75ਵੇਂ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੇ ਸਬੰਧ ਵਿੱਚ ਕਰਵਾਈਆਂ ਗਤੀਵਿਧੀਆਂ

????????????????????????????????????

ਫਿਰੋਜ਼ਪੁਰ (ਦ ਸਟੈਲਰ ਨਿਊਜ਼)। 2 ਅਕਤੂਬਰ ਤੋਂ 14 ਨਵੰਬਰ ਤੱਕ ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦਿੱਲੀ ਦੀ ਸਰਪ੍ਰਸਤੀ ਹੇਠ ਮੈਂਬਰ ਸਕੱਤਰ ਸਾਹਿਬ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸ਼ੋਰ ਕੁਮਾਰ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਸਾਹਿਬ ਦੀ ਰਹਿਨੁਮਾਈ ਹੇਠ 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੇ ਸਬੰਧ ਵਿੱਚ ਏਕਤਾ ਉੱਪਲ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ 837 ਪਿੰਡਾਂ ਵਿੱਚ ਇਸ ਦਿਵਸ ਨੂੰ ਮਨਾਉਣ ਦੇ ਇਵਜ਼ ਵਜੋਂ ਕਾਨੂੰਨੀ ਸਾਖਰਤਾ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ ਸੀ। ਜੋ ਕਿ 44 ਦਿਨਾਂ ਦੀ ਇਹ ਕੰਪੇਨ ਪੂਰੀ ਹੋ ਚੁੱਕੀ ਹੈ। ਇਸ ਦੇ ਸਬੰਧ ਵਿੱਚ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।

Advertisements

ਪੈਨ ਇੰਡੀਆ ਕੰਪੇਨ ਦਾ ਆਰੰਭ: ਇਸ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਮਿਤੀ 02/10/2021 ਨੂੰ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਮਿਸ ਏਕਤਾ ਉੱਪਲ ਸਕੱਤਰ ਸਾਹਿਬਾ ਰਾਹੀਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਮਾਨਯੋਗ ਸੁਪਰਡੰਟ ਸਾਹਿਬ ਦੇ ਸਹਿਯੋਗ ਨਾਲ ਜੇਲ੍ਹ ਵਿਖੇ ਮੈਡੀਕਲ ਕੈਂਪ ਅਤੇ ਵੈਕਸੀਨੇਸ਼ਨ ਕੈਂਪ ਲਗਾਇਆ ਵਿਆ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਕੈਂਦੀਆਂ/ਬੰਦੀਆਂ (ਪੁਰਸ਼/ਮਹਿਲਾਵਾਂ) ਵੱਲੋਂ ਕਵਿਤਾਵਾਂ ਗਿੱਧਾ ਭੰਗੜੇ ਵਰਗੀਆਂ ਗਤੀਵਿਧੀਆਂ ਨਾਲ ਇਸ ਕੰਪੇਨ ਦੀ ਸ਼ੁਰੂਆਤ ਕੀਤੀ ਗਈ । ਇਸ ਕੰਪੇਨ ਦੀ ਸ਼ੁਰੂਆਤ ਵਾਲੇ ਦਿਨ ਗੁਰੂਹਰਸਹਾਏ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਰਾਹੀਂ ਨੁੱਕੜ ਨਾਟਕਾਂ, ਕਵਿਤਾਵਾਂ ਅਤੇ ਸਕੂਲ ਦੇ ਕਾਨੂੰਨੀ ਸਾਖਰਤਾ ਕਲੱਬ ਦੀਆਂ ਗਤੀਵਿਧੀਆਂ ਵੀ ਕੀਤੀਆਂ ਗਈਆਂ। ਇਸ ਕੰਪੇਨ ਵਿੱਚ ਵੱਖ ਵੱਖ ਵਿਭਾਗਾਂ ਅਤੇ ਉਨ੍ਹਾਂ ਦੇ ਹੇਠਲੇ ਵਰਗ ਦੇ ਕਰਮਚਾਰੀਆਂ ਨੇ ਭਰਪੂਰ ਸਹਿਯੋਗ ਦਿੱਤਾ । ਇਸ ਕੰਪੇਨ ਦੌਰਾਨ ਕੁੱਲ 4 ਦਿਨਾਂ ਲਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 2 ਐੱਸ. ਐੱਮ. ਐੱਲ ਵੈਨਾਂ ਜ਼ਿਲ੍ਹਾ ਫਿਰੋਜ਼ਪੁਰ ਲਈ ਨਿਯੁਕਤ ਕੀਤੀਆਂ ਗਈਆਂ ਜਿਸ ਦੌਰਾਨ ਇਸ ਦਫ਼ਤਰ ਦੇ ਰਿਟੇਨਰ ਐਡਵੋਕੇਟ ਅਤੇ ਪੈਰਾ ਲੀਗਲ ਵਲੰਟੀਅਰਜ਼ ਵੱਲੋਂ ਕੁੱਲ 60 ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਗਈ ।
ਪੈਰਾ ਲੀਗਲ ਵਲੰਟੀਅਰਜ਼: ਇਸ ਕੰਪੇਨ ਦੇ ਮਕਸਦ ਨੂੰ ਹੱਲ ਕਰਨ ਲਈ ਸਕੱਤਰ ਸਾਹਿਬਾ ਵੱਲੋਂ ਇਸ ਦਫ਼ਤਰ ਦੇ 55 ਪੈਰਾ ਲੀਗਲ ਵਲੰਟੀਅਰਜ਼ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ 550 ਪਿੰਡਾਂ ਦਾ ਦੌਰਾ ਕਰਕੇ ਸੈਮੀਨਾਰਾਂ ਰਾਹੀਂ ਵੱਖ ਵੱਖ ਕਿਸਮ ਦੀਆਂ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸੁਨਣ ਅਤੇ ਉਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਇਸ ਦਫ਼ਤਰ ਦੇ ਅਤੇ ਹੋਰ ਦਫ਼ਤਰਾਂ ਦੀਆਂ ਭਲਾਈ ਸਕੀਮਾਂ ਤੋਂ ਜਾਣੂ ਕਰਵਾਉਣ ਲਈ ਆਦੇਸ਼ ਦਿੱਤੇ ਗਏ ।
ਕਾਨੂੰਨੀ ਸਾਖਰਤਾ ਕਲੱਬ: ਜ਼ਿਲ੍ਹਾ ਫਿਰੋਜ਼ਪੁਰ ਦੇ ਸਿੱਖਿਆ ਵਿਭਾਗ ਪ੍ਰਾਇਮਰੀ ਅਤੇ ਸੈਕੰਡਰੀ ਦੁਆਰਾ ਵੀ ਇਸ ਕੰਪੇਨ ਨੂੰ ਭਰਵਾਂ ਹੁੰਗਾਰਾ ਮਿਲਿਆ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 122 ਕਾਨੂੰਨੀ ਸਾਖਰਤਾ ਕਲੱਬ ਖੁੱਲ੍ਹੇ ਹੋਏ ਹਨ । ਜਿਨ੍ਹਾਂ ਰਾਹੀਂ ਨੌਜਵਾਨ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕਰਨ ਦੇ ਨਾਲ ਇਨ੍ਹਾਂ ਕਲੱਬਾਂ ਨਾਲ ਜੁੜਨ ਅਤੇ ਇਸ ਦਫ਼ਤਰ ਦੀਆਂ ਭਲਾਈ ਸਕੀਮਾਂ ਬਾਰੇ ਦੱਸਿਆ ਗਿਆ । ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੇ ਮਾਪਿਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਇਸ ਕੰਪੇਨ ਅਤੇ ਇਸ ਦਫ਼ਤਰ ਅਤੇ ਦੂਸਰੇ ਦਫ਼ਤਰਾਂ ਦੀਆਂ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ । ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਸਕੂਲਾਂ ਰਾਹੀਂ ਇਨਸਾਫ ਸਭਨਾਂ ਲਈ ਦੇ ਨਾਅਰੇ ਲਗਾਉਂਦੀਆਂ 9 ਪੈਦਲ ਰੈਲੀਆਂ ਅਤੇ 9 ਸਾਇਕਲ ਰੈਲੀਆਂ ਵੀ ਕੱਢੀਆਂ ਗਈਆਂ । ਜੋ ਕਿ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੀ ਦੇਖ ਰੇਖ ਹੇਠ ਕੱਢੀਆਂ ਗਈਆਂ ਜਿਸ ਵਿੱਚ ਸਕੱਤਰ ਸਾਹਿਬ ਮਿਸ ਏਕਤਾ ਉੱਪਲ ਆਪ ਇਨ੍ਹਾਂ ਰੈਲੀਆਂ ਵਿੱਚ ਹਾਜ਼ਰ ਹੋਏ ।
ਆਂਗਨਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਦਾ ਅਹਿਮ ਰੋਲ: ਇਸ ਦਫ਼ਤਰ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਆਫਿਸ ਅਤੇ ਜ਼ਿਲ੍ਹਾ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਇਸ ਦਫ਼ਤਰ ਵੱਲੋਂ ਚਲਾਈ ਇਸ ਕੰਪੇਨ ਨੂੰ ਫੀਲਡ ਪੱਧਰ ਤੇ ਲੋਕਾਂ ਵਿੱਚ ਪਹੁੰਚਾਉਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰੋਗਰਾਮ ਆਫਿਸ ਤੋਂ 1261 ਆਂਗਣਵਾੜੀ ਵਰਕਰਾਂ ਅਤੇ ਜ਼ਿਲ੍ਹਾ ਸਿਹਤ ਵਿਭਾਗ ਤੋਂ 750 ਆਸ਼ਾ ਵਰਕਰਾਂ ਅਤੇ 34 ਆਸ਼ਾ ਫੈਸੀਲੀਟੇਟਰਾਂ ਦੇ ਸਹਿਯੋਗ ਨਾਲ ਪਿੰਡ ਪਿੰਡ ਜਾ ਕੇ ਸੈਮੀਨਾਰ ਲਗਾਏ ਗਏ ਅਤੇ ਡੋਰ ਟੂ ਡੋਰ ਕੰਪੇਨ ਵੀ ਕੀਤੀ ਗਈ ਅਤੇ ਲੋੜਵੰਦਾਂ ਦੇ ਉਨ੍ਹਾਂ ਦੀਆਂ ਮੁਸ਼ਕਿਲਾਂ ਮੁਤਾਬਿਕ ਫਾਰਮ ਵੀ ਭਰੇ ਗਏ ।
ਕਾਲਜਾਂ ਦਾ ਰੋਲ : ਇਸ ਦਫ਼ਤਰ ਵੱਲੋਂ ਇਸ ਕੰਪੇਨ ਦੇ ਸਬੰਧ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ 8 ਕਾਲਜ਼ਾਂ/ਡਾਇਟ/ਪਾਲੀਟੈਕਨਿਕ ਕਾਲਜ਼ਾਂ ਵਿੱਚ ਉਨ੍ਹਾਂ ਦੇ ਪਿ੍ਰੰਸੀਪਲ ਸਾਹਿਬਾਨਾਂ ਰਾਹੀਂ ਇਸ ਕੰਪੇਨ ਨੂੰ ਸਿਰੇ ਚੜ੍ਹਾਉਣ ਦੇ ਮਕਸਦ ਨਾਲ ਕਿਸ਼ੋਰ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਗਤੀਵਿਧੀਆਂ ਰਾਹੀਂ ਇਸ ਕੰਪੇਨ ਨਾਲ ਜੁੜਨ ਅਤੇ ਆਪਣੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਆਰ.ਐਸ.ਡੀ., ਦੇਵ ਸਮਾਜ ਕਾਲਜ ਫਾਰ ਵੂਮੈਨ, ਅਤੇ ਗੁਰੂ ਨਾਨਕ ਕਾਲਜ ਵਿੱਚ ਇਸ ਦਫ਼ਤਰ ਦੇ ਕਾਨੂੰਨੀ ਸਾਖਰਤਾ ਕਲੱਬ ਵੀ ਖੁੱਲ੍ਹੇ ਹੋਏ ਹਨ ਜਿਨ੍ਹਾਂ ਰਾਹੀਂ ਇਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਸ ਦਫ਼ਤਰ ਦੀਆਂ ਗਤੀਵਿਧੀਆਂ ਨਾਲ ਜੋੜਿਆ ਗਿਆ ਹੈ। ਇਨ੍ਹਾਂ ਕਾਲਜਾਂ ਵੱਲੋਂ ਇਸ ਸਮੇਂ ਦੌਰਾਨ ਆਪਣੇ ਆਪਣੇ ਕਾਲਜ਼ਾਂ ਵਿੱਚ ਇਸ ਦਫ਼ਤਰ ਵੱਲੋਂ ਮਿਲੇ ਨਿਰਦੇਸ਼ਾਂ ਅਨੁਸਾਰ ਵੱਖ ਵੱਖ ਗਤੀਵਿਧੀਆਂ ਕਰਵਾ ਕੇ ਇਸ ਕੰਪੇਨ ਨੂੰ 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸੰਪੂਰਨ ਕੀਤਾ।
ਵੱਖ ਵੱਖ ਅਦਾਰਿਆਂ/ਆਸ਼ਰਮਾਂ ਅਤੇ ਸਪੈਸ਼ਲ ਹੋਮਜ਼ ਦਾ ਯੋਗਦਾਨ: ਇਸ 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਕੰਪੇਨ ਰਾਹੀਂ ਸਕੱਤਰ ਸਾਹਿਬਾ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਬਿਰਧ ਆਸ਼ਰਮ, ਅਨਾਥ ਆਸ਼ਰਮ, ਗੂੰਗੇ ਅਤੇ ਬੋਲੇ ਬੱਚਿਆਂ ਦੇ ਸਪੈਸ਼ਲ ਸਕੂਲ ਪਿੰਡ ਕਟੋਰਾ, ਅੰਧ ਵਿਦਿਆਲਿਆ, ਪ੍ਰੈਸ ਕਲੱਬ, ਬੀ. ਐੱਸ. ਐੱਫ ਦਫ਼ਤਰ, ਸਖੀ ਸੈਂਟਰ, ਜ਼ਿਲ੍ਹਾ ਸਮਾਜ ਸੇਵੀ ਸੰਸਥਾਵਾਂ, ਕੇਂਦਰੀ ਜੇਲ੍ਹ ਅਤੇ ਹੋਰ ਬਹੁਤ ਸਾਰੇ ਅਦਾਰਿਆਂ ਵਿਖੇ ਆਪ ਜਾ ਕੇ ਅਤੇ ਉਨ੍ਹਾਂ ਨਾਲ ਮੀਟਿੰਗਾਂ ਕਰਕੇ ਇਸ ਕੰਪੇਨ ਦੇ ਹਰ ਇੱਥ ਪਹਿਲੂ ਤੋਂ ਉਨ੍ਹਾਂ ਨੂੰ ਜਾਣੂ ਕਰਵਾਉਣ ਅਤੇ ਇਸ ਦਫ਼ਤਰ ਦੇ ਨਾਲ ਨਾਲ ਜ਼ਿਲ੍ਹਾ ਪ੍ਰਬੰਧਕੀ ਵਿਭਾਗਾਂ ਦੀਆਂ ਸਾਰੀਆਂ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ।
ਇਸ ਕੰਪੇਨ ਦੇ ਦੌਰਾਨ ਕਰਵਾਏ ਗਏ ਕੈਂਪਾਂ ਦਾ ਵੇਰਵਾ:
ਇਸ ਤੋਂ ਇਲਾਵਾ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਿਸ਼ੋਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੇ ਸਹਿਯੋਗ ਨਾਲ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮਿਤੀ 28 ਅਤੇ 29 ਅਕਤੂਬਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਡੀ. ਸੀ. ਦਫ਼ਤਰ, ਬਲਾਕ ਘੱਲ ਖੁਰਦ, ਬਲਾਕ ਮਮਦੋਟ, ਸਬ ਤਹਿਸੀਲ ਜੀਰਾ ਅਤੇ ਸਬ ਤਹਿਸੀਲ ਗੁਰੂਹਰਸਹਾਏ ਵਿਖੇ ਕੁੱਲ 5 ਥਾਵਾਂ ਤੇ ਸੁਵਿਧਾ ਕੈਂਪ ਲਗਾਏ ਗਏ। ਇਨ੍ਹਾਂ ਕੈਪਾਂ ਵਿੱਚ ਇਸ ਦਫ਼ਤਰ ਦੇ ਵਿਸ਼ੇਸ਼ ਤੌਰ ਤੇ ਸਟਾਲ ਲਗਾਏ ਗਏ ਜ਼ਿਨ੍ਹਾਂ ਰਾਹੀਂ ਇਸ ਦਫ਼ਤਰ ਦੀਆਂ ਅਤੇ ਹੋਰ ਸਾਰੇ ਦਫ਼ਤਰਾਂ ਦੀਆਂ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਨਾਲ ਜ਼ਿਲ੍ਹਾ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ 10 ਦਿਨਾਂ ਦਾ ਵੈਕਸੀਨੇਸ਼ਨ ਕੈਂਪ ਵੀ ਉਨ੍ਹਾਂ ਦੇ ਦਫ਼ਤਰ ਸ਼ਮਸ਼ਾਨਘਾਟ ਦੇ ਨਾਲ ਫਿਰੋਜ਼ਪੁਰ ਸ਼ਹਿਰ ਲਗਾਇਆ ਗਿਆ। ਇਸ ਕੈਂਪ ਵਿੱਚ 700 ਤੋਂ ਵੱਧ ਵਿਅਕਤੀਆਂ ਦੇ ਕਰੋਨਾ ਵੈਕਸੀਨੇਸ਼ਨ ਦੀ ਡੋਜ਼ ਲਗਾਈ ਗਈ। ਇਸ ਤੋਂ ਇਲਾਵਾ ਮਿਤੀ 09.11.2021 ਨੂੰ ਇਸ ਦਫ਼ਤਰ ਵੱਲੋਂ ਸ਼ਾਂਤੀ ਵਿੱਦਿਆ ਮੰਦਿਰ ਸਕੂਲ ਸਤੀਏ ਵਾਲਾ ਵਿਖੇ ਇੱਕ ਮੈਗਾ ਲੀਗਲ ਸਰਵਿਸਜ਼ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਲਗਭਗ 800 ਤੋਂ ਵੱਧ ਵਿਅਕਤੀਆਂ ਨੇ ਸ਼ਿਰਕਤ ਕੀਤੀ। ਇਸ ਵਿੱਚ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਕਿਸ਼ੋਰ ਕੁਮਾਰ, ਡਿਪਟੀ ਕਮਿਸ਼ਨਰ ਦੇਵਿੰਦਰ ਸਿੰਘ, ਡੀ. ਆਈ. ਜੀ. ਇੰਦਰਬੀਰ ਸਿੰਘ, ਐੱਸ.ਐੱਸ.ਪੀ. ਹਰਮਨਪ੍ਰੀਤ ਸਿੰਘ ਹਾਂਸ, ਸਾਰੇ ਮਾਨਯੋਗ ਜੱਜ ਸਾਹਿਬਾਨ, ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਸੁਰਿੰਦਰ ਸਿੰਘ ਮਾਨਯੋਗ ਸੁਪਰਡੰਟ ਕੇਂਦਰੀ ਜੇਲ੍ਹ, ਅਰੁਣ ਚੌਧਰੀ ਮਾਨਯੋਗ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਅਫਸਰ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ 21 ਵਿਭਾਗਾਂ ਦੇ ਸਤਿਕਾਰਯੋਗ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਕੈਂਪ ਦੇ ਮੇਜ਼ਬਾਨ ਮਿਸ ਏਕਤਾ ਉੱਪਲ ਸੀ.ਜੇ.ਐੱਮ. ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੇ ਨਾਲ ਕੁਲਭੂਸ਼ਣ ਗਰਗ ਚੇਅਰਮੈਨ, ਸ਼ਾਂਤੀ ਵਿੱਦਿਆ ਮੰਦਿਰ ਸੰਸਥਾ ਫਿਰੋਜ਼ਪੁਰ ਸਨ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਸਮੇਤ ਅੰਧ ਵਿਦਿਆਲਿਆ ਅਤੇ ਭਗਤ ਪੂਰਨ ਸਿੰਘ ਡੈਫ ਐਂਡ ਡੰਬ ਸਕੂਲ ਪਿੰਡ ਕਟੋਰਾ ਦੇ ਬੱਚਿਆਂ ਨੇ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਆਏ ਹੋਏ ਪਤਵੰਤੇ ਸੱਜਣਾਂ ਦਾ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਇਸ ਕੈਂਪ ਦੌਰਾਨ ਅੰਧ ਵਿਦਿਆਲਿਆ ਫਿਰੋਜ਼ਪੁਰ ਸ਼ਹਿਰ ਦੇ 41 ਬੱਚਿਆਂ ਨੂੰ ਬੈੱਡ ਚਾਦਰਾਂ, ਕੱਪੜਿਆਂ ਅਤੇ ਚੱਪਲਾਂ ਅਤੇ ਵਾਲੀਬਾਲ ਵੰਡੀ ਗਈ, 2 ਸਿਲਾਈ ਮਸ਼ੀਨਾਂ ਡੈਡ ਐਂਡ ਡੰਬ ਸਕੂਲ ਪਿੰਡ ਕਟੋਰਾ ਦੇ ਵਿਦਿਆਰਥੀਆਂ ਨੂੰ ਵੰਡੀਆਂ ਗਈਆਂ, 15 ਇਲੈਕਟ੍ਰੋਨਿਕ ਟਰਾਈ ਸਾਇਕਲ ਵੀ ਜ਼ਿਲ੍ਹਾ ਪ੍ਰਬੰਧਕੀ ਵਿਭਾਗ ਦੇ ਸਹਿਯੋਗ ਨਾਲ ਵੰਡੇ ਗਏ, ਕੰਪੇਨ ਦੌਰਾਨ ਸਰਕਾਰੀ ਹਾਈ ਸਕੂਲ ਦੁਲਚੀ ਕੇ ਦੇ 27 ਵਿਦਿਆਰਥੀਆਂ ਨੂੰ ਸਕੂਲ ਬੂਟ ਅਤੇ ਜੁਰਾਬਾਂ ਵੀ ਵੰਡੀਆਂ ਗਈਆਂ, 25 ਵਿਅਕਤੀਆਂ ਨੂੰ ਕੈਂਪ ਦੌਰਾਨ ਸਿਵਲ ਸਰਜਨ ਦਫ਼ਤਰ ਦੇ ਸਹਿਯੋਗ ਨਾਲ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ, 25 ਮੁਫ਼ਤ ਕਾਨੂੰਨੀ ਸਹਾਇਤਾ ਦੇ ਲੋੜਵੰਦ ਵਿਅਕਤੀਆਂ ਦੇ ਫਾਰਮ ਭਰ ਕੇ ਤੁਰੰਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਗਈ ਅਤੇ 15 ਵਿਅਕਤੀਆਂ ਦੇ ਮਾਨਯੋਗ ਲੇਬਰ ਕਮਿਸ਼ਨਰ ਦਫ਼ਤਰ ਦੇ ਸਹਿਯੋਗ ਨਾਲ ਲਾਭ ਪਾਤਰੀ ਫਾਰਮ ਭਰ ਕੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਗਈ। ਇਸ ਤੋਂ ਇਲਾਵਾ ਇਸ ਕੰਪੇਨ ਦੇ ਆਖਰੀ ਦਿਨ ਵਿਵੇਕਾਨੰਦ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਉਨ੍ਹਾਂ ਦੇ ਸਕੂਲ ਵਿੱਚ ਇੱਕ ਖੂਨਦਾਨ ਕੈਂਪ, ਮੈਡੀਕਲ ਕੈਂਪ ਅਤੇ ਕਿ੍ਰਕਟ ਟੂਰਨਾਮੈਂਟ ਵੀ ਕਰਵਾਇਆ ਗਿਆ ਜ਼ੋ ਕਿ ਸਵਰਗੀ ਮੋਹਨ ਲਾਲ ਭਾਸਕਰ ਦੀ ਯਾਦ ਵਿੱਚ ਕਰਵਾਇਆ ਗਿਆ। ਇਸ ਮੈਡੀਕਲ ਕੈਂਪ ਦੀ ਟੀਮ ਲੁਧਿਆਣਾ ਦੇ ਸੀ.ਐੱਮ. ਸੀ. ਹਸਪਤਾਲ ਤੋਂ ਆਈ ਸੀ। ਇਸ ਮੈਡੀਕਲ ਟੀਮ ਨੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਵੀ ਇਸੇ ਦਿਨ ਜਾ ਕੇ ਮੈਡੀਕਲ ਕੈਂਪ ਅਟੈਂਡ ਕੀਤਾ ਅਤੇ ਜੇਲ੍ਹ ਕੇ 72 ਹਵਾਲਾਤੀਆਂ/ਕੈਦੀਆਂ ਦਾ ਮੁਫ਼ਤ ਚੈੱਕਅੱਪ ਵੀ ਕੀਤਾ।
ਵੱਖ ਵੱਖ ਦਿਵਸ ਮਨਾਏ ਗਏ : ਇਸ ਕੰਪੇਨ ਵਿੱਚ ਆਉਣ ਵਾਲੇ ਵੱਖ ਵੱਖ ਦਿਵਸ ਜਿਵੇਂ ਮਹਾਤਮਾ ਗਾਂਧੀ ਜਯੰਤੀ, ਅੰਤਰਾਸ਼ਟਰੀ ਗਰਲ ਚਾਈਲਡ ਡੇਅ, ਵਰਲਡ ਮੈਂਟਲ ਹੈਲਥ ਡੇਅ, ਅੰਤਰਾਸ਼ਟਰੀ ਵਿਦਿਆਰਥੀ ਦਿਵਸ, ਯੂਨਾਈਟਿਡ ਨੇਸ਼ਨ ਡੇਅ, ਲੀਗਲ ਸਰਵਿਸਜ਼ ਡੇਅ ਅਤੇ ਬਾਲ ਦਿਵਸ ਵੀ ਇਸ ਕੰਪੇਨ ਦੇ ਸਬੰਧ ਵਿੱਚ ਮਨਾਏ ਗਏ।
ਪ੍ਰਭਾਤ ਫੇਰੀ : ਇਸ ਕੰਪੇਨ ਦੇ ਆਖਰੀ ਦਿਨ ਗੁਰਦੁਆਰਾ ਖਾਲਸਾ ਦੀਵਾਨ ਫਿਰੋਜ਼ਪੁਰ ਕੈਂਟ ਤੋੋਂ ਲੈ ਕੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਦੀ ਰਿਹਾਇਸ ਘਰ ਤੱਕ ਇੱਕ ਪ੍ਰਭਾਤ ਫੇਰੀ ਵੀ ਕੱਢੀ ਗਈ ਜਿਸ ਵਿੱਚ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਿਸ਼ੋਰ ਕੁਮਾਰ, ਮਾਨਯੋਗ ਨਵੇਂ ਡਿਪਟੀ ਕਮਿਸ਼ਨਰ ਦੇਵਿੰਦਰ ਸਿੰਘ, ਸਾਰੇ ਜੁਡੀਸ਼ੀਅਲ ਅਫਸਰ ਫਿਰੋਜ਼ਪੁਰ ਤੋਂ, ਐੱਸ.ਐੱਸ.ਪੀ. ਹਰਮਨਪ੍ਰੀਤ ਸਿੰਘ ਹਾਂਸ, ਜੇਲ੍ਹ ਸੁਪਰਡੰਟ ਸੁਰਿੰਦਰ ਸਿੰਘ ਮੇਜਬਾਨ ਏਕਤਾ ਉੱਪਲ ਸੀ. ਜੇ. ਐੱਮ. ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ, ਸਾਰਾ ਏ. ਡੀ. ਆਰ. ਅਤੇ ਜੁਡੀਸ਼ੀਅਲ ਸਟਾਫ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਹੋਰ ਸੰਗਤ ਵੀ ਇਸ ਪ੍ਰਭਾਤ ਫੇਰੀ ਵਿੱਚ ਹਾਜ਼ਰ ਸੀ। ਜਿਨ੍ਹਾਂ ਨੇ ਸੈਸ਼ਨਜ਼ ਜੱਜ ਸਾਹਿਬ ਦੇ ਘਰ ਜਾ ਕੇ ਆਨੰਦਮਈ ਕੀਰਤਨ ਦਾ ਆਨੰਦ ਲਿਆ ਅਤੇ ਚਾਹ ਦਾ ਲੰਗਰ ਛਕਿਆ।
ਇਸ ਤੋਂ ਇਲਾਵਾ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੇ ਸਬ ਡਵੀਜਨ ਦੇ ਜੱਜ ਸਾਹਿਬਾਨਾਂ ਵੱਲੋਂ ਵੀ ਬਹੁਤ ਸਾਰੀਆਂ ਗਤੀਵਿਧੀਆਂ ਕਰਕੇ ਇਸ ਕੰਪੇਨ ਨੂੰ ਸਿਰੇ ਚੜ੍ਹਾਉਣ ਵਿੱਚ ਸਾਥ ਦਿੱਤਾ । ਇਸ ਦੇ ਨਾਲ ਨਾਲ ਪੈਨਲ ਐਡਵੋਕੇਟ ਸਾਹਿਬਾਨ ਅਤੇ ਪਰੋ ਬੋਨੋ ਐਡਵੋਕੇਟ ਸਾਹਿਬਾਨ ਦਾ ਵੀ ਇਸ ਕੰਪੇਨ ਵਿੱਚ ਖਾਸ ਯੋਗਦਾਨ ਰਿਹਾ ।
ਖੇਤੀਬਾੜੀ ਵਿਭਾਗ ਦਾ ਯੋਗਦਾਨ : ਖੇਤੀਬਾੜੀ ਦਫ਼ਤਰ ਵੱਲੋਂ ਚੱਲ ਰਹੇ ਸੀਜ਼ਨ ਦੌਰਾਨ ਫਸਲ ਦੀ ਰਹਿੰਦ ਖੂੰਦ ਨੂੰ ਅੱਗ ਲਗਾਉਣ ਦੇ ਰੁਝਾਨ ਵਧਣ ਦੇ ਖਤਰੇ ਨੂੰ ਲੈ ਕੇ ਉਸ ਦੀ ਰੋਕਥਾਮ ਲਈ ਖੇਤੀਬਾੜੀ ਦਫ਼ਤਰ ਵੱਲੋਂ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੇ ਨੁਮਾਇੰਦੇ ਨਾਲ ਲੈ ਕੇ ਦੋ ਐੱਸ.ਐਮ.ਐੱਲ ਵੈਨਾਂ ਪਿੰਡਾਂ ਦੇ ਦੌਰਿਆਂ ਲਈ ਨਿਯੁਕਤ ਕੀਤੀਆਂ ਗਈਆਂ ਇਸ ਦੌਰਾਨ ਲੋਕਾਂ ਵਿੱਚ ਜਾਗਰੁਕਤਾ ਦੇ ਨਾਲ ਨਾਲ ਕਾਨੂੰਨੀ ਸਾਖਰਤਾ ਅਤੇ ਇਸ ਦਫ਼ਤਰ ਦੀਆਂ ਸਕੀਮਾਂ ਦਾ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਇਨ੍ਹਾਂ ਦੋਵਾਂ ਐੱਸ. ਐੱਮ ਵੈਨਾਂ ਰਾਹੀਂ 182 ਪਿੰਡਾਂ ਦਾ ਦੌਰਾ ਕੀਤਾ ਗਿਆ।
ਪੰਜਾਬ ਅਪਰਾਧ ਪੀੜਤ ਮੁਆਵਜ਼ਾ ਸਕੀਮ : ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਅਪਰਾਧ ਪੀੜਤ ਮੁਆਵਜ਼ਾ ਸਕੀਮ ਤਹਿਤ ਇਸ ਕੰਪੇਨ ਦੇ ਦੌਰਾਨ 10,00,000/- ਰੁਪਏ ਦਾ ਅਵਾਰਡ ਪਾਸ ਕੀਤਾ ਗਿਆ ਅਤੇ 2 ਪੀੜਤ ਲੜਕੀਆਂ ਨੂੰ ਇਸ ਦਫ਼ਤਰ ਵੱਲੋਂ ਪੈਰਾ ਲੀਗਲ ਵਲੰਟੀਅਰਜ਼ ਵੀ ਨਿਯੁਕਤ ਕੀਤਾ ਗਿਆ।
ਇਸ ਕੰਪੇਨ ਦੇ ਸਬੰਧ ਵਿੱਚ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਿਸ਼ੋਰ ਕੁਮਾਰ ਵੱਲੋਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਨਵੇਂ ਡਿਪਟੀ ਕਮਿਸ਼ਨਰ ਦੇਵਿੰਦਰ ਸਿੰਘ, ਸਾਰੇ ਫਿਰੋਜ਼ਪੁਰ ਦੇ ਜੁਡੀਸ਼ੀਅਲ ਅਫਸਰ ਸਾਹਿਬਾਨ, ਸਬ ਤਹਿਸੀਲ ਪੱਧਰ ਦੇ ਸਾਰੇ ਜੱਜ ਸਾਹਿਬਾਨ, ਐੱਸ.ਐੱਸ.ਪੀ. ਹਰਮਨਪ੍ਰੀਤ ਸਿੰਘ ਹਾਂਸ, ਮਾਨਯੋਗ ਜੇਲ੍ਹ ਸੁਪਰਡੰਟ ਸੁਰਿੰਦਰ ਸਿੰਘ, ਅਸ਼ੋਕ ਬਹਿਲ ਮਾਨਯੋਗ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਜ਼ਿਲ੍ਹਾ ਸਿੱਖਿਆ ਅਫਸਰ ਰਾਜੀਵ ਕੁਮਾਰ, ਡਿਪਟੀ ਸਿੱਖਿਆ ਅਫਸਰ ਕੋਮਲ ਅਰੋੜਾ, ਡੀ.ਪੀ.ਓ. ਰਤਨਦੀਪ ਕੌਰ, ਰੋਟਰੀ ਕਲੱਬ ਦੇ ਪ੍ਰਧਾਨ ਕਮਲ ਕੁਮਾਰ, ਬਾਰ ਐਸੋਸੀਏਸ਼ਨ ਪ੍ਰਧਾਨ ਜ਼ਸਦੀਪ ਕੰਬੋਜ਼, ਸਾਰੇ ਪੈਨਲ ਐਡਵੋਕੇਟ, ਡੀ.ਪੀ.ਆਰ.ਓ. ਅਰੁਣ ਚੌਧਰੀ, ਪੈ੍ਰਸ ਕਲੱਬ ਦੇ ਸਾਰੇ ਮੈਂਬਰ ਸਾਹਿਬਾਨ, ਸਹਾਇਕ ਡਾਇਰੈਕਟਰ ਯੂਥ ਕਲੱਬ, ਜ਼ਿਲ੍ਹਾ ਅਤੇ ਪੰਚਾਇਤ ਅਤੇ ਵਿਕਾਸ ਅਫਸਰ ਹਰਜਿੰਦਰ ਸਿੰਘ, ਸੀ.ਈ.ਓ. ਮੈਡਮ ਪ੍ਰੋਮਿਲਾ ਜੈਸਵਾਲ ਕੈਂਟ ਬੋਰਡ, ਬੀ.ਐੱਸ.ਐੱਫ ਦੇ ਕਮਾਂਡਰ ਸਾਹਿਬਾਨ, ਮੈਨੇਜਰ ਸਾਹਿਬਾਨ ਗੁਰਦੁਆਰਾ ਜਾਮਨੀ ਸਾਹਿਬ, ਸਰਬੱਤ ਦਾ ਭਲਾ ਅਤੇ ਹੋਰ ਦਾਨੀ ਸੰਸਥਾਵਾਂ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਸਕੂਲਾਂ ਦੇ ਪਿ੍ਰੰਸੀਪਲ ਸਾਹਿਬਾਨ, ਪੈਰਾ ਲੀਗਲ ਵਲੰਟੀਅਰਜ਼, ਆਂਗਨਵਾੜੀ ਵਰਕਰ, ਆਸ਼ਾ ਵਰਕਰ ਅਤੇ ਜ਼ਿਲ੍ਹਾ ਪ੍ਰਬੰਧਕੀ ਸ਼ਾਖਾ ਦਾ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here