ਮਾਂ ਭਗਵਤੀ ਦੇ ਜਾਗਰਣ ਵਿੱਚ ਅਵੀ ਰਾਜਪੂਤ ਨੇ ਲਗਾਈ ਹਾਜ਼ਰੀ, ਕਮੇਟੀ ਨੇ ਕੀਤਾ ਸਨਮਾਨਿਤ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਕੁਮਾਰ ਗੌਰਵ। ਸ਼੍ਰੀ ਰਾਮ ਮੰਦਿਰ ਪ੍ਰੀਤਨਗਰ ਦੇ ਵਲੋਂ ਸ਼ਨੀਵਾਰ ਨੂੰ ਕਰਵਾਏ ਗਏ ਮਾਂ ਭਗਵਤੀ ਦੇ ਵਿਸ਼ਾਲ ਜਾਗਰਣ ਵਿੱਚ ਪਹੁੰਚ ਕੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਨੇ ਮਾਂ ਭਗਵਤੀ ਦੇ ਸ਼੍ਰੀ ਚਰਣਾਂ ਵਿੱਚ ਨਤਮਸਤਕ ਹੋ ਕੇ ਮਾਂ ਭਗਵਤੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਤੇ ਸ਼੍ਰੀ ਰਾਮ ਮੰਦਿਰ ਪ੍ਰੀਤਨਗਰ ਕਮੇਟੀ ਦੇ ਪ੍ਰਧਾਨ ਜਤੀਂਦਰ ਛਾਬੜਾ, ਸ਼ਿਵ ਸੈਨਾ ਹਿੰਦ ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਦੀਪਕ ਛਾਬੜਾ, ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਅਵੀ ਰਾਜਪੂਤ ਨੂੰ ਮਾਤਾ ਰਾਣੀ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

Advertisements

ਅਵੀ ਰਾਜਪੂਤ ਨੇ ਸ਼੍ਰੀ ਰਾਮ ਮੰਦਿਰ ਪ੍ਰੀਤਨਗਰ ਕਮੇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਧਰਮ ਅਤੇ ਅਧਿਆਤਮਕਤਾ ਦਾ ਗਿਆਨ ਦੇਕੇ ਜੀਵਨ ਵਿੱਚ ਸਫਲ ਬਣਾਇਆ ਜਾ ਸਕਦਾ ਹੈ। ਅਵੀ ਰਾਜਪੂਤ ਨੇ ਕਿਹਾ ਕਿ ਇਸ ਪ੍ਰਕਾਰ ਦੇ ਧਾਰਮਿਕ ਆਯੋਜਨਾਂ ਨਾਲ ਜਿੱਥੇ ਲੋਕਾਂ ਦੇ ਮਨ ਵਿੱਚ ਰੱਬ ਦੀ ਭਗਤੀ ਛਾ ਜਾਂਦੀ ਹੈ ਅਤੇ ਉਹ ਆਪਣਾ ਸੱਬ ਕੁੱਝ ਭੁੱਲ ਆਪਣੇ ਇਸ਼ਟਦੇਵ ਦੀ ਅਰਾਧਨਾ ਵਿੱਚ ਲੀਨ ਹੋ ਜਾਂਦੇ ਹਨ। ਇਸ ਨਾਲ ਆਤਮਿਕ ਊਰਜਾ ਮਿਲਦੀ ਹੈ। ਅਜਿਹੇ ਆਯੋਜਨਾਂ ਨਾਲ ਲੋਕਾਂ ਵਿੱਚ ਸਮਾਜਿਕ ਮਾਹੌਲ ਦੀ ਭਾਵਨਾ ਵੀ ਜਾਗ੍ਰਿਤ ਹੁੰਦੀ ਹੈ। ਇਸ ਮੌਕੇ ਤੇ ਰਮੇਸ਼ ਬਜਾਜ਼, ਜੋਤੀ ਪ੍ਰਕਾਸ਼ ਸ਼ਰਮਾ, ਦੀਪਕ ਮਰਵਾਹਾ, ਆਨੰਦ ਯਾਦਵ, ਵਿਜੇ ਗਰੋਵਰ, ਬਜਰੰਗੀ, ਜੀਵਨ ਵਾਲੀਆ, ਸੰਜੈ ਸ਼ਰਮਾ, ਸਾਗਰ ਛਾਬੜਾ, ਸੁਮਿਤ ਕਪੂਰ, ਦੀਪਕ ਵਸ਼ਿਟਸ, ਸੈਂਡੀ, ਕੁਲਦੀਪਕ ਧੀਰ, ਮਧਿਰਾਜ ਨੱਯਰ, ਕਪਿਲ, ਸੌਰਵ ਆਦਿ ਮੌਜੂਦ ਸਨ ।

LEAVE A REPLY

Please enter your comment!
Please enter your name here