ਪੰਜਾਬ ਵਿੱਚ ਚਾਰ ਅੱਤਵਾਦੀ ਗਿ੍ਰਫਤਾਰ, ਸਰਕਾਰ ਨੇ ਅਲਰਟ ਰਹਿਣ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਸਮਰਥਨ ਵਾਲੇ ਚਾਰ ਅੱਤਵਾਦੀਆ ਨੂੰ ਪੰਜਾਬ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ । ਜਾਣਕਾਰੀ ਦੇ ਅਨੁਸਾਰ, ਇਨਾਂ ਚਾਰਾਂ ਅੱਤਵਾਦੀਆ ਨੇ ਤੇਲ ਟੈਂਕਰ ਨੂੰ ਆਈਈਡੀ ਟਿਫਿਨ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਰਚੀ ਸੀ, ਜੋ ਕਿ ਇਸ ਹਾਦਸੇ ਨੂੰ ਅੰਜ਼ਾਮ ਦੇਣ ਲਈ ਅਸਫਲ ਰਹੇ। ਇਸ ਅੱਤਵਾਦੀਆ ਦੀ ਗਿ੍ਰਫਤਾਰੀ ਤੋ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਨਵੇਂ ਉਦੇਸ਼ ਜਾਰੀ ਕਰ ਦਿੱਤੇ ਹਨ, ਅਤੇ ਪੰਜਾਬ ਵਾਸੀਆ ਨੂੰ ਚੁਕੰਨੇ ਰਹਿਣ ਦੀ ਅਪੀਲ ਕੀਤੀ ਹੈ।

Advertisements

ਇਸ ਦੋਰਾਨ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਹਨਾਂ ਦੀ ਪਛਾਣ ਪਾਕਿਸਤਾਨ ਦੇ ਅਧਾਰਤ ਅੱਤਵਾਦੀਆ ਦੀ ਪਛਾਣ ਕੀਤੀ ਗਈ ਹੈ। ਇਸਤੋ ਇਲਾਵਾ ਉਹਨਾ ਨੇ ਦੱਸਿਆ ਕਿ ਇਹਨਾ ਵਿੱਚੋ ਦੋ ਵਿਅਕਤੀਆ ਦੀ ਪਹਿਚਾਣ ਰੂਬਲ ਸਿੰਘ ਅਤੇ ਗੁਰਪ੍ਰੀਤ ਸਿੰਘ ਵਜੋ ਹੋਈ ਹੈ ਅਤੇ ਇਨਾ ਦੇ ਪੰਜਵੇ ਵਿਅਕਤੀ ਗੁਰਮੁਖ ਬਰਾੜ ਨੂੰ ਪਹਿਲਾ ਹੀ ਕਪੂਰਥਲਾ ਪੁਲਿਸ ਨੇ 20 ਅਗਸਤ 2021 ਨੂੰ ਗਿ੍ਰਫਤਾਰ ਕੀਤਾ ਸੀ। ਜਿਸ ਦੋਰਾਨ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਵਿੱਚ ਨਵੇਂ ਉਦੇਸ਼ ਜਾਰੀ ਕਰ ਦਿੱਤੇ ਹਨ ਅਤੇ ਇਹਨਾਂ ਉਦੇਸ਼ਾ ਅਨੁਸਾਰ ਉਹਨਾਂ ਨੇ ਭੀੜ-ਭੜੱਕੇ ਵਾਲੇ ਖੇਤਰਾਂ ਅਤੇ ਬਾਜ਼ਾਰਾ ਵਾਲੀਆ ਜਗ੍ਹਾਂ ਵਿੱਚ ਖਾਸ ਅਲਰਟ ਜਾਰੀ ਕਰ ਦਿੱਤੇ ਹਨ ।

LEAVE A REPLY

Please enter your comment!
Please enter your name here