ਪੈਰਾ ਮੈਡੀਕਲ ਯੂਨੀਅਨ ਨੇ ਵਿਭਾਗੀ ਮੰਗਾਂ ਪੂਰੀਆ ਹੋਣ ਤੇ ਪ੍ਰਦਰਸ਼ਨ ਕਰਨ ਦੀ ਦਿੱਤੀ ਚੇਤਾਵਨੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੈਰਾ ਮੈਡੀਕਲ ਯੂਨੀਅਨ ਫਿਰੋਜ਼ਪੁਰ ਵੱਲੋਂ ਜਿਲ੍ਹਾਂ ਪ੍ਰਧਾਨ ਸੁਧੀਰ ਅਲੈਗਜ਼ੈਂਡਰ ਦੀ ਅਗਵਾਈ ਵਿਚ ਅੱਜ ਸੀਨੀਅਰ ਮੈਡੀਕਲ ਅਫ਼ਸਰ ਨੂੰ ਵਿਭਾਗੀ ਮੰਗਾਂ ਨਾ ਮੰਨਣ ਤੇ ਉਨ੍ਹਾਂ ਖਿਲਾਫ ਧਰਨਾ ਲਗਾਉਣ ਦਾ ਨੋਟੀਸ ਦਿੱਤਾ ਗਿਆ। ਇਸ ਸਬੰਧੀ ਰੌਬਿਨ ਸੈਮਸਨ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ, ਵਾਇਸ ਪ੍ਰਧਾਨ ਪ੍ਰਭਜੋਤ ਕੋਰ, ਜੁਇੰਟ ਸਕੱਤਰ ਗਰਮੇਲ ਸਿੰਘ, ਚੀਫ ਐਡਵਾਈਜਰ ਰਾਮ ਪ੍ਰਸ਼ਾਦ , ਮੀਡੀਆ ਐਡਵਾਈਜਰ ਜਸਵਿੰਦਰ ਸਿੰਘ ਅਤੇ ਰਮਨਦੀਪ ਸਿੰਘ, ਕਨਵੀਨਰ ਪਲਵਿੰਦਰ ਕੋਰ ਨਰਿੰਦਰ ਸ਼ਰਮਾ, ਅਜੀਤ ਗਿੱਲ, ਰਾਜ ਕੁਮਾਰ ਅਤੇ ਸੁਮੀਤ ਗਿੱਲ ਨੇ ਕਿਹਾ ਕਿ ਐੱਸਐਮਓ ਨੂੰ 14 ਅਗਸਤ, 16 ਅਗਸਤ ਅਤੇ 22 ਸਤੰਬਰ 2021 ਨੂੰ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਗਏ ਸਨ ਅਤੇ ਐੱਸਐਮਓ ਫਿਰੋਜਪੁਰ ਨੇ ਮਿਤੀ 6 ਅਕਤੂਬਰ ਨੂੰ ਗੱਲਬਾਤ ਕਰ ਕੇ ਮੰਗਾਂ ਦਾ ਨਿਪਟਾਰਾ ਕਰਨ ਨੂੰ ਕਿਹਾ ਗਿਆ ਸੀ ਪਰ ਅੱਜ ਮਿਤੀ 8 ਅਕਤੂਬਰ ਹੋ ਗਈ ਹੈ ਪਰ ਐੱਸਐਮਓ ਫਿਰੋਜਪੁਰ ਨੇ ਅਜੇ ਤੱਕ ਮੰਗਾਂ ਦਾ ਨਿਪਟਾਰਾ ਕਰਨ ਦੀ ਕੋਈ ਵੀ ਗੱਲਬਾਤ ਨਹੀਂ ਕੀਤੀ।

Advertisements

ਉਨ੍ਹਾਂ ਕਿਹਾ ਕਿ ਇਸ ਦੋਰਾਨ ਨਾ ਕੋਈ ਯੂਨੀਅਨ ਨਾਲ ਗੱਲਬਾਤ ਕਰਨ ਦਾ ਬੁਲਾਵਾ ਦਿੱਤਾ ਗਿਆ ਜਿਸ ਕਰਕੇ ਯੂਨੀਅਨ ਵਿਚ ਭਾਰੀ ਰੋਸ ਪਾਈਆ ਜਾ ਰਿਹਾ ਹੈ ਕਿ ਆਪ ਸਾਡੀਆਂ ਮੰਗਾਂ ਵੱਲ ਗੋਰ ਨਹੀ ਕਰ ਰਹੇ ਅਤੇ ਇਸ ਕਰਕੇ ਐੱਸਐਮਓ ਫਿਰੋਜਪੁਰ ਨੂੰ  ਇਕ ਹਫਤੇ ਪਹਿਲਾ ਧਰਨੇ ਦਾ ਨੋਟਿਸ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਦਿੱਤੇ ਗਏ ਨੋਟੀਸ ਦੇ ਹਫਤੇ ਅੰਦਰ ਵੀ ਜੇਕਰ ਕੋਈ ਵੀ ਹੱਲ ਨਹੀ ਕੀਤਾ ਜਾਂਦਾ ਤਾ ਸਮਾਂ ਪੂਰਾ ਹੋਣ ਉਪਰੰਤ ਐੱਸਐਮਓ ਫਿਰੋਜਪੁਰ ਖਿਲਾਫ 18 ਅਕਤੂਬਰ ਨੂੰ ਧਰਨਾ ਲਗਾਇਆ ਜਾਵੇਗਾ ਅਤੇ ਜਦੋ ਤਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਇਹ ਧਰਨਾ ਜਾਰੀ ਰਹੇਗਾ। ਜਿਸ ਦੀ ਸਾਰੀ ਜਿੰਮੇਵਾਰੀ ਆਪ ਦੀ ਹੋਵੇਗੀ। 

LEAVE A REPLY

Please enter your comment!
Please enter your name here