ਚੋਰ ਗਿਰੋਹ ਦੇ 3 ਮੈਂਬਰ 16 ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ

ਗੁਰਦਾਸਪੁਰ(ਦ ਸਟੈਲਰ ਨਿਊਜ਼), ਰਿਪੋਰਟ-ਰਾਜਵਿੰਦਰ ਸਿੰਘ/ਲਵਪ੍ਰੀਤ ਸਿੰਘ। ਬਟਾਲਾ ਪੁਲਿਸ ਨੇ ਮੋਟਰਸਾਈਕਲ ਚੋਰ ਗਿਰੋਹ ਦੇ 3 ਮੈਂਬਰਾ ਨੂੰ ਗਿਰਫਤਾਰ ਕਰਕੇ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਇਹਨਾਂ ਦੇ ਕੋਲੋਂ ਚੋਰੀ ਦੇ 16 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ। ਬਟਾਲਾ ਪੁਲਿਸ ਨੇ ਬਟਾਲਾ ਨੇੜਲੇ ਪਿੰਡ ਅਲੀਵਾਲ ਵਿਖੇ ਪਿਛਲੇ ਦਿਨੀ ਇਕ ਸੁਨਿਆਰੇ ਦੀ ਦੁਕਾਨ ਤੇ ਚਿੱਟੇ ਦਿਨ ਹੋਈ ਲੁੱਟ ਦੀ ਵਾਰਦਾਤ ਦਾ ਪਰਦਾਫਾਸ਼ ਕਰਦੇ ਹੋਏ ਅੱਜ ਬਟਾਲਾ ਪੁਲਿਸ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਥੇ ਹੀ ਗ੍ਰਿਫਤਾਰ ਨੌਜਵਾਨਾਂ ਪਾਸੋ ਲੁੱਟ ਕੀਤੇ ਸੋਨੇ ਦੇ ਗਹਿਣੇ ਅਤੇ ਇਕ ਪਿਸਤੌਲ ਸਮੇਤ ਦੋ ਵੱਖ-ਵੱਖ ਹੋਰਨਾਂ ਵਾਰਦਾਤਾਂ ਚ ਖੋ ਕੀਤੀਆਂ ਗੱਡੀਆਂ ਬਰਾਮਦ ਕੀਤੀਆ।

Advertisements

ਉਥੇ ਹੀ ਐਸਐਸਪੀ ਬਟਾਲਾ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨਾਂ ਨੇ ਪਿੰਡ ਅਲੀਵਾਲ ਚ ਇਕ ਸੁਨਿਆਰੇ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਸੀ ਅਤੇ ਪਿਸਤੌਲ ਦੀ ਨੋਕ ਤੇ ਕਰੀਬ 3 ਲੱਖ ਦੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਨਕਦੀ ਲੈਕੇ ਫਰਾਰ ਹੋਏ ਸਨ ਅਤੇ ਇਸ ਦੇ ਨਾਲ ਹੀ ਪੁਲਿਸ ਐਸਐਸਪੀ ਨੇ ਦੱਸਿਆ ਕਿ ਇਸ ਗਿਰੋਹ ਵਲੋਂ ਪਹਿਲਾ ਵੀ ਵੱਖ ਵੱਖ ਵਾਰਦਾਤਾਂ ਨੂੰ ਅੰਜਾਮ ਦਿਤਾ ਗਿਆ ਹੈ ਜਿਸ ਚ ਉਹਨਾਂ ਗੱਡੀਆਂ ਦੀ ਖੋ ਕੀਤੀ ਸੀ ਉਹ ਵੀ ਬਰਾਮਦ ਕੀਤੀਆਂ ਗਈਆਂ ਹਨ ਇਸ ਦੇ ਨਾਲ ਹੀ ਐਸਐਸਪੀ ਬਟਾਲਾ ਨੇ ਦੱਸਿਆ ਕਿ ਉਹਨਾਂ ਦੇ ਸੰਪਰਕ ਚ ਰਹਿ ਰਹੇ ਦੋ ਹੋਰ ਵੀ ਸਾਥੀ ਗ੍ਰਿਫਤਾਰ ਕੀਤੇ ਗਏ ਹਨ ਜਿਹਨਾਂ ਕੋਲ ਚੋਰੀ ਕੀਤੇ 16 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ।

LEAVE A REPLY

Please enter your comment!
Please enter your name here