ਸੀ.ਐਸ.ਸੀ ਸਟੇਟ ਕੋਆਰਡੀਨੇਟਰ ਅਤੇ ਸਟਾਫ ਦੀ ਹੋਈ ਮੀਟਿੰਗ

ਫਿਰੋਜ਼ਪੁਰ(ਦ ਸਟੈਲਰ ਨਿਊਜ਼): ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫਤਰ ਵਿਚ ਸਿਵਿਲ ਜੱਜ ਏਕਤਾ ਉੱਪਲ ਨਾਲ ਸੀਐਸਸੀ ਦੇ ਅਧਿਕਾਰੀਆਂ ਅਤੇ ਵੀਐਲਈ ਦੀ ਮੀਟਿੰਗ ਹੋਈ। ਇਸ ਵਿਚ ਮੈਡਮ ਏਕਤਾ ਉੱਪਲ ਨੇ ਸੀਐਸਸੀ ਦੁਆਰਾ ਫਿਰੋਜ਼ਪੁਰ ਜ਼ਿਲੇ ਵਿਚ ਦਿਤੀਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸਲਾਹ ਸਹੁਲਤਾਂ ਅਤੇ ਕਾਨੂੰਨੀ ਜਾਗਰੂਕਤਾ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਚਾਰ ਚਰਚਾ ਕੀਤੀ। ਸੀਐਸਸੀ ਸਟੇਟ ਕੋਆਰਡੀਨੇਟਰ ਡਾ ਮੁਕੇਸ਼ ਲਤਾ ਨੇ ਦੱਸਿਆ ਕਿ ਜ਼ਿਲੇ ਵਿਚ 700 ਦੇ ਕਰੀਬ ਵੀ ਐਲ ਈ ਟੈਲੀ ਲਾਅ ਪ੍ਰੋਜੈਕਟ ਰਾਹੀਂ ਨਾਗਰਿਕਾਂ ਨੂੰ ਮੁਫ਼ਤ ਕਾਨੂੰਨੀ ਸਲਾਹ ਪ੍ਰਦਾਨ ਕਰ ਰਹੇ ਹਨ।

Advertisements

ਇਹ ਕਾਨੂੰਨੀ ਸਲਾਹ ਹਰੇਕ ਪ੍ਰਕਾਰ ਦੇ ਕਾਨੂੰਨੀ ਆਧਾਰ ਵਾਲੇ ਮੁੱਦਿਆਂ ਉੱਪਰ ਮਾਹਿਰ ਵਕੀਲਾਂ ਦੁਆਰਾ ਫੋਨ ਅਤੇ ਵੀਡੀਓ ਕਾਲ ਰਾਹੀਂ ਦਿੱਤੀ ਜਾਂਦੀ ਹੈ ਜੋ ਕਿ ਬਿਲਕੁਲ ਮੁਫ਼ਤ ਹੈ। ਡਾ ਮੁਕੇਸ਼ ਲਤਾ ਅਤੇ ਮੈਡਮ ਏਕਤਾ ਉੱਪਲ ਨੇ ਦੱਸਿਆ ਕਿ ਦੋ ਅਕਤੂਬਰ ਤੋਂ 14 ਅਕਤੂਬਰ ਤੱਕ ਸੀਐਸਸੀ- ਈ ਗਵਰਨੈੰਸ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਲ ਕੇ 100 ਤੋਂ ਵੱਧ ਕਾਨੂੰਨੀ ਜਾਗਰੂਕਤਾ ਕੈਂਪ ਲਗਾਉਣਗੇ।

LEAVE A REPLY

Please enter your comment!
Please enter your name here