ਪਾਕਿਸਤਾਨ ਵਿੱਚ ਹਿੰਦੂ ਨੌਜਵਾਨ ਦਾ ਕਤਲ ਕਰਕੇ ਦਰੱਖਤ ਨਾਲ ਲਟਕਾਈ ਲਾਸ਼, ਪੁਲਿਸ ਜਾਂਚ ਸ਼ੁਰੂ

ਪਾਕਿਸਤਾਨ(ਦ ਸਟੈਲਰ ਨਿਊਜ਼)। ਪਾਕਿਸਤਾਨ ਦੇ ਸਿੰਧ ਸੂਬੇ ਦੇ ਪਿੰਡ ਟਾਂਡੂ ਜਾਨ ਮੁਹੰਮਦ ਵਿੱਚ ਇੱਕ ਹਿੰਦੂ ਨੌਜਵਾਨ ਦਾ ਕਤਲ ਕਰਕੇ ਉਸਨੂੰ ਦਰੱਖਤ ਉਤੇ ਲਟਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਕਈ ਲੋਕ ਇਸ ਘਟਨਾ ਨੂੰ ਖੁਦਕਸ਼ੀ ਦੱਸ ਰਹੇ ਹਨ। ਮਿ੍ਰਤਕ ਦੀ ਪਛਾਣ ਜੀਤਾ ਕੋਹਲੀ ਵਾਸੀ ਪਿੰਡ ਟਾਂਡੂ ਜਾਨ ਮੁਹੰਮਦ ਵਜੋਂ ਹੋਈ ਹੈ। ਇਸ ਦੋਰਾਨ ਸਥਾਨਿਕ ਪੁਲਿਸ ਨੇ ਪਹੁੰਚ ਕੇ ਇਸ ਘਟਨਾ ਦਾ ਵੇਰਵਾ ਲਿਆ ਅਤੇ ਪੁਲਿਸ ਮੁੱਖ ਅਧਿਕਾਰੀ ਨੇ ਦੱਸਿਆ ਕਿ ਜੀਤਾ ਕੋਹਲੀ ਨੇ ਖੁਦਕਸ਼ੀ ਨਹੀਂ ਕੀਤੀ ਹੈ ਜਦਕਿ ਉਸਦੀ ਹੱਤਿਆ ਕੀਤੀ ਗਈ ਹੈ, ਕਿਉਕਿ ਮਿ੍ਰਤਕ ਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ।

Advertisements

ਇਸ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਜੀਤਾ ਕੋਹਲੀ ਤੇ ਧਰਮ ਪਰਿਵਰਤਨ ਕਰਨ ਦਾ ਕੁੱਝ ਲੋਕਾਂ ਵੱਲੋ ਦਬਾਅ ਬਣਾਇਆ ਜਾ ਰਿਹਾ ਸੀ, ਪਰ ਜੀਤਾ ਨੇ ਧਰਮ ਪਰਿਵਰਤਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

LEAVE A REPLY

Please enter your comment!
Please enter your name here