ਮਾਰਕਫੈੱਡ ਦੇ ਨਵੇਂ ਬਣੇ ਬੋਰਡ ਆਫ ਡਾਇਰੈਕਟਰਜ ਦੀ ਪਹਿਲੀ ਮੀਟਿੰਗ ਹੋਈ

ਚੰਡੀਗੜ (ਦ ਸਟੈਲਰ ਨਿਊਜ਼)। ਮਾਰਕਫੈੱਡ ਦੇ ਨਵੇਂ ਬਣੇ ਬੋਰਡ ਆਫ ਡਾਇਰੈਕਟਰਜ ਦੀ ਅੱਜ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਨਵੇਂ ਬਣੇ ਚੇਅਰਮੈਨ ਕੁਸਲਦੀਪ ਸਿੰਘ ਢਿੱਲੋਂ ਦੇ ਨਾਲ ਪਹਿਲੀ ਮੀਟਿੰਗ ਹੋਈ। ਮਾਰਕਫੈੱਡ ਦੇ ਪਿਛਲੇ ਬੋਰਡ ਆਫ ਡਾਇਰੈਕਟਰਜ ਦੀ ਮਿਆਦ 25 ਸਤੰਬਰ, 2021 ਨੂੰ ਸਮਾਪਤ ਹੋ ਗਈ ਸੀ। ਹੁਣ 12 ਅਕਤੂਬਰ, 2021 ਨੂੰ ਚੋਣ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਨਵੇਂ ਬੋਰਡ ਦਾ ਗਠਨ ਕੀਤਾ ਗਿਆ। ਜਕਿਰਯੋਗ ਹੈ ਕਿ ਪੰਜਾਬ ਸਰਕਾਰ ਨੇ 23 ਅਕਤੂਬਰ 2021 ਨੂੰ ਕੁਸਲਦੀਪ ਸਿੰਘ ਢਿੱਲੋਂ ਨੂੰ ਮਾਰਕਫੈੱਡ ਦਾ ਚੇਅਰਮੈਨ  ਨਿਯੁਕਤ ਕੀਤਾ  ਗਿਆ ਸੀ। ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਜਿਨਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨੇ ਪਿਛਲੇ 3 ਸਾਲਾਂ ਦੌਰਾਨ ਮਾਰਕਫੈੱਡ ਦੀ ਕੀਤੀ ਕਾਰਗੁਜਾਰੀ ਦਾ ਜਾਇਜਾ ਲਿਆ ਅਤੇ ਟਰਨ ਓਵਰ ਵਿੱਚ ਵਾਧਾ ਕਰਨ ਲਈ ਮਾਰਕਫੈੱਡ ਟੀਮ ਦੀ ਸਲਾਘਾ ਕੀਤੀ।

Advertisements

ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਨੇ ਮਾਰਕਫੈੱਡ ਦੇ ਕੰਮਕਾਜ ਵਿੱਚ ਹੋਰ ਸੁਧਾਰ ਲਿਆਉਣ ਲਈ ਅਧਿਕਾਰੀਆਂ ਨੂੰ ਪਾਰਦਰਸੀ ਢੰਗ ਨਾਲ ਕੰਮ ਕਰਨ ਦੇ ਨਿਰਦੇਸ ਦਿੱਤੇ। ਇਸ ਤੋਂ ਪਹਿਲਾਂ ਮਾਰਕਫੈੱਡ ਦੇ ਐਮ.ਡੀ. ਵਰੁਣ ਰੂਜਮ ਵੱਲੋਂ ਨਵੇਂ ਗਠਿਤ ਬੋਰਡ ਆਫ ਡਾਇਰੈਕਟਰਜ ਦਾ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਡਾਇਰੈਕਟਰ ਜਸਦੀਪ ਸਿੰਘ ਨੂੰ ਸਰਬਸੰਮਤੀ ਨਾਲ ਵਾਈਸ ਚੇਅਰਮੈਨ ਚੁਣਿਆ ਗਿਆ। ਮਾਰਕਫੈੱਡ ਦੀਆਂ 3101 ਮੈਂਬਰ ਸੁਸਾਇਟੀਆਂ ਤੋਂ ਗਠਿਤ ਪੰਜਾਬ ਰਾਜ ਦੀਆਂ 12 ਜੋਨਾਂ ਵਿੱਚੋਂ ਡਾਇਰੈਕਟਰਾਂ ਦੀ ਚੋਣ ਕੀਤੀ ਗਈ ਸੀ। ਨਵੇਂ ਚੁਣੇ ਗਏ ਡਾਇਰੈਕਟਰਾਂ ਵਿੱਚ ਹਰਿੰਦਰ ਸਿੰਘ, ਜਸਦੀਪ ਸਿੰਘ, ਗਿਆਨ ਸਿੰਘ, ਰਣਜੀਤ ਸਿੰਘ, ਗੁਰਮੇਜ ਸਿੰਘ, ਟਹਿਲ ਸਿੰਘ, ਪਰਮਜੀਤ ਸਿੰਘ, ਕਰਨੈਲ ਸਿੰਘ, ਤਰਲੋਕ ਸਿੰਘ, ਦਵਿੰਦਰ ਸਿੰਘ, ਤਰਸੇਮ ਸਿੰਘ ਅਤੇ ਹਰਿੰਦਰ ਸਿੰਘ ਸਾਮਲ ਸਨ।

LEAVE A REPLY

Please enter your comment!
Please enter your name here