ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਨੂੰ ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਲਈ ਮਜਬੂਰ ਹੋਣਾ ਪਿਆ: ਕਰਮਵੀਰ ਬਾਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਖਿਰ ਪੰਜਾਬ ਵਿੱਚ ਆਉਣ ਵਾਲੇ ਵਿਧਾਨਸਭਾ ਦੀਆਂ ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਨੂੰ ਪੰਜਾਬ ਵਿੱਚ ਮਹਿੰਗਾਈ ਘੱਟ ਕਰਨ ਦੇ ਲਈ ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਲਈ ਮਜਬੂਰ ਹੋਣਾ ਹੀ ਪਿਆ। ਇਹ ਵਿਚਾਰ ਜ਼ਿਲ੍ਹਾ ਸੰਘਰਸ਼ ਕਮੇਟੀ ਦੀ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਕਰਮਵੀਰ ਬਾਲੀ ਨੇ ਪ੍ਰਗਟ ਕੀਤੇ। ਕਾਂਗਰਸ ਦੇ ਆਪਸੀ ਘਮਾਸਾਨ ਵਿੱਚ ਕਾਂਗਰਸ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਹੁਣ ਸਿਰਫ ਲੋਕ ਨੂੰ ਲੁਭਾਉਣ ਵਾਲੇ ਕੰਮ ਕਰਕੇ ਕਾਂਗਰਸ ਜਨਤਾ ਨੂੰ ਆਪਣੇ ਪੱਖ ਵਿੱਚ ਕਰਨ ਦਾ ਆਖਰੀ ਦਾਅ ਖੇਡ ਰਹੀ ਹੈ। ਜੇ ਪੰਜਾਬ ਸਰਕਾਰ ਇੰਨੀ ਉਦਾਰ ਹੁੰਦੀ ਤਾਂ ਪੰਜਾਬ ਵਿੱਚ ਵੈਟ ਘਟਾ ਕੇ ਪਹਿਲਾਂ ਵੀ ਰਾਹਤ ਦੇ ਸਕਦੀ ਸੀ। ਜਿੱਥੇ-ਜਿੱਥੇ ਬੀ.ਜੇ.ਪੀ. ਦੀਆਂ ਸਰਕਾਰਾਂ ਹਨ ਉਥੇ ਵੈਟ ਘਟਾ ਕੇ ਜਨਤਾ ਨੂੰ ਰਾਹਤ ਤਾਂ ਦੇ ਦਿੱਤੀ ਪਰ ਕਾਂਗਰਸ ਨੇ ਪੰਜਾਬ ਵਿੱਚ ਵੈਟ ਘਟਾ ਕੇ ਆਪਣੀ ਹੋ ਰਹੀ ਬੇਇਜ਼ਤੀ ਨੂੰ ਬਚਾਉਣ ਲਈ ਮਜਬੂਰ ਹੋਣਾ ਪਿਆ।

Advertisements

ਕਰਮਵੀਰ ਬਾਲੀ ਨੇ ਕਿਹਾ ਕਿ ਚੋਣਾਂ ਦੇ ਸਮੇਂ ਸਰਕਾਰਾਂ ਨੂੰ ਜਨਤਾ ਦੀ ਵੋਟ ਦੀ ਤਾਕਤ ਦਾ ਪਤਾ ਚੱਲਦਾ ਹੈ। ਆਖਰੀ ਮਹੀਨਿਆਂ ਵਿੱਚ ਜਨਤਾ ਦੇ ਲਈ ਖਜ਼ਾਨੇ ਖੋਲ ਦਿੱਤੇ ਜਾਂਦੇ ਹਨ ਅਤੇ ਪਹਿਲੇ ਚਾਰ ਸਾਲਾਂ ਵਿੱਚ ਜਨਤਾ ਦਾ ਖੂਨ ਚੂਸਣ ਵਿੱਚ ਕਮੀ ਨਹੀਂ ਰੱਖੀ ਜਾਂਦੀ। ਇਹ ਖੇਲ ਜਨਤਾ ਨੂੰ ਸਮਝਣਾ ਪਵੇਗਾ ਅਤੇ ਇਸ ਦਾ ਜਵਾਬ ਦੇਣਾ ਪਵੇਗਾ। ਪੰਜਾਬ ਨੂੰ ਕਰਜ਼ੇ ਤੇ ਕਰਜ਼ਾ ਲੈਕੇ  ਸਿਵਾਏ ਕੰਗਾਲ ਦੇ ਕੁਝ ਨਹੀਂ ਹੋ ਰਿਹਾ। ਇਸ ਮੌਕੇ ਤੇ ਪ੍ਰਵੀਨ ਕੁਮਾਰੀਸੁਦੇਸ਼ ਕੌਰਅਮਰਜੀਤ ਕੌਰਨੀਰਜ ਸ਼ਰਮਾਬਲਵੀਰ ਕੌਰਸੀਮਾ ਰਾਣੀਨੀਟਾ ਕੁਮਾਰ ਆਦਿ ਮੌਜੂਦ ਸਨ। 

LEAVE A REPLY

Please enter your comment!
Please enter your name here