ਵੋਟਿੰਗ ਮਸ਼ੀਨਾਂ ਅਤੇ ਵੀਵੀ ਪੈਟ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਸ਼ੁਰੂ

ਹੁੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੱਦੇਨਜਰ ਆਉਂਦੀਆਂ ਵਿਧਾਨ ਸਭਾ ਚੋਣਾਂ-2022 ਸੰਬੰਧੀ ਜਿਲਾ ਹੁਸ਼ਿਆਰਪੁਰ ਵਿੱਚ ਮੌਜੂਦ ਵੋਟਿੰਗ ਮਸ਼ੀਨਾਂ/ਵੀ.ਵੀ.ਪੈਟ ਦੀ ਪਹਿਲੇ ਪੱਧਰ ਦੀ ਚੈਕਿੰਗ ਅੱਜ ਸ਼ੁਰੂ ਹੋ ਗਈ। ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਅਪਨੀਤ ਰਿਆਤ ਨੇ ਜਿਲੇ ਦੀਆਂ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜਰੀ ਵਿੱਚ ਮਸ਼ੀਨਾਂ ਦੀ ਚੈਕਿੰਗ ਸ਼ੁਰੂ ਕਰਵਾਉਂਦਿਆਂ ਦੱਸਿਆ ਕਿ ਮਸ਼ੀਨਾਂ ਦੀ ਪਹਿਲੀ ਪੱਧਰ ਦੀ ਚੈਕਿੰਗ ਦਾ ਕੰਮ ਭਾਰਤ ਇਲੈਕਟ੍ਰਾਨਿਕ ਕੰਪਨੀ ਦੇ ਇੰਜੀਨੀਅਰਾਂ ਵੱਲੋਂ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਫਸਟ ਲੈਵਲ ਚੈਕਿੰਗ ਖਤਮ ਹੋਣ ਤੱਕ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ।

Advertisements

ਇਸ ਮੌਕੇ ਚੋਣ ਤਹਿਸੀਲਦਾਰ ਹਰਿਮੰਦਰ ਸਿੰਘ, ਚੋਣ ਕਾਨੂੰਗੋ ਦੀਪਕ ਕੁਮਾਰ ਤੇ ਲ਼ਖਬੀਰ ਸਿੰਘ, ਈ.ਵੀ.ਐੰਮਜ ਦੇ ਨੋਡਲ ਅਫਸਰ ਜਸਵਿੰਦਰ ਸਿੰਘ, ਵੀ.ਵੀ. ਪੈਟ ਮਸ਼ੀਨਾਂ ਦੇ ਨੋਡਲ ਅਫਸਰ ਬਲਵਿੰਦਰ ਸਿੰਘ, ਸਹਾਇਕ ਨੋਡਲ ਅਫਸਰ ਜਸਪਾਲ ਸਿੰਘ, ਕਾਂਗਰਸ ਪਾਰਟੀ ਵੱਲੋਂ ਕਰਮ ਚੰਦ, ਆਮ ਆਦਮੀ ਪਾਰਟੀ ਵੱਲੋਂ ਅਨੀਸ਼ ਕੁਮਾਰ, ਸੀ. ਪੀ. ਆਈ. ਵੱਲੋਂ ਤਰਸੇਮ ਸਿੰਘ,  ਸੀ.ਪੀ. ਆਈ (ਐਮ) ਵੱਲੋਂ ਗੁਰਮੀਤ ਸਿੰਘ, ਭਾਜਪਾ ਵੱਲੋਂ ਸ਼ਰਦ ਸੂਦ, ਟੀ.ਐਮ. ਸੀ ਤੋਂ ਮਾਨ ਸਿੰਘ ਖਾਲਸਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਅਤੇ ਬਸਪਾ ਵੱਲੋਂ ਮਨੀਸ਼ ਕੁਮਾਰ ਮੌਜੂਦ ਸਨ ।

LEAVE A REPLY

Please enter your comment!
Please enter your name here