ਜੀਏਡੀ ਰਾਣੀਪੁਰ ਝਿਕਲਾਂ ਡਿਸਪੈਂਸਰੀ ਦਾ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਵੱਲੋਂ ਉਦਘਾਟਨ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪ੍ਰਸਾਸਨ ਡਿਪਟੀ ਕਮਿਸਨਰ ਸ੍ਰੀ ਸੰਯਮ ਅੱਗਰਵਾਲ ਜੀ ਵੱਲੋਂ ਪ੍ਰਾਪਤ ਹੋਈ ਪੰਜ ਡਿਸਪੈਂਸਰੀਆਂ ਦੀ ਗ੍ਰਾਂਟ ਵਿਚੋਂ ਅੱਜ ਮਿਤੀ 23.08.2021 ਨੂੰ ਜੀ. ਏ. ਡੀ ਰਾਣੀਪੁਰ ਝਿਕਲਾਂ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਤੇ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਰਮੇਸ ਅੱਤਰੀ ਜੀ ਨੇ ਆਪਣੇ ਕਰ ਕਮਲਾਂ ਨਾਲ ਇਸ ਡਿਸਪੈਂਸਰੀ ਦਾ ਉਦਘਾਟਨ ਕੀਤਾ। ਇਸ ਮੋਕੇ ਤੇ ਡਾ.ਰਿਤਿਕਾ ਏ. ਐਮ. ਓ ਨੂੰ ਡਾਕਟਰ ਦੀ ਕੁਰਸੀ ਤੇ ਬਿਠਾ ਕੇ ਪਿੰਡ ਵਾਸੀਆਂ ਅਤੇ ਰੋਗੀਆਂ ਦੀ ਸੇਵਾ ਕਰਨ ਦਾ ਨਿਰਦੇਸ ਦਿੱਤਾ।

Advertisements

ਇਸ ਮੌਕੇ ਤੇ ਆਯੁਰਵੈਦਿਕ ਵਿਭਾਗ ਤੋਂ ਆਏ ਡਾਕਟਰ ਪੰਕਜ ਠਾਕੁਰ, ਡਾਕਟਰ ਮੀਨਾ,ਡਾਕਟਰ ਮਾਲਤੀ, ਡਾਕਟਰ ਸਾਹਿਲ, ਡਾਕਟਰ ਯਸਵਿੰਦਰ,ਡਾਕਟਰ ਵਿਪਣ, ਉਪਵੈਦ ਅਭਿਸੇਕ, ਟ੍ਰੇਡ ਦਾਈ ਸਸੀ ਬਾਲਾ ਤੇ ਸਰਪੰਚ ਕਿ੍ਰਸਨਾ ਸਮੂਹ ਗ੍ਰਾਮ ਪੰਚਾਇਤ ਨਾਲ ਹਾਜਰ ਸਨ। ਇਸ ਮੋਕੇ ਤੇ ਡਾਇਰੈਕਟਰ ਆਯੁਰਵੈਦਾ ਪੂਨਮ ਵਸਸਿਟ, ਡਾਕਟਰ ਰਮੇਸ ਅੱਤਰੀ ਅਤੇ ਸਮੂਹ ਏ. ਐਮ. ਓ ਆਯੁਰਵੈਦਾ ਨੇ ਡਿਪਟੀ ਕਮਿਸਨਰ  ਦੇ ਇਸ ਉਪਰਾਲੇ ਲਈ ਬਹੁਤ ਬਹੁਤ ਧੰਨਵਾਦ ਕੀਤਾ।  

LEAVE A REPLY

Please enter your comment!
Please enter your name here