ਸਰਕਾਰ ਵਲੋਂ ਤਹਿ ਕੀਤੇ ਡਿਵਲੈਪਮੈਂਟ ਚਾਰਜਿਜ ਬਰਕਰਾਰ: ਮੇਅਰ ਸੁਰਿੰਦਰ ਕੁਮਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੁਰਿੰਦਰ ਕੁਮਾਰ ਮੇਅਰ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ੋ ਪਹਿਲਾ ਹੀ ਡਿਵਲੈਪਮੈਂਟ ਚਾਰਜਿਜ ਨਿਸ਼ਚਿਤ ਕੀਤੇ ਗਏ ਹਨ ਅਤੇ ਜਿਨਾਂ ਨੂੰ ਹੁਣ ਨਗਰ ਨਿਗਮ ਵਲੋਂ ਸਰਕਾਰ ਦੀ ਪ੍ਰਵਾਨਗੀ ਲਈ ਭੇਜਿਆ ਗਿਆ ਸੀ ਉਹ ਜਿਵੇ ਦੀ ਤਿਵੇਂ ਨਗਰ ਨਿਗਮ ਹੁਸ਼ਿਆਰਪੁਰ ਦੀ ਹਦੂਦ ਅੰਦਰ ਲਾਗੂ ਹਨ ਉਹਨਾਂ ਅੱਗੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾ ਵਲੋਂ ਵੱਖ ਵੱਖ ਅਖਬਾਰਾ ਵਿਚ ਮੇਰੀ ਗਲਤ ਬਿਆਨਬਾਜੀ ਦਰਸਾ ਕੇ ਇਹਨਾਂ ਡਿਵਲੈਪਮੈਂਟ ਚਾਰਜਿਜ ਤੇ ਮੇਰੇ ਵਲੋਂ ਰੋਕ ਲਗਾਉਣ ਸਬੰਧੀ ਪ੍ਰਕਾਸ਼ਨਾਂ ਕੀਤੀ ਗਈ ਹੈ ਜੋ ਕਿ ਸਰਾਸਰ ਝੂਠੀ ਅਤੇ ਬੇ—ਬੁਨਿਆਦ ਹੈ।

Advertisements

ਉਹਨਾਂ ਨੇ ਅੱਗੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਚਾਰਜਿਜ ਪਹਿਲਾ ਤੋਂ ਹੀ ਪੰਜਾਬ ਦੀਆਂ ਵੱਖ ਵੱਖ ਨਗਰ ਨਿਗਮਾਂ ਵਿਚ ਲਾਗੂ ਹਨ ਇਹਨਾਂ ਰੇਟਾਂ ਨੂੰ ਇੰਨਬਿੰਨ ਲਾਗੂ ਕਰਨ ਸਬੰਧੀ ਸਰਕਾਰ ਵਲੋਂ ਸਾਲ 2017 ਵਿਚ ਹੀ ਹਦਾਇਤਾਂ ਜਾਰੀ ਕਰ ਦਿੱਤੀਆ ਗਈਆ ਸਨ ਹੁਣ ਸਰਕਾਰ ਦੀ ਹਦਾਇਤ ਇਹ ਡਿਵਲੈਪਮੈਂਟ ਚਾਰਜਿਜ ਹੁਸ਼ਿਆਰਪੁਰ ਸ਼ਹਿਰ ਵਿਖੇ ਲਾਗੂ ਕੀਤੇ ਗਏ ਹਨ।

LEAVE A REPLY

Please enter your comment!
Please enter your name here