ਸੁਮਿਤ ਅੰਤਿਲ ਨੇ ਰਚਿਆ ਇਤਿਹਾਸ, ਜਿੱਤਿਆ ਸੋਨ ਤਗਮਾ


ਦਿੱਲੀ (ਦ ਸਟੈਲਰ ਨਿਊਜ਼)।
ਭਾਰਤੀ ਜੈਵਲੀਨ ਥ੍ਰੋ ਵਿੱਚ ਨੀਰਜ ਚੋਪੜਾ ਤੋ ਬਾਅਦ ਟੋਕੀਓ ਪੈਰਾਲੰਪਿਕ ਵਿੱਚ ਸੁਮਿਤ ਅੰਤਿਲ ਨੇ ਵਧੀਆ ਪ੍ਰਦਰਸ਼ਨ ਦਿੰਦੇ ਹੋਏ ਭਾਰਤ ਨੂੰ ਸੋਨ ਤਗਮਾ ਦਿਵਾਇਆ ਹੈ । ਇਸ ਖੇਡ ਦੋਰਾਨ ਸੁਮਿਤ ਨੇ ਜੈਵਲੀਨ ਥੋ੍ਰ ਵਿੱਚ ਪਹਿਲੀ ਕੋਸ਼ਿਸ਼ ਦੋਰਾਨ 66.95 ਅਤੇ ਦੂਜੀ ਕੋਸ਼ਿਸ ਵਿੱਚ 68.08 ਮੀਟਰ ਦਾ ਜੈਵਲੀਨ ਥੋ੍ਰ ਸੁੱਟਿਆ ਅਤੇ ਇਸਤੋ ਬਾਅਦ ਤੀਸਰੀ ਕੋਸ਼ਿਸ਼ ਵਿੱਚ 65.27 , ਚੌਥੀ ਕੋਸ਼ਿਸ਼ ਵਿੱਚ 66.71 ਅਤੇ ਪੰਜਵੀ ਕੋਸ਼ਿਸ਼ ਵਿੱਚ ਸੁਮਿਤ ਨੇ 68.55 ਮੀਟਰ ਦਾ ਜੋਵਲੀਨ ਥੋ੍ਰ ਸੁੱਟ ਕੇ ਰਿਕਾਰਡ ਬਣਾਇਆ। ਜਾਣਕਾਰੀ ਦੇ ਅਨੁਸਾਰ 6 ਸਾਲ ਪਹਿਲਾ ਇੱਕ ਸੜਕ ਹਾਦਸੇ ਵਿੱਚ ਆਪਣੀ ਲੱਤ ਗਆਉਣ ਵਾਲੇ ਸੁਮਿਤ ਨੇ ਬੁਲੰਦ ਹੌਸਲੇ ਅਤੇ ਮਿਹਨਤ ਨਾਲ ਸੋਨ ਤਗਮਾ ਜਿੱਤ ਕੇ ਇਤਿਹਾਸ ਰੱਚ ਦਿੱਤਾ ਹੈ ।

Advertisements

ਸੁਮਿਤ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਸੁਮਿਤ ਦੇ ਪਰਿਵਾਰ ਵਿੱਚ ਤਿੰਨ ਭੈਣਾਂ ਅਤੇ ਮਾਂ ਹੈ । ਸੁਮਿਤ ਜੱਦ 7 ਸਾਲ ਦਾ ਸੀ ਤਾ ਉਸਦੇ ਪਿਤਾ ਏਅਰ ਫੋਰਸ ਵਿੱਚ ਤਾਇਨਾਤ ਸਨ ਅਤੇ ਜਿਸ ਦੋਰਾਨ ਉਸਦੇ ਪਿਤਾ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ । 2015 ਵਿੱਚ ਸੁਮਿਤ ਨੂੰੇ ਸ਼ੜਕ ਹਾਦਸੇ ਵਿੱਚ ਆਪਣੀ ਇੱਕ ਲੱਤ ਗੁਆਉਣੀ ਪੈ ਗਈ ਸੀ ਪਰਤੂੰ ਸੁਮਿਤ ਨੇ ਮੁਸ਼ਕਲਾ ਅਤੇ ਔਕੜਾਂ ਨੂੰ ਪਾਰ ਕਰਦੇ ਹੋਏ ਜੈਵਲੀਨ ਥੋ੍ਰ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਇਤਿਹਾਸ ਰੱਚ ਦਿੱਤਾ ਹੈ ।

LEAVE A REPLY

Please enter your comment!
Please enter your name here