ਟੋਕੀਓ ਪੈਰਾਲੰਪਿਕ ਵਿੱਚ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਜਿੱਤਿਆ ਸੋਨ ਤਗਮਾ

ਦਿੱਲੀ (ਦ ਸਟੈਲਰ ਨਿਊਜ਼)। ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਆਪਣੀ ਖੇਡ ਪ੍ਰਤੀ ਵਧੀਆ ਪ੍ਰਦਰਸ਼ਨ ਦਿੰਦੇ ਹੋਏ ਭਾਰਤ ਨੂੰ ਸੋਨ ਤਗਮਾ ਦਵਾਇਆ ਹੈ । ਜਿਸ ਵਿੱਚ ਅਵਨੀ ਨੇ ਖੇਡ ਦੋਰਾਨ ਫਾਈਨਲ ਵਿੱਚ 249.6 ਦਾ ਸਕੋਰ ਕਰਕੇ ਵਿਸ਼ਵ ਰਿਕਾਰਡ ਬਣਾ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ । ਅਵਨੀ ਲੇਖਰਾ ਨੇ ਚੀਨ ਦੇ ਝਾਂਗ ਕੁਇਪਿੰਗ ਨੂੰ ਹਰਾ ਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ ।

Advertisements

ਜਦਕਿ ਯੂਕਰੇਨ ਦੀ ਇਰਿਆਨਾ ਸ਼ੇਟਨਿਕ ਨੇ 227.5 ਦਾ ਸਕੋਰ ਕਰਕੇ ਕਾਂਸੀ ਦਾ ਤਗਮਾ ਹਾਸਿਲ ਕੀਤਾ । ਇਸਤੋ ਪਹਿਲਾ ਸੋਨ ਤਗਮਾ 1972 ਵਿੱਚ ਪੈਰਾਲੰਪਿਕ ਖੇਡਾਂ ਵਿੱਚ ਮੁਰਲੀਕਾਂਤ ਪੇਟਕਰ ਨੇ ਜਿੱਤਿਆ ਸੀ। ਦੂਜਾ ਅਤੇ ਤੀਜਾ ਦੇਵੇਂਦਰ ਝਾਝਰੀਆ ਦੁਆਰਾ ਅਤੇ ਚੌਥਾ ਮਾਰੀਅੱਪਨ ਥੰਗਾਵੇਲੂ ਦੁਆਰਾ ਜਿੱਤਿਆ ਗਿਆ ਹੈ। ਇਸਤੋ ਇਲਾਵਾ ਓਲੰਪਿਕ ਖੇਡਾਂ ਵਿੱਚ 2008 ਵਿੱਚ ਅਭਿਨਵ ਬਿੰਦਰਾ ਨੇ ਬੀਜਿੰਗ ਓਲੰਪਿਕ ਵਿੱਚ ਸੋਨ ਤਗਮਾ ਜਿੱਤਿਆ ਸੀ ਅਤੇ ਟੋਕਿਓ ਓਲੰਪਿਕ 2020 ਵਿੱਚ ਨੀਰਜ ਚੋਪੜਾ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰੱਚ ਦਿੱਤਾ ਹੈ ।

LEAVE A REPLY

Please enter your comment!
Please enter your name here