ਔਰਤਾਂ ਵਿੱਚ ਹਾਈ ਰਿਸਕ ਗਰਭ-ਅਵਸਥਾ ਅਤੇ ਨਵ-ਜਾਤ ਸ਼ਿਸ਼ੂ ਦੀ ਦੇਖਭਾਲ ਲਈ ਵਰਕਸ਼ਾਪ ਆਯੋਜਿਤ: ਡਾ.ਰਾਜਿੰਦਰ ਅਰੋੜਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਫਿਰੋਜਪੁਰ ਡਾ.ਰਾਜਿੰਦਰ ਅਰੋੜਾ ਦੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਜਿਲਾ ਪੱਧਰੀ ਵਰਕਸ਼ਾਪ ਆਯੋਜਿਤ ਕੀਤੀ ਗਈ। ਜਿਕਰਯੋਗ ਹੈ ਜਿਲਾ ਫਿਰੋਜਪੁਰ ਵਿੱਚ ਮੈਟਰਨਲ ਮੌਤਾਂ ਦੀ ਦਰ ਨੂੰ ਕੰਟਰੋਲ ਕਰਨ ਲਈ ਲਗਾਤਾਰ ਗਤੀ ਵਿਧੀਆਂ ਜਾਰੀ ਹਨ। ਡਾ.ਸ਼ੁਸ਼ਮਾ ਠੱਕਰ ਸਿਹਤ ਭਲਾਈ ਅਫਸਰ ਵੱਲੋਂ ਵਰਕਸ਼ਾਪ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਹਾਈ-ਰਿਸਕ ਗਰਭ-ਅਵਸਥਾ ਵਿੱਚ 18 ਸਾਲ ਤੋਂ ਘੱਟ ਜਾ 35 ਸਾਲ ਤੋਂ ਵੱਧ ਉਮਰ ਦੀ ਗਰਭਵਰਤੀ ਔਰਤਾਂ ਸ਼ਾਮਿਲ ਹੋਣਗੀਆਂ, ਜਦੋਂ ਉਨਾਂ ਦੇ ਬੱਚੇ ਦਾ ਜਨਮ ਹੋਣਾ ਹੈ ਤਾਂ ਉਨਾਂ ਨੂੰ ਕਿਸੋਰ ਅਵਸਥਾ ਵਿੱਚ ਸੁਰੂਆਤੀ ਹੀ ਜਟਿਲਤਾਵਾਂ ਦਾ ਵਧੇਰੇ ਖਤਰਾ ਹੁੰਦਾ ਹੈ।

Advertisements

ਉਨਾ ਦੁਆਰਾ ਜਾਣਕਾਰੀ ਦਿੱਤੀ ਗਈ ਕਿ ਜਿਨਾ ਔਰਤਾਂ ਵਿੱਚ ਛੋਟਾ-ਕੱਦ ਹੋਣਾ, ਹਾਈ ਬਲੱਡ ਪ੍ਰੈਸ਼ਰ  ਅਤੇ ਸ਼ੂਗਰ ਦਾ ਘੱਟ ਜਾਂ ਵੱਧ ਹੋਣਾ ਅਜਿਹੇ ਲੱਛਣ ਪਾਏ ਜਾਂਦੇ ਹਨ ਤਾਂ ਕਮਿਊਨਿਟੀ ਹੈਲਥ ਅਫਸਰਾਂ,ਐਲ.ਐਚ.ਵੀਜ ਵੱਲੋਂ ਆਪਣੇ ਨਜਦੀਕੀ ਖੇਤਰਾਂ ਵਿੱਚ ਹਾਈ-ਰਿਸਕ ਗਰਭ-ਅਵਸਥਾ ਦੇ ਲੱਛਣ ਵਾਲੀਆਂ ਔਰਤਾਂ ਦਾ ਲਗਾਤਾਰ ਫੌਲੋਅੱਪ ਕੀਤਾ ਜਾਏ ਤਾਂ ਜੋ ਮਾਂ ਅਤੇ ਬੱਚਾ ਤੰਦਰੁਸਤ ਰਹਿਣ,ਇਸ ਲਈ ਹਰ ਗਰਭਵਤੀ ਔਰਤ ਦਾ ਲਗਾਤਾਰ ਚੈੱਕਅੱਪ ਕੀਤਾ ਜਾਏ। ਉਨਾਂ ਦੁਆਰਾ ਕਿਹਾ ਗਿਆ ਕਿ ਕਿਸੇ ਵੀ ਔਰਤ ਦੇ ਗਰਭਧਾਰਨ ਕਰਨ ਤੋਂ ਬਾਅਦ ਘੱਟੋ-ਘੱਟ 4 ਚੈੱਕਅੱਪ ਅਤੇ ਡਿਲਵਰੀ ਤੋਂ ਬਾਅਦ 6 ਚੈੱਕਅੱਪ ਕਰਕਵਾਉਣੇ ਯਕੀਨੀ ਬਣਾਏ ਜਾਣ,ਜੇਕਰ ਕਿਸੇ ਵੀ ਗਰਭਵਰਤੀ ਔਰਤ ਵਿੱਚ ਕਿਸੇ ਤਰਾ ਦੀ ਜਟਿਲਤਾ ਪਾਈ ਜਾਂਦੀ ਹੈ ਤਾਂ ਚੈਕਅੱਪ ਦੌਰਾਨ ਹੀ ਇਲਾਜ ਸ਼ੁਰੂ ਕੀਤਾ ਜਾਂਦਾ ਹੈ ਅਤੇ ਮੈਟਰਨਲ ਮੌਤਾਂ ਦੀ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ।

ਇਸ ਪ੍ਰੋਗਰਾਮ ਦੇ ਸੰਬੰਧ ਵਿਚ ਸਿਵਲ ਸਰਜਨ ਦਫਤਰ ਦੇ ਟ੍ਰੇਨਿੰਗ ਸੈਂਟਰ ਵਿਖੇ ਜਿਲਾ ਟੀਕਾਕਰਨ ਅਫਸਰ ਡਾ.ਮੀਨਾਕਸ਼ੀ ਅਬਰੋਲ ਵੱਲੋਂ ਪ੍ਰਤੀਭਾਗੀਆਂ ਨੂੰ ਕਿਹਾ ਗਿਆ ਕਿ ਨਵ-ਜਾਤ ਸ਼ਿਸ਼ੂਆਂ ਦਾ 42 ਦਿਨਾਂ ਤੱਕ ਲਗਾਤਾਰ ਫੌਲੋਅੱਪ ਕੀਤਾ ਜਾਣਾ ਚਾਹੀਦਾ, ਇਸ ਦੌਰਾਨ ਜੇਕਰ ਨਵ-ਜਾਤ ਸ਼ਿਸ਼ੂ ਨੂੰ ਕੋਈ ਵੀ ਤਕਲੀਫ ਹੁੰਦੀ ਹੈ ਤਾਂ ਮਾਂ ਦੁਆਰਾ ਆਪਣੇ ਨੇੜਲੇ ਖੇਤਰ ਵਿੱਚ ਮੋਜੂਦਾ ਆਸ਼ਾ ਵਰਕਰ ਨਾਲ ਤੁਰੰਤ ਸੰਪਰਕ ਕੀਤਾ ਜਾਵੇ ਤਾਂ ਜੋ ਆਸ਼ਾ ਵਰਕਰ, ਕਮਿਊਨਿਟੀ ਹੈਲਥ ਅਫਸਰਾਂ ਅਤੇ ਐਲ.ਐਚ.ਵੀ ਨਾਲ ਸੰਪਰਕ ਕਰਨ ਅਤੇ ਜੋ ਜਰੂਰਤ ਅਨੁਸਾਰ ਬੱਚਿਆਂ ਅਤੇ ਔਰਤਾਂ ਦੇ ਮਾਹਿਰ ਡਾਕਟਰ ਕੋਲ ਬਿਨਾ ਕਿਸੇ ਦੇਰੀ ਕੀਤੇ ਇਲਾਜ ਸ਼ੁਰੂ ਕੀਤਾ ਜਾ ਸਕੇ।

ਉਨਾਂ ਨੇ ਟ੍ਰੇਨਿੰਗ ਤੋਂ ਬਾਅਦ ਪ੍ਰਤੀਭਾਗੀਆਂ ਨੂੰ ਆਪਣੇ ਖੇਤਰ ਦੇ ਆਸ਼ਾ ਵਰਕਰ ਨੂੰ ਆਪੋ-ਆਪਣੇ ਸਿਹਤ ਕੇਂਦਰ ਵਿਚ ਜਾ ਕੇ ਟ੍ਰੇਨਿੰਗ ਦੇਣ ਨੂੰ ਕਿਹਾ ਤੇ ਪ੍ਰੇਰਿਆ ਕਿ ਹਾਈ-ਰਿਸਕ ਗਰਭ-ਅਵਸਥਾ ਕਾਰਣਾਂ ਅਤੇ ਇਸ ਤੋਂ ਬਚਾਅ ਦਾ ਸੁਣੇਹਾ ਘਰ-ਘਰ ਤੱਕ ਪਹੁੰਚਣਾ ਚਾਹੀਦਾ ਹੈ ਤਾਂ ਜਿਨਾਂ ਔਰਤਾਂ ਵਿੱਚ ਹਾਈ-ਰਿਸਕ ਗਰਭ-ਅਵਸਥਾ ਦੇ ਲੱਛਣਾਂ ਹਨ ਉਨਾਂ ਔਰਤਾਂ ਨੂੰ ਲੱਛਣਾਂ ਬਾਰੇ ਜਾਗਰੂਕਤਾ ਨਹੀਂ ਹੈ ਤਾਂ ਉਨਾਂ ਔਰਤਾਂ ਨੂੰ ਆਸ਼ਾ ਵਰਕਰਜ਼ ਦੁਆਰਾ ਇਨਾ ਲੱਛਣਾਂ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ, ਇਸ ਤੋਂ ਇਲਾਵਾ ਉਨਾਂ ਵੱਲੋਂ ਟ੍ਰੇਨਿੰਗ ਵਿੱਚ ਹਾਜਰੀਨਾਂ ਨੂੰ ਕਿਹਾ ਗਿਆ ਜੇਕਰ ਉਨਾਂ ਨੂੰ ਆਪਣੇ ਨਜਦੀਕ ਦੇ ਖੇਤਰ ਵਿੱਚ ਹਾਈ ਰਿਸਕ ਗਰਭ-ਅਵਸਥਾ ਦੇ ਲੱਛਣ ਅਤੇ ਨਵ-ਜਾਤ ਸ਼ਿਸ਼ੂ ਦਾ ਇਲਾਜ ਸਰਕਾਰੀ ਸਿਹਤ ਸੰਸਥਾ ਵਿੱਚ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਕਰਵਾਉਣਾ ਚਾਹੀਦਾ ਹੈ। ਪ੍ਰੋਗਰਾਮ ਅਫਸਰ ਹਰੀਸ਼ ਕਟਾਰੀਆ ਵੱਲੋਂ ਕਮਿਊਨਿਟੀ ਹੈਲਥ ਅਫਸਰਾਂ ਨੂੰ ਹਿਦਾਇਤ ਕੀਤੀ ਗਈ ਕਿ ਆਪਣੇ ਨਜਦੀਕੀ ਕਮਿਊਨਿਟੀ ਹੈਲਥ ਅਤੇ ਤੰਦਰੁਸਤ ਕੇਂਦਰ ਵਿੱਚ ਹਰੇਕ ਵਿਅਕਤੀ ਨੂੰ ਸੁਚੱਜੇ ਢੰਗ ਨਾਲ ਸਿਹਤ ਸਹੂਲਤਾਂ ਪ੍ਰਦਾਨ ਮੁਹਈਆ ਕਰਵਾਈਆ ਜਾਣ। ਇਸ ਟ੍ਰੇਨਿੰਗ ਵਿੱਚ ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ ਰਜਨੀਕ ਕੌਰ, ਐਲ.ਐਚ.ਵੀ ਅਤੇ ਕਮਿਊਨਿਟੀ ਹੈਲਥ ਅਫਸਰ ਮੋਜੂਦ ਸਨ।  

LEAVE A REPLY

Please enter your comment!
Please enter your name here