ਰਾਣਾ ਗੁਰਜੀਤ ਨੂੰ ਝੱਟਕਾ: ਹਾਈਕੋਰਟ ਨੇ ਐਸਐਸਪੀ ਨੂੰ ਦਿੱਤੇ ਸਪੀਕਿੰਗ ਆਰਡਰ ਜਾਰੀ ਕਰਨ ਦੇ ਨਿਰਦੇਸ਼

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜ੍ਹੀਆ। ਕਪੂਰਥਲਾ ਤੋ ਕਾਂਗਰਸ ਉਮੀਦਵਾਰ ਰਾਣਾ ਗੁਰਜੀਤ ਸਿੰਘ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਕਿਉਂਕਿ ਰਾਣਾ ਗੁਰਜੀਤ ਦੀ ਸਿਆਸੀ ਵਿਰੋਧੀ ਰਿਟਾਇਰਡ ਜੱਜ ਮੰਜੂ ਰਾਣਾ ਹੱਥ ਧੋ ਕੇ ਰਾਣਾ ਗੁਰਜੀਤ ਸਿੰਘ ਦੇ ਮਗਰ ਲੱਗ ਗਈ ਹੈ।

Advertisements

ਮਾਨਯੋਗ ਹਾਈਕੋਰਟ ਨੇ ਮੰਜੂ ਰਾਣਾ ਕੇਸ ਵਿੱਚ ਕਪੂਰਥਲਾ ਦੇ ਐੱਸਐੱਸਪੀ ਨੂੰ ਹੁਕਮ ਦਿੱਤੇ ਹਨ ਕਿ ਉਹ ਤਿੰਨ ਹਫਤਿਆਂ ਦੇ ਅੰਦਰ ਮੰਜੂ ਰਾਣਾ ਦੀ ਸ਼ਿਕਾਇਤ ਤੇ ਸਪੀਕਿੰਗ ਆਰਡਰ ਦੇਣ। ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਾਬਕਾ ਜੱਜ ਮੰਜੂ ਰਾਣਾ ਵੱਲੋਂ ਰਾਣਾ ਗੁਰਜੀਤ ਸਿੰਘ ਤੇ ਅਰੋਪ ਲਗਾਇਆ ਗਿਆ ਸੀ ਕਿ ਦੁਸਹਿਰੇ ਵਾਲੇ ਦਿਨ ਜਦੋਂ ਉਨ੍ਹਾਂ ਨੇ ਰਾਣਾ ਗੁਰਜੀਤ ਸਿੰਘ ਨੂੰ ਛਬੀਲ ਦੌਰਾਨ ਪੀਣ ਲਈ ਪਾਣੀ ਪੁੱਛਿਆ ਤਾਂ ਰਾਣਾ ਗੁਰਜੀਤ ਦੀ ਤਰਫੋਂ ਉਨ੍ਹਾਂ ’ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ। ਇਸਦੀ ਸ਼ਿਕਾਇਤ ਉਨ੍ਹਾਂ ਨੇ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਸੀ ਪਰੰਤੂ ਸਿਆਸੀ ਦਬਾਅ ਕਾਰਣ ਇਸ ’ਤੇ ਕੋਈ ਕਾਰਵਾਈ ਨਾ ਕੀਤੇ ਜਾਣ ’ਤੇ ਮੰਜੂ ਰਾਣਾ ਨੇ ਹਾਈਕੋਰਟ ਦਾ ਰੁਖ ਕੀਤਾ ਸੀ। ਇਸ ਤੋਂ ਬਾਅਦ ਹਾਈਕੋਰਟ ਦੇ ਜਸਟਿਸ ਸੁਰੇਸ਼ਵਰ ਠਾਕੁਰ ਵਲੋਂ ਐੱਸ.ਐੱਸ.ਪੀ ਕਪੂਰਥਲਾ ਅਤੇ ਐੱਸ.ਐੱਚ.ਓ ਥਾਣਾ ਸਿਟੀ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਮੰਜੂ ਰਾਣਾ ਦੀ ਸ਼ਿਕਾਇਤ ’ਤੇ 3 ਹਫ਼ਤਿਆਂ ਦੇ ਅੰਦਰ-ਅੰਦਰ ਬੋਲਣ ਦੇ ਹੁਕਮ (ਸਪੀਕਿੰਗ ਆਰਡਰ ) ਦਿੱਤੇ ਜਾਣ। ਮੰਜੂ ਰਾਣਾ ਦੀ ਤਰਫੋਂ ਕਪੂਰਥਲਾ ਦੀ ਸੀ.ਜੇ.ਐਮ. ਕੋਰਟ ’ਚ ਵੀ 7 ਮਾਰਚ ਨੂੰ ਰਾਣਾ ਗੁਰਜੀਤ ਸਿੰਘ ਖਿਲਾਫ ਇਸੇ ਤਰ੍ਹਾਂ ਦੀ ਇਕ ਹੋਰ ਸ਼ਿਕਾਇਤ ’ਤੇ ਮੰਜੂ ਰਾਣਾ ਦੀ ਤਰਫੋਂ ਆਪਣੀ ਗਵਾਹੀ ਦਰਜ ਕਰਵਾਈ ਗਈ ਹੈ ਅਤੇ ਉਸ ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ ਨੂੰ ਰੱਖੀ ਗਈ ਹੈ, ਹੁਣ ਦੇਖਣਾ ਹੋਵੇਗਾ ਕਿ ਅੱਗੇ ਕੀ ਹੁੰਦਾ ਹੈ। ਮਾਣਯੋਗ ਅਦਾਲਤ ਆਉਣ ਵਾਲੇ ਦਿਨਾਂ ਵਿੱਚ ਕੀ ਫੈਸਲਾ ਦੇਵੇਗੀ।

LEAVE A REPLY

Please enter your comment!
Please enter your name here