ਨਗਰ ਨਿਗਮ ਵਲੋਂ ਜੋਤੀ ਨੂੰ ਸਫਾਈ ਸੇਵਕ ਦੇ ਅਹੁਦੇ ਦਾ ਦਿੱਤਾ ਗਿਆ ਨਿਯੁਕਤੀ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਾਨਯੋਗ ਮੇਅਰ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਸਫਾਈ ਸੇਵਕਾਂ ਦੀ ਘਾਟ ਪੂਰੀ ਕਰਨਲਈ ਸਰਕਾਰ ਵਲੋਂ ਕੰਟਰੈਕਟਰ ਬੇਸ ਤੇ ਸਫਾਈ ਸੇਵਕ ਭਰਤੀ ਕੀਤੇ ਜਾ ਰਹੇ ਹਨ ਇਸ ਲੜੀ ਤਹਿਤ ਅੱਜ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਤਰਸ ਦੇ ਅਧਾਰ ਤੇ ਜ਼ੋਤੀ ਪਤਨੀ ਲੇਟ ਸੰਨੀ ਸਫਾਈ ਸੇਵਕ ਦੇ ਅਹੁਦੇ ਦੇ ਨਿਯੁਕਤੀ ਪੱਤਰ ਦਿੱਤਾ ਗਿਆ ਹੈ।

Advertisements

ਇਸ ਅਹਿਮ ਮੌਕੇ ਤੇ ਮੇਅਰ ਸੁਰਿੰਦਰ ਕੁਮਾਰ ਦੇ ਨਾਲ ਸੀਨੀਅਰ ਡਿਪਟੀ ਮੇਅਰ ਪਰਵੀਨ ਸੈਣੀ, ਪੰਜਾਬ ਪ੍ਰਧਾਨ ਸਰਦਾਰੀ ਲਾਲ ਸ਼ਰਮਾ, ਕੁਲਵੰਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ, ਗੋਪਾਲ ਥਾਪਰ ਵਾਈਸ ਪ੍ਰਧਾਨ, ਕਰਨਜੋਤ ਆਦੀਆ, ਪ੍ਰਧਾਨ ਨਗਰ ਨਿਗਮ ਸਫਾਈ ਕਰਮਚਾਰੀ ਯੂਨੀਅਨ, ਸੋਮਨਾਥ ਆਦੀਆ, ਮੁੱਖੀ ਰਾਮ, ਕੌਂਸਲਰ, ਹੀਰਾ ਲਾਲ, ਵਿਕਰਮ ਕੁਮਾਰ, ਅਰੁਨ ਸੰਧੂ, ਸੁਮਿਤ ਕੁਮਾਰ, ਆਸ਼ੂ ਬੜੈਚ, ਅਸ਼ੋਕ ਹੰਸ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here