ਲਖੀਮਪੁਰ ਕਾਂਡ ਮਾਮਲੇ ਵਿੱਚ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਅਤੇ ਉਨ੍ਹਾਂ ਦੇ ਬੇਟੇ ਤੇ ਮਾਮਲਾ ਦਰਜ

ਦਿੱਲੀ(ਦ ਸਟੈਲਰ ਨਿਊਜ਼)। ਲਖੀਮਪੁਰ ਕਾਂਡ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਅਤੇ ਉਨ੍ਹਾਂ ਦੇ ਬੇਟੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ । ਪਰ ਅਜੇ ਤੱਕ ਸਥਾਨਿਕ ਪੁਲਿਸ ਵੱਲੋਂ ਕੋਈ ਵੀ ਗਿ੍ਰਫਤਾਰੀ ਨਹੀਂ ਹੋ ਪਾਈ। ਲਖੀਮਪੁਰ ਹਾਦਸੇ ਵਿੱਚ ਕਈ ਕਿਸਾਨਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆ ਹਨ। ਜਿਸਦੋਰਾਨ ਲਖੀਮਪੁਰ ਵਿੱਚ ਮੌਜੂਦਾ ਹਾਲਾਤ ਤਣਾਅਪੁਰਨ ਬਣੇ ਹੋਏ ਹਨ ਤੇ ਕਿਸਾਨ ਲਗਾਤਾਰ ਰੋਸ਼ ਪ੍ਰਦਰਸ਼ਨ ਕਰ ਰਹੇ ਹਨ। ਜਾਣਕਾਰੀ ਦੇ ਅਨਸਾਰ ਇਸ ਹਾਦਸੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਅਤੇ ਉਨਾਂ ਦੇ ਬੇਟੇ ਸ਼ਾਮਿਲ ਸਨ ਜਿਸ ਦੋਰਾਨ ਕਿਸਾਨਾਂ ਵੱਲੋਂ ਉਨਾਂ ਦੀ ਗਿ੍ਰਫਤਾਰੀ ਦੀ ਮੰਗ ਕੀਤੀ ਗਈ ਹੈ ।

Advertisements

ਪਰ ਦੂਜੇ ਪਾਸੇ ਕੇਂਦਰੀ ਮੰਤਰੀ ਨੇ ਇਨਾਂ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨਾਂ ਦਾ ਬੇਟਾ ਇਸ ਘਟਨਾ ਵਿੱਚ ਸ਼ਾਮਲ ਨਹੀਂ ਸੀ ਉਸਤੇ ਹਮਲਾ ਕਰਨ ਦੇ ਝੂਠੇ ਇਲਜ਼ਾਮ ਲਗਾਏ ਗਏ ਹਨ ਅਤੇ ਅਜੇ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਨੇ ਵੀ ਆਪਣੇ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਬਨਵਾਰੀਪੁਰ ਵਿੱਚ ਇੱਕ ਪੋ੍ਰਗਰਾਮ ਵਿੱਚ ਸ਼ਾਮ ਤੱਕ ਸ਼ਾਮਿਲ ਸਨ ਉਸ ਉੱਪਰ ਲਗਾਏ ਗਏ ਇਹ ਸਾਰੇ ਦੋਸ਼ ਪੂਰੀ ਤਰਾਂ ਨਾਲ ਬੇਬੁਨਿਆਦ ਹਨ। ਇਸ ਦੋਰਾਨ ਪੰਜਾਬ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਰੰਧਾਵਾਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਦਾ ਦੌਰਾ ਕਰਨਗੇ ਅਤੇ ਉੋਥੋ ਦੀ ਸਥਿਤੀ ਦਾ ਜ਼ਾਇਜ਼ਾ ਲੈਣਗੇ ਅਤੇ ਉਹਨਾਂ ਨੇ ਇਸ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀ ਆਰਥਿਕ ਮੱਦਦ ਵੀ ਕੀਤੀ ਜਾਵੇਗੀ।

LEAVE A REPLY

Please enter your comment!
Please enter your name here