ਗਰੀਬਾਂ ਦੇ ਹੱਕਾਂ ਦੀ ਅਵਾਜ ਚੁੱਕਣ ਵਾਲੇ ਦੇਵੀ ਦਾਸ ਨਾਹਰ ਦੀ ਰਸਮ ਪਗੜੀ ਤੇ ਉਮੜਿਆ ਜਨਸੈਲਾਬ

ਕਪੂਰਥਲਾ(ਦ ਸਟੈਲਰ ਨਿਊਜ਼)। ਰਿਪੋਰਟ- ਕੁਮਾਰ ਗੌਰਵ। ਗਰੀਬਾਂ ਦੇ ਹਮਦਰਦ ਤੇ ਉਨ੍ਹਾਂ ਦੇ ਹੱਕਾਂ ਲਈ ਲੜਨ ਵਾਲੇ ਮਹਾਨ ਨੇਤਾ ਬਹੁਜਨ ਸਮਾਜ ਪਾਰਟੀ(ਅੰਬੇਡਕਰ)ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਨੂੰ ਪ੍ਰਮਾਤਮਾ ਨੇ ਜਿੰਨੀ ਸਾਹਾ ਦੀ ਪੂਂਜੀ ਬਖਸ਼ਿਸ਼ ਕੀਤੀ ਸੀ,ਓਨੀ ਪੂਰੀ ਕਰਕੇ ਉਹ ਸਾਰਿਆਂ ਨੂੰ ਵਿਛੋੜਾ ਦੇ ਗਏ।ਉਨ੍ਹਾਂ ਦੇ ਦੇਹਾਂਤ ਨਾਲ ਸ਼ਹਿਰ ਦੀਆ ਵੱਖ ਵੱਖ ਰਾਜਨਿਤੀਕ,ਸਮਾਜਿਕ,ਅਤੇ ਧਾਰਮਿਕ ਸੰਸਥਾਵਾਂ ਵਿੱਚ ਸ਼ੋਕ ਦੀ ਲਹਿਰ ਦੋੜ ਗਈ।ਬੇਹੱਦ ਮਿਲਣਸਾਰ ਸੁਭਾਅ ਦੇ ਮਾਲਿਕ ਤੇ ਮਜਲੂਮਾਂ ਦੇ ਮਸੀਹਾ ਸਨ ਦੇਵੀ ਦਾਸ ਨਾਹਰ।ਉਨ੍ਹਾਂ ਦਾ ਜੀਵਨ ਸਾਰੀਆਂ ਲਈ ਪ੍ਰੇਰਣਾਦਾਇਕ ਅਤੇ ਮਾਰਗਦਰਸ਼ਕ ਸੀ।ਇਹੀ ਕਾਰਨ ਸੀ ਕਿ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਰਸਮ ਪਗੜੀ ਤੇ ਵਪਾਰਕ,ਰਾਜਨੀਤਿਕ, ਸਮਾਜਿਕ,ਧਾਰਮਿਕ ਸਮੇਤ ਸਮਾਜ ਦੇ ਹਰ ਵਰਗ ਦੇ ਲੋਕ ਸ਼ਾਮਿਲ ਸਨ।

Advertisements

ਦੇਵੀ ਦਾਸ ਨਾਹਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਰਸਮ ਪਗੜੀ ਮੰਦਿਰ ਧਰਮ ਵਿੱਚ ਸੰਪੰਨ ਹੋਈ। ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਚਰਨਜੀਤ ਸਿੰਘ ਅਟਵਾਲ ਨੇ ਇਸ ਦੁੱਖ ਦੀ ਘੜੀ ਵਿਚ ਦੇਵੀ ਦਾਸ ਨਾਹਰ ਦੇ ਪਰਿਵਾਰ ਨਾਲ ਗਹਿਰਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਬੇਵਕਤੀ ਵਿਛੋੜੇ ਕਾਰਨ ਪਏ ਘਾਟੇ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪ੍ਰਮਾਤਮਾਂ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਉਨ੍ਹਾਂ ਕਿਹਾ ਕਿ ਮਨੁੱਖੀ ਸੇਵਾ ਤੋਂ ਵੱਧ ਕੇ ਕੁਝ ਨਹੀਂ।ਗਰੀਬ,ਮਜਬੂਰ,ਮਜ਼ਲੂਮ ਅਤੇ ਬੇਸਹਾਰਾ ਲੋਕਾਂ ਦੇ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ,ਕੋਈ ਤੀਰਥ ਨਹੀਂ।ਦੇਵੀ ਦਾਸ ਨਾਹਰ ਨੇ ਚਾਲੀ ਕੂ ਸਾਲ ਪਹਿਲਾਂ ਹੀ ਇਹ ਮੰਤਰ ਜਾਣ ਲਿਆ ਸੀ ਅਤੇ ਮਨੁੱਖੀ ਸੇਵਾ ਹੀ ਆਪਣੇ ਜੀਵਨ ਦਾ ਮਕਸਦ ਬਣਾ ਲਿਆ ਤੇ ਆਪਣੀ ਜਿੰਦਗੀ ਦੇ ਆਖਰੀ ਸਾਹਾਂ ਤੱਕ ਉਹ ਵਾਲਮੀਕਿ ਸਮਾਜ ਤੇ ਹੋਰ ਪਛੜੇ ਵਰਗ ਦੇ ਲੋਕਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਰਹੇ। ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਦੁੱਖ ਦੀ ਇਸ ਘੜੀ ਵਿੱਚ ਪਰਿਵਾਰਕ ਮੈਂਬਰਾਂ ਤੇ ਸਾਕ-ਸਬੰਧੀਆਂ ਨਾਲ ਹਮਦਰਦੀ ਜਾਹਰ ਕਰਦਿਆਂ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।ਨਰੇਸ਼ ਪੰਡਿਤ ਨੇ ਦੇਵੀ ਦਾਸ ਨਾਹਰ ਦੇ ਨਾਲ ਆਪਣੇ ਪਰਿਵਾਰਿਕ ਰਿਸ਼ਤਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਨੂੰ ਲੈ ਕੇ ਮੇਰਾ ਮਨ ਬਹੁਤ ਦੁਖੀ ਹੈ।ਉਹਨਾਂ ਕਿਹਾ ਕਿ ਉਹ ਇਕ ਆਦਰਸ਼ ਬੁਲਾਰੇ ਅਤੇ ਗਰੀਬ ਦੇ ਕਈ ਕੰਮਾਂ ਨੂੰ ਸੁਧਾਰਨ ਵਾਲੇ ਇਨਸ਼ਾਨ ਸਨ।ਦੇਵੀ ਦਾਸ ਨਾਹਰ ਆਪਣੀ ਇਕ ਮਿੱਠੀ ਯਾਦ ਛੱਡ ਕੇ ਗਏ ਹਨ।ਉਹਨਾਂ ਕਿਹਾ ਕਿ ਉਹਨਾਂ ਦਾ ਵਿਛੋੜਾ ਸਿਰਫ਼ ਪਰਿਵਾਰ ਲਈ ਹੀ ਨਹੀਂ ਪੂਰੇ ਸ਼ਹਿਰ ਲਈ ਇਕ ਬੁਰੀ ਗੱਲ ਹੈ।ਉਨ੍ਹਾਂਨੇ ਕਿਹਾ ਕਿ ਸਮਾਜ ਸੇਵੀ ਭਰਾ ਜੀਆ ਲਾਲ ਨਾਹਰ ਅਤੇ ਬੇਟਾ ਮਨੋਜ ਨਾਹਰ ਸਵ.ਦੇਵੀ ਦਾਸ ਨਾਹਰ ਦੇ ਦਿਖਾਏ ਰਸਤੇ ਤੇ ਚਲਕੇ ਗਰੀਬਾਂ ਅਤੇ ਮਜਲੂਮਾਂ ਦੀ ਸੇਵਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਦੇਵੀ ਦਾਸ ਨਾਹਰ ਨੇ ਪਰਵਾਰਿਕ ਮੈਬਰਾਂ ਨੂੰ ਮਰਿਆਦਾਵਾਂ,ਚੰਗੇ ਸੰਸਕਾਰਾਂ ਨਾਲ ਅੱਗੇ ਵਧਾਇਆ ਅਤੇ ਸੇਵਾ ਕੰਮਾਂ ਨਾਲ ਸਮਾਜ ਵਿੱਚ ਚੰਗੀ ਖਾਸੀ ਪਹਿਚਾਣ ਬਣਾਈ ਹੈ।ਇਸ ਮੌਕੇ ਤੇ ਸ਼ੰਕਰ ਸਿੰਘ ਸਹੋਤਾ ਅੰਮ੍ਰਿਤਸਰ, ਲਵ ਕੁਮਾਰ ਅੰਮ੍ਰਿਤਸਰ,ਜਤਿੰਦਰ ਪੰਨੂ ਤਰਨਤਾਰਨ,ਸਬਜੀਰ ਸਿੰਘ, ਪੂਰਨ ਸ਼ੇਖ, ਬਲਵੰਤ ਸਿੰਘ ਸੁਲਤਾਨਪੁਰੀ,ਹਰਪ੍ਰੀਤ ਗਿੱਲ,ਗੋਪੀ ਹੰਸ,ਧਰਪਾਲ,ਜਸਬੀਰ ਨੀਟਾ,ਜਗਤਾਰ ਤਲਵੰਡੀ,ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ ਵਿਧਾਨ ਸਭਾ,ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਪੰਮਾ,ਜ਼ਿਲ੍ਹਾ ਪ੍ਰਧਾਨ ਦਿਹਾਤੀ ਦਵਿੰਦਰ ਸਿੰਘ ਢਪਈ,ਜ਼ਿਲ੍ਹਾ ਪ੍ਰਧਾਨ ਸ਼ਹਿਰੀ ਹਰਜੀਤ ਸਿੰਘ ਵਾਲੀਆ,ਅਕਾਲੀ ਆਗੂ ਕੁਲਵੰਤ ਸਿੰਘ ਜੋਸਨ, ਐਸਜੀਪੀਸੀ ਮੈਂਬਰ ਜਰਨੈਲ ਸਿੰਘ ਡੋਗਰਾਵਾਲ, ਅਕਾਲੀ ਦਲ ਪੀਏਸੀ ਦੇ ਮੈਂਬਰ ਰਣਜੀਤ ਸਿੰਘ ਖੋਜੇਵਾਲ, ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ,ਬਹੁਜਨ ਸਮਾਜ ਪਾਰਟੀ ਦੇ ਹਰਿੰਦਰ ਸ਼ੀਤਲ,ਤਰਸੇਮ ਥਾਪਰ,ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ, ਜ਼ਿਲ੍ਹਾ ਪ੍ਰਧਾਨ ਗੁਰਪਾਲ ਇੰਡੀਅਨ,ਭਾਜਪਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ,ਭਾਜਪਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਮਨੂੰ ਧਿਰ,ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਦੇਸ਼ ਬੁਲਾਰੇ ਓਮਕਾਰ ਕਾਲੀਆ,ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ,ਜੈਪਾਲ ਗੋਇਲ,ਮੋਨਿਕਾ ਗੋਇਲ,ਕੌਂਸਲਰ ਅਸ਼ੋਕ ਭਗਤ,ਚਰਨਜੀਤ ਹੰਸ, ਜਪਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਯਸ਼ ਮਹਾਜਨ,ਭਾਜਪਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਪ੍ਰਸ਼ੋਤਮ ਪਾਸੀ,ਭਾਜਪਾ ਮੰਡਲ ਪ੍ਰਧਾਨ ਧਰਮਪਾਲ ਮਹਾਜਨ, ਭਾਜਪਾ ਯੁਵਾ ਮੋਰਚਾ ਦੇ ਮੰਡਲ ਪ੍ਰਧਾਨ ਐਡਵੋਕੇਟ ਪਿਊਸ਼ ਮਨਚੰਦਾ,ਭਾਜਪਾ ਨੇਤਾ ਰਾਜੇਸ਼ ਪਾਸੀਂ,ਭਾਜਪਾ ਨੇਤਾ ਜਗਦੀਸ਼ ਸ਼ਰਮਾ, ਭਾਜਪਾ ਯੁਵਾ ਮੋਰਚਾ ਦੇ ਨੇਤਾ ਅਸ਼ਵਨੀ ਤੁਲੀ,ਭਾਜਪਾ ਯੁਵਾ ਮੋਰਚਾ ਦੇ ਨੇਤਾ ਕੁਮਾਰ ਗੌਰਵ ਮਹਾਜਨ,ਭਾਜਪਾ ਨੇਤਾ ਅਸ਼ੋਕ ਮਾਹਲਾ,ਕਾਂਗਰਸੀ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ,ਕੌਂਸਲਰ ਮਨੋਜ ਅਰੋੜਾ ਹੈਪੀ,ਕੌਂਸਲਰ ਗਰੀਸ ਭਸੀਨ,ਨਗਰ ਸੁਧਾਰ ਟ੍ਰਸਟ ਦੇ ਚੇਅਰਮੈਨ ਮਨੋਜ ਭਸੀਨ,ਕਾਂਗਰਸੀ ਆਗੂ ਸੱਤ ਪਾਲ ਮਹਿਰਾ,ਕੌਂਸਲਰ ਨਰਿੰਦਰ ਮੰਸੂ,ਸੀਨੀਅਰ ਕਾਂਗਰਸੀ ਕੁਲਦੀਪ ਸਿੰਘ,ਸੀਨੀਅਰ ਕਾਂਗਰਸੀ ਅਨਿਲ ਸ਼ੁਕਲਾ,ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਦੇਸ਼ ਪ੍ਰਧਾਨ ਪਿਆਰਾ ਲਾਲ,ਸਮਾਜ ਸੇਵਕ ਦੀਪਕ ਛਾਬੜਾ,ਜਨਸੇਵਾ ਦਲ ਦੇ ਸੰਜੀਵ ਬਜਾਜ਼,ਰਵਿੰਦਰ ਅਰੋੜਾ,ਧੀਰਜ ਬਜਾਜ਼,ਸੰਨੀ,ਵਿਜੈ,ਵਿਕਰਮ ਅਰੋੜਾ ਸ਼ਾਮਿਲ ਹੋਏ।

ਇਸ ਮੌਕੇ ਤੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਾਕੇਸ਼ ਚੋਪੜਾ,ਕਮਲ ਮਲਹੋਤਰਾ,ਸੁਭਾਸ਼ ਮੁਕਰੰਦੀ,ਬਜਰੰਗ ਦਲ ਪ੍ਰਦੇਸ਼ ਕਾਰਜਕਾਰਨੀ ਕਮੇਟੀ ਦੇ ਮੈਂਬਰ,ਸੰਜੈ ਸ਼ਰਮਾ, ਵਿਹਿਪ ਜ਼ਿਲਾ ਮੰਤਰੀ ਰਾਜੂ ਸੂਦ,ਬਜਰੰਗ ਦਲ ਦੇ ਰਾਕੇਸ਼ ਵਰਮਾ,ਜ਼ਿਲਾ ਪ੍ਰਭਾਰੀ ਚੰਦਰ ਮੋਹਨ ਭੋਲਾ,ਸੱਤ ਨਾਰਾਇਣ ਮੰਦਿਰ ਕਮੇਟੀ ਦੇ ਪ੍ਰਧਾਨ ਨਰੇਸ਼ ਗੋਸਾਈਂ,ਅਮਨਪ੍ਰੀਤ ਛਾਬੜਾ,ਚੰਦਨ ਸ਼ਰਮਾ,ਬਾਵਾ ਪੰਡਿਤ,ਚੰਦਨ ਸ਼ਰਮਾ,ਜੋਗਿੰਦਰ ਤਲਵਾੜ,ਗੌਰਵ ਸ਼ਰਮਾ,ਅਕਾਲੀ ਦਲ ਦੇ ਸੀਨੀਅਰ ਜ਼ਿਲਾ ਉਪ ਪ੍ਰਧਾਨ ਅਜੈ ਬਬਲਾ ਸਮੇਤ ਬਹੁਜਨ ਸਮਾਜ

LEAVE A REPLY

Please enter your comment!
Please enter your name here