ ਵਿਭਾਗ ਵਿਚ ਮਰਜ ਕਰੇ ਅਤੇ ਹੋਰ ਵੀ ਮੈਡੀਕਲ ਛੁਟੀ ਜਣੇਪਾ ਛੁਟੀ ਅਤੇ ਟਰਾਂਸਫਰ ਪਾਲਿਸੀ ਨੂੰ ਲੈ ਸਰਕਾਰ ਸਾਡੇ ਸਬਰ ਦਾ ਹੋਰ ਇਮਤਿਹਾਨ ਨਾ ਲਵੇ ਹੁਣ ਤਕ ਸਿਖਿਆ ਮੰਤਰੀ ਨਾਲ ਬਹੁਤ ਮੀਟਿੰਗ ਮਿਲਿਆ ਅਤੇ ਹੋਇਆ ਪਰ ਓਹਨਾ ਵਿਚ ਹਾਲੇ ਕੋਈ ਹਲ ਨਹੀਂ ਨਿਕਲਿਆ ਓਹਨਾ ਦਸਿਆ ਕਿ ਪਿਛਲੇ 71 ਦਿਨਾਂ ਤੋਂ ਤਪਦੀ ਧੁੱਪ ਵਿਚ 49 ਡਿਗਰੀ ਤਾਪਮਾਨ ਵਿਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ (ਪਟਿਆਲਾ ਵਿਖੇ) ਸਾਹਮਣੇ ਪੱਕੇ ਧਰਨੇ ਉੱਤੇ ਬੈਠੇ ਸਾਡੇ ਅਧਿਆਪਕਾਂ ਨਾਲ ਇਨਸਾਫ ਕਰੋ । ਸਾਡੀਆਂ ਮੰਗਾਂ ਪੂਰੀਆਂ ਕਰੋ, ਜਿਵੇਂ ਕੰਪਨੀਆਂ ਨੂੰ ਸਰਕਾਰੀ ਸਕੂਲਾਂ ਵਿਚੋਂ ਬਾਹਰ ਕਰੋ ਅਤੇ ਬਿਨਾ ਕਿਸੇ ਦੇਰੀ ਸਾਰੇ ਐਨਐਸਕਿਊਐਫ ਅਧਿਆਪਕਾਂ ਨੂੰ ਸਿਖਿਆ ਵਿਭਾਗ ਵਿਚ ਮਰਜ ਕਰੋ। ਇਸ ਮੌਕੇ ਸੂਬਾ ਉਪ ਪ੍ਰਧਾਨ ਨਵਨੀਤ ਲੰਮਾ ਜੀ ਅਤੇ ਸੂਬਾ ਉਪ ਪ੍ਰਧਾਨ ਸਵਰਨਜੀਤ ਸਿੰਘ ਅਤੇ ਸ਼ਾਮ ਲਾਲ ਵੀ ਹਾਜਿਰ ਸਨ।

Advertisements

LEAVE A REPLY

Please enter your comment!
Please enter your name here