ਢਾਡੇਕਟਵਾਲ ਦੀ ਅਗੁਵਾਈ ਵਿੱਚ ਹਾਜੀਪੁਰ ਟੀ-ਪੁਆਇੰਟ ‘ਚ ਕਿਸਾਨਾਂ ਵੱਲੋ ਰੋਡ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਕਿਸਾਨ ਜੱਥੇਬੰਦੀਆਂ ਵੱਲੋ ਭਾਰਤ ਬੰਦ ਦੀ ਕਾਲ ਤੇ ਅੰਨਦਾਤਾ ਸੰਘਰਸ ਕਮੇਟੀ ਹਾਜੀਪੁਰ ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਤੇ ਕਿਸਾਨਾ ਨੇ ਸਵੇਰ ਤੋ ਹੀ ਟੀ-ਪੁਆਇੰਟ ਤੇ ਜਾਮ ਲਗਾ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਕਿਸਾਨ ਜਥੇਬੰਦੀਆਂ ਦੇ ਬੁਲਾਰਿਆਂ ਨੇ ਬੋਲਦਿਆ ਕਿਹਾ ਕਿ ਜਦ ਤੱਕ ਇਹ ਤਿੰਨੇ ਕਾਲੇ ਕਾਨੂੰਨ ਰੱਦ ਨਹੀ ਹੁੰਦੇ ਤੱਦ ਤਕ ਇਹ ਸੰਘਰਸ਼ ਇਸੇ ਤਰਾ ਜਾਰੀ ਰਹੇਗਾ ਕਿਸਾਨਾਂ ਦੀ ਹਿਮਾਇਤ ਕਰਦਿਆਂ ਦੁਕਾਨਦਾਰਾਂ ਨੇ ਦੁਕਾਨਾਂ ਤੇ ਕਾਰੋਬਾਰੀਆਂ ਨੇ ਆਪਣੇ ਅਦਾਰੇ ਤੇ ਸਰਕਾਰੀ ਅਦਾਰੇ ਬੰਦ ਹੀ ਰੱਖੇ । ਇਸ ਮੌਕੇ ਡਾ ਡਿਊਜ ਪੀਜਾ ਹੱਟ ਹਾਜੀਪੁਰ ਵੱਲੌ ਕਿਸਾਨਾ ਲਈ ਪੀਜੇ ਦਾ ਲੰਗਰ ਲਾਇਆ ਗਿਆ ਉਪਰੰਤ ਗੁਰੂ ਕਾ ਲੰਗਰ ਗੁਰਦੁਆਰਾ ਸਿੰਘ ਸਭਾ ਖਿਜਰਪੁਰ ਵੱਲੌ ਅਤੁੱਟ ਵਰਤਾਇਆ ਗਿਆ ਯੂਥ ਪਾਵਰ ਗਰੁੱਪ ਵੱਲੋਂ ਵੀ ਸੇਵਾ ਕੀਤੀ ਗਈ ।

Advertisements

ਇਸ ਮੌਕੇ ਅਮਰਜੀਤ ਸਿੰਘ ਢਾਡੇਕਟਵਾਲ,ਸਰਪੰਚ ਪ੍ਰੀਤਮ ਸਿੰਘ,ਅਮਰਪਾਲ ਸਿੰਘ ਜੋਹਰ,ਸਰਪੰਚ ਸੌਕੀਨ ਸਿੰਘ,ਸਤਿੰਦਰ ਸਿੰਘ ਖਿਜਰਪੁਰ, ਚੇਅਰਮੈਨ ਸੰਦੀਪ ਕੁਮਾਰ ਟਿੰਮਾ, ਸੁਖਵਿੰਦਰ ਸਿੰਘ ਰਾਣਾ, ਸ਼ਾਮ ਸਿੰਘ ਕੁੱਲੀਆ, ਜੀਤ ਸਿੰਘ ਕਲੇਰਾ, ਸੁਲੱਖਣ ਸਿੰਘ ਜੱਗੀ, ਸਾਬਕਾ ਸਰਪੰਚ ਸੁੱਚਾ ਸਿੰਘ ਧਾਮੀ, ਕਿਰਨਜੀਤ ਸਿੰਘ ਕੌਲਪੁਰ, ਅਜੈਬ ਸਿੰਘ, ਲਖਵੀਰ ਸਿੰਘ, ਗਧੰਰਵ ਸਿੰਘ ਬੇਲਾ ਸਰਿਆਣਾ,ਗੁਰਦੀਪ ਸਿੰਘ ਗੇਰਾ,ਕੁਲਦੀਪ ਸਿੰਘ, ਲਾਡੀ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ, ਨਵਪ੍ਰੀਤ ਸਿੰਘ, ਦਰਸ਼ਨ ਸਿੰਘ, ਸੁੱਖੀ ਖਿਜਰਪੁਰ ਤੇ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਮੌਜੂਦ ਸਨ।

LEAVE A REPLY

Please enter your comment!
Please enter your name here