ਭਗਵਾਨ ਵਾਲਮੀਕ ਜੀ ਭਾਰਤੀ ਸੰਸਕ੍ਰਿਤੀ ਦੇ ਪਿਤਾਮਾ: ਪ੍ਰੋਫੈਸਰ ਸਾਗਰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਕੁਮਾਰ ਗੌਰਵ। ਸ਼੍ਰਿਸ਼ਟੀਕਰਤਾ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਉਤਸਵ ਦੇ ਸੰਬੰਧ ਸ਼ਹਿਰ ਦੇ ਪ੍ਰਮੁੱਖ ਮੰਦਿਰ ਮੁਹੱਲਾ ਰਾਏਕਾ ਵਿਖੇ ਝੰਡੇ ਦੀ ਰਸਮ ਵਿਸ਼ਵ ਸੂਫੀ ਸੰਤ ਸਮਾਜ ਦੇ ਕੌਮੀ ਪ੍ਰਧਾਨ ਪ੍ਰੋਫੈਸਰ ਸੁਖਵਿੰਦਰ ਸਾਗਰ ਵਲੋਂ ਨਿਭਾਈ ਗਈ।ਇਸ ਮੌਕੇ ਪ੍ਰੋਫੈਸਰ ਸਾਗਰ ਨੇ ਭਗਵਾਨ ਵਾਲਮੀਕ ਜੀ ਨੂੰ ਭਾਰਤੀ ਸੰਸਕ੍ਰਿਤੀ ਦੇ ਪਿਤਾਮਾ ਕਹਿੰਦਿਆਂ ਕੁਲ ਅਵਾਮ ਨੂੰ ਭਗਵਾਨ ਵਾਲਮੀਕ ਜੀ ਦੀਆਂ ਸਿਖਿਆ ਦੇ ਰੂਪ ਚ ਮਹਾਕਾਵਿ ਰਾਮਾਇਣ ਅਤੇ ਯੋਗ ਵਸ਼ਿਸ਼ਟ ਵਿੱਚ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਰਾਕੇਸ਼ ਕੁਮਾਰ, ਭਾਰਤੀ ਸਹੋਤਾ, ਸਾਂਈ ਓਂਕਾਰ ਸਾਹ, ਸਾਂਈ ਸਿਕੰਦਰ ਸਾਹ ,ਰਾਜ ਕੁਮਾਰ ਨਾਹਰ, ਬਲਵਿੰਦਰ ਕੌਰ ਸਾਗਰ, ਊਸ਼ਾ ਸਾਗਰ, ਵੀਨਾ ਰਾਣੀ, ਜਗਦੀਸ਼ ਕਲਿਆਣ, ਸੰਨੀ, ਤੁਸ਼ਾਰ ਸਾਗਰ, ਮਨਜੀਤ ਮਾਨ, ਬਲਬੀਰ ਕੌਰ, ਵਿਜੈ ਨਾਹਰ ਤੇ ਹੋਰ ਇਲਾਕਾ ਨਿਵਾਸੀ ਹਾਜਰ ਸਨ।

Advertisements

LEAVE A REPLY

Please enter your comment!
Please enter your name here