ਐਸ.ਐਸ.ਪੀ. ਨੇ ਨਜਾਇਜ਼ ਸ਼ਰਾਬ ਕਾਰੋਬਾਰ ਨੂੰ ਜੜੋਂ ਪੁੱਟਣ ਲਈ ਬਣਾਈਆਂ 6 ਟੀਮਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਜਾਇਜ਼ ਸ਼ਰਾਬ ਦੇ ਧੰਦੇ ਅਤੇ ਸਮੱਗਲਿੰਗ ਨੂੰ ਜੜੋਂ ਪੁੱਟਣ ਦੀ ਵਚਨਬੱਧਤਾ ਦੁਹਰਾਉਂਦਿਆਂ, ਜਿਲਾ ਪੁਲਿਸ ਨੇ ਇਸ ਮਕਸਦ ਨੂੰ ਪੂਰਾ ਕਰਨ ਲਈ ਪੁਲਿਸ ਦੀਆਂ 6 ਵਿਸ਼ੇਸ਼ ਟੀਮਾਂ ਬਣਾਈਆਂ ਹਨ, ਜੋ ਨਜਾਇਜ਼ ਸ਼ਰਾਬ ਦੇ ਧੰਦੇ ਵਿੱਚ ਸ਼ਾਮਲ ਅਨਸਰਾਂ ਖਿਲਾਫ਼ ਛਾਪੇਮਾਰੀ ਕਰਕੇ ਸਖਤ ਕਾਰਵਾਈ ਕਰਨਗੀਆਂ। ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਟੀਮਾਂ ਦੀ ਅਗਵਾਈ ਸਬ-ਡਵੀਜਨ ਪੱਧਰ ‘ਤੇ ਡੀ.ਐਸ.ਪੀ. ਕਰਨਗੇ ਜਦਕਿ ਸਬੰਧਤ ਐਸ.ਐਚ.ਓ. ਇਨ•ਾਂ ਟੀਮਾਂ ਵਿੱਚ ਮੁੱਖ ਤੌਰ ‘ਤੇ ਸ਼ਾਮਲ ਹੋਣਗੇ। ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਵਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਨਿਰਦੇਸ਼ਾਂ ਤਹਿਤ ਨਜਾਇਜ਼ ਸ਼ਰਾਬ ਦੇ ਧੰਦੇ ਵਿੱਚ ਸ਼ਾਮਲ ਲੋਕਾਂ ਨੂੰ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨਾਂ ਦੱਸਿਆ ਕਿ ਇਨਾਂ ਟੀਮਾਂ ਨੂੰ ਵਿਸ਼ੇਸ਼ ਟਰੇਨਿੰਗ ਅਤੇ ਗੁਪਤ ਆਪਰੇਸ਼ਨਾਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ, ਤਾਂ ਜੋ ਅਸਰਦਾਰ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾ ਸਕਣ। ਉਨਾਂ ਕਿਹਾ ਕਿ ਜ਼ਿਲਾ ਪੁਲਿਸ ਨੇ ਨਜਾਇਜ਼ ਸ਼ਰਾਬ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਖਿਲਾਫ਼ ਸ਼ਿੰਕਜਾ ਕੱਸ ਦਿੱਤਾ ਹੈ, ਜਿਨਾਂ ਨਾਲ ਕਿਸੇ ਵੀ ਕੀਮਤ ‘ਤੇ ਕੋਈ ਵੀ ਲਿਹਾਜ਼ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਹੀ ਜ਼ਿਲਾ ਪੁਲਿਸ ਨੇ ਵਿਸ਼ੇਸ਼ ਨਾਕੇ ਅਤੇ ਰਾਤ ਦੇ ਨਾਕੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਕਿਤੇ ਵੀ ਕਿਸੇ ਕਿਸਮ ਦੀ ਢਿੱਲਮਠ ਨਾ ਰਹਿ ਜਾਵੇ।ਵਿਸ਼ੇਸ਼ ਪੁਲਿਸ ਟੀਮਾਂ ਬਾਰੇ ਉਨਾਂ ਦੱਸਿਆ ਕਿ ਇਹ ਟੀਮਾਂ ਡੀ.ਐਸ.ਪੀਜ਼ ਦੀ ਅਗਵਾਈ ਹੇਠ ਸਬੰਧਤ ਥਾਣਾ ਮੁੱਖੀ ਸਮੇਤ ਪੂਰੀ ਟੀਮ ਨਾਲ ਛਾਪੇਮਾਰੀਆਂ ਕਰਨਗੀਆਂ।

Advertisements

ਉਨਾਂ ਇਹ ਵੀ ਦੱਸਿਆ ਕਿ ਅੰਤਰਰਾਜ਼ੀ ਅਤੇ ਅੰਤਰ ਜ਼ਿਲਾ ਹੱਦਾਂ ‘ਤੇ ਪੁਲਿਸ ਵਲੋਂ ਚੌਕਸੀ ਵਧਾ ਦਿੱਤੀ ਗਈ ਹੈ ਜਿਸ ਨਾਲ ਨਜਾਇਜ਼ ਸ਼ਰਾਬ ਦੀ ਸਮਗਲਿੰਗ ਨੂੰ ਠੱਲ ਪਵੇਗੀ।30 ਜੁਲਾਈ ਤੋਂ 6 ਅਗਸਤ ਤੱਕ ਨਜਾਇਜ਼ ਸ਼ਰਾਬ ਦੇ ਧੰਦੇ ਖਿਲਾਫ਼ ਕੀਤੀ ਕਾਰਵਾਈ ਬਾਰੇ ਉਨਾਂ ਦੱਸਿਆ ਕਿ ਇਸ ਦੌਰਾਨ ਆਬਕਾਰੀ ਐਕਟ ਤਹਿਤ 36 ਕੇਸ ਦਰਜ ਕਰਕੇ 32 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 324 ਲਿਟਰ ਨਜਾਇਜ਼ ਸ਼ਰਾਬ, 753 ਲਿਟਰ ਜਾਇਜ਼ ਸ਼ਰਾਬ ਅਤੇ 13900 ਕਿਲੋ ਲਾਹਣ ਬਰਾਮਦ ਕੀਤੀ ਗਈ ਹੈ। ਉਨਾਂ ਕਿਹਾ ਕਿ ਬੀਤੇ ਦਿਨੀਂ ਦਸੂਹਾ ਪੁਲਿਸ ਨੇ 400 ਕਿਲੋ ਲਾਹਣ ਅਤੇ ਨਜਾਇਜ਼ ਸ਼ਰਾਬ ਦੇ ਧੰਦੇ ਵਿੱਚ ਵਰਤੀਆਂ ਜਾਣ ਵਾਲੀਆਂ 3 ਕਿਸ਼ਤੀਆਂ ਆਦਿ ਵੀ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ 4 ਅਗਸਤ ਨੂੰ ਜ਼ਿਲਾ ਪੁਲਿਸ ਨੇ ਆਬਕਾਰੀ ਐਕਟ ਤਹਿਤ ਅਕਤੂਬਰ 2013 ਦੇ ਪਰਚੇ ਵਿੱਚ ਨਾਮਜ਼ਦ ਸੰਦੀਪ ਕੁਮਾਰ, ਜੋ ਕਿ ਭਗੌੜਾ ਸੀ, ਨੂੰ ਵੀ ਗ੍ਰਿਫਤਾਰ ਕੀਤਾ ਹੈ।

ਇਸੇ ਤਰ•ਾਂ 1 ਜਨਵਰੀ 2020 ਤੋਂ ਲੈ ਕੇ 6 ਅਗਸਤ ਤੱਕ 248 ਮਾਮਲੇ ਦਰਜ ਕਰਕੇ 297 ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ 1.37 ਕਰੋੜ ਲਿਟਰ ਨਜਾਇਜ਼ ਸ਼ਰਾਬ, ਦੋ ਚਾਲੂ ਭੱਠੀਆਂ, 33900 ਕਿਲੋ ਲਾਹਨ, 1.20 ਕਰੋੜ ਮਿਲੀਲਿਟਰ ਜਾਇਜ਼ ਸ਼ਰਾਬ ਬਰਾਮਦ ਕੀਤੀ ਜਾ ਚੁੱਕੀ ਹੈ। ਨਵਜੋਤ ਸਿੰਘ ਮਾਹਲ ਨੇ ਨਸ਼ਿਆਂ ਖਿਲਾਫ਼ ਜ਼ਿਲਾ ਪੁਲਿਸ ਵਲੋਂ 31 ਜੁਲਾਈ ਤੱਕ ਕੀਤੀ ਕਾਰਵਾਈ ਸਬੰਧੀ ਦੱਸਿਆ ਕਿ 207 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 140 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਇਨਾਂ ਕਾਰਵਾਈਆਂ ਦੌਰਾਨ 1881 ਕਿਲੋ ਚੂਰਾ ਪੋਸਤ, 673 ਗ੍ਰਾਮ ਹੈਰੋਇਨ, 1.7 ਕਿਲੋ ਅਫੀਮ, 1.420 ਕਿਲੋ ਗਾਂਜਾ, 6 ਕਿਲੋ ਨਸ਼ੀਲਾ ਪਾਊਡਰ ਅਤੇ 5794 ਕੈਪਸੂਲ ਬਰਾਮਦ ਕੀਤੇ ਜਾ ਚੁੱਕੇ ਹਨ।ਐਸ.ਐਸ.ਪੀ. ਨੇ ਦੱਸਿਆ ਕਿ ਜ਼ਿਲਾ ਪੁਲਿਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਵਲੋਂ ਨਜਾਇਜ਼ ਸ਼ਰਾਬ ਅਤੇ ਸਮਗਲਿੰਗ ਖਿਲਾਫ਼ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ  ਉਨਾਂ ਕਿਹਾ ਕਿ ਬੀਤੇ ਸਮੇਂ ਵਿੱਚ ਦੋਵਾਂ ਵਿਭਾਗਾਂ ਦੀਆਂ ਟੀਮਾਂ ਦੀਆਂ ਕਾਰਵਾਈਆਂ ਨੇ ਚੰਗੇ ਨਤੀਜੇ ਸਾਹਮਣੇ ਲਿਆਂਦੇ ਹਨ ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ।

LEAVE A REPLY

Please enter your comment!
Please enter your name here