ਆਮ ਆਦਮੀ ਪਾਰਟੀ ਨੇ ਬਲਵਿੰਦਰ ਸਿੰਘ ਅਤੇ ਕਰਨੈਲ ਸਿੰਘ ਦਾ ਕੀਤਾ ਸਨਮਾਨ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਕੁਮਾਰ ਗੌਰਵ। ਆਮ ਆਦਮੀ ਪਾਰਟੀ ਹਲਕਾ ਕਪੂਰਥਲਾ ਦੇ ਦਫਤਰ ਵਿਖੇ ਨਵੇਂ ਚੁਣੇ ਗਏ ਅਹੁਦੇਦਾਰ ਬਲਵਿੰਦਰ ਸਿੰਘ ਮਸੀਹ ਸੂਬਾ ਮੀਤ ਪ੍ਰਧਾਨ ਮਨਿਊਰਟੀ ਵਿੰਗ ਅਤੇ ਕਰਨੈਲ ਸਿੰਘ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਦਾ ਗੁਰਸ਼ਰਨ ਸਿੰਘ ਕਪੂਰ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸਿਰੋਪਾ ਪਾ ਕੇ ਮਾਣ-ਸਨਮਾਨ ਕੀਤਾ ਗਿਆ। ਬਲਵਿੰਦਰ ਸਿੰਘ ਅਤੇ ਕਰਨੈਲ ਸਿੰਘ ਜੀ ਨੇ ਗੁਰਸ਼ਰਨ ਸਿੰਘ ਨੂੰ ਭਰੋਸਾ ਦਵਾਇਆ ਕਿ ਪਾਰਟੀ ਵੱਲੋਂ ਮਿਲੀ ਹੋਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ। ਗੁਰਸ਼ਰਨ ਕਪੂਰ ਵੱਲੋਂ ਦੱਸਿਆ ਗਿਆ ਕਿ ਬਲਵਿੰਦਰ ਸਿੰਘ ਅਤੇ ਕਰਨੈਲ ਸਿੰਘ ਨੇ ਲੰਮਾ ਸਮਾਂ ਸਿਆਸਤ ਵਿਚ ਲੋਕਾਂ ਦੀ ਸੇਵਾ ਕੀਤੀ। ਕਪੂਰ ਨੇ ਕਿਹਾ ਕਿ ਜਿਵੇਂ ਬਲਵਿੰਦਰ ਸਿੰਘ ਕਈ ਸਾਲਾਂ ਤੋ ਲੋਕਾਂ ਦੀ ਸੇਵਾ ਕਰ ਰਹੇ ਹਨ, ਸਾਨੂੰ ਆਸ ਹੈ ਕਿ ਆਮ ਆਦਮੀ ਪਾਰਟੀ ਵਿਚ ਵੀ ਉਸੇ ਤਰ੍ਹਾਂ ਸੇਵਾ ਕਰਨਗੇ ।

Advertisements

ਕਪੂਰ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਦਿੱਤੀ ਗਈ ਦੂਜੀ ਗਰੰਟੀ ਨੂੰ ਘਰ-ਘਰ ਪਹੁੰਚਾਣਾ ਸਾਡਾ ਸਾਰਿਆਂ ਦਾ ਇਖਲਾਕੀ ਫਰਜ਼ ਹੈ। ਇਸ ਲਈ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਉਹ ਬੂਥ ਪੱਧਰ ਤੇ ਮਹੱਲਾ ਲੈਵਲ ਤੇ ਪਿੰਡ-ਪਿੰਡ ਜਾ ਕੇ ਮੀਟਿੰਗ ਕਰਨ ਅਤੇ ਕੇਜਰੀਵਾਲ ਸਾਹਿਬ ਵੱਲੋਂ ਦਿੱਤੀ ਮੁਫ਼ਤ ਇਲਾਜ ਅਤੇ ਸਿੱਖਿਆ ਦੀ ਦੂਜੀ ਗਰੰਟੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਆਮ ਆਦਮੀ ਨੂੰ ਮੁਹਾਇਆ ਕਰਵਾਉਣ। ਇਸ ਮੌਕੇ ਤੇ ਜਸਪਾਲ ਆਜ਼ਾਦ ਸੀਨੀਅਰ ਆਗੂ ਪੰਜਾਬ, ਰਾਜਿੰਦਰ ਸਿੰਘ ਧੰਨਾ ਜ਼ਿਲ੍ਹਾ ਪ੍ਰਧਾਨ ਮਨਿੳਊਰਟੀ ਵਿੰਗ, ਬਲਦੇਵ ਸਿੰਘ ਪਿੰਡ ਬੂਟਾ, ਮੇਵਾ ਸਿੰਘ ਬੂਟਾ, ਸਦਾ ਚਰਨ ਸਿੰਘ, ਕਸ਼ਮੀਰ ਸਿੰਘ, ਲਾਡੀ ਲੋਧੀਪੁਰ, ਜਗਜੀਤ ਸਿੰਘ ਬਿੱਟੂ, ਅਨਮੋਲ ਗਿੱਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here