ਮੁੱਖ ਮੰਤਰੀ ਚੰਨੀ ਦੀ ਗੈਰਹਾਜ਼ਰੀ ਤੋਂ ਨਾਰਾਜ਼ ਲਤੀਫ਼ਪੁਰਾ ਵਾਸੀਆਂ ਨੇ ਬੂਟਾ ਮੰਡੀ ਰੋਡ ’ਤੇ ਲਾਇਆ ਧਰਨਾ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਆਪਣਾ ਦੁੱਖੜਾ ਸੁਣਾਉਣ ਦੀ ਆਸ ਵਿਚ ਬੈਠੇ ਲਤੀਫ਼ਪੁਰਾ ਵਾਸੀ ਉਸ ਵੇਲੇ ਭੜਕ ਉੱਠੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੁੱਖ ਮੰਤਰੀ ਚੰਨੀ ਰੈਲੀ ਵਾਲੀ ਥਾਂ ਤੋਂ ਚੰਡੀਗੜ੍ਹ ਪਰਤ ਆਏ ਹਨ, ਜਿਸ ਕਾਰਨ ਬੀਤੇ ਦਿਨ ਵੱਡੀ ਗਿਣਤੀ ਵਿਚ ਲਤੀਫ਼ਪੁਰਾ ਵਾਸੀਆਂ ਨੇ ਬੂਟਾ ਮੰਡੀ ਨੇੜੇ ਨਗਰ ਸੁਧਾਰ ਟਰੱਸਟ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਨਾਰਾਜ਼ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਭੂ-ਮਾਫ਼ੀਆ ਨਾਲ ਮਿਲ ਕੇ ਉਨ੍ਹਾਂ ਦੀ ਕੁੱਟਮਾਰ ਕਰਨ ਅਤੇ ਉਨ੍ਹਾਂ ਦੇ ਮਕਾਨ ਢਾਹੁਣ ਦੀ ਕੋਸ਼ਿਸ਼ ਕਰ ਰਿਹਾ ਹੈ। ਧਰਨਾਕਾਰੀਆਂ ਵਿਚ ਮੰਗਾ ਸਿੰਘ, ਕੁਲਵੰਤ ਸਿੰਘ, ਕਸ਼ਮੀਰ ਸਿੰਘ, ਮਹਿੰਗਾ ਸਿੰਘ, ਮਹਿੰਦਰ ਸਿੰਘ ਬਾਜਵਾ, ਦਵਿੰਦਰ ਸਿੰਘ, ਹਰਜੀਤ ਕੌਰ, ਜੋਜੀ, ਬਲਜਿੰਦਰ ਕੌਰ, ਹਰਭਜਨ ਕੌਰ, ਮਨਪ੍ਰੀਤ ਕੌਰ, ਜਿੰਦਰ ਕੌਰ, ਹਰਜਿੰਦਰ ਸਿੰਘ, ਪਰਮਿੰਦਰ ਸਿੰਘ ਬਾਜਵਾ, ਬਲਜੀਤ ਕੌਰ, ਮਨਜੀਤ ਸਿੰਘ ਆਦਿ ਨੇ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਪਰਗਟ ਸਿੰਘ ਵੀ ਭੂ-ਮਾਫੀਆ ਨੂੰ ਸ਼ਹਿ ਦੇ ਰਹੇ ਹਨ।

Advertisements

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਕਹਿੰਦੇ ਹਨ ਕਿ ਉਨ੍ਹਾਂ ਨੇ ਮਜ਼ਦੂਰੀ ਕੀਤੀ, ਗਊਆਂ ਚਰਾਈਆਂ, ਪੈਟਰੋਲ ਪੰਪ ’ਤੇ ਕੰਮ ਕੀਤਾ, ਲੱਗਦਾ ਹੈ ਕਿ ਉਹ ਲੋਕਾਂ ਨੂੰ ਧੋਖਾ ਵੀ ਦਿੰਦੇ ਰਹੇ ਹਨ। ਅੱਜ ਮੁੱਖ ਮੰਤਰੀ ਦੀ ਆਮਦ ’ਤੇ ਜਦੋਂ ਉਨ੍ਹਾਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਲੈ ਕੇ ਧਰਨਾ ਦੇਣ ਦਾ ਉਨ੍ਹਾਂ ਨੇ ਐਲਾਨ ਕੀਤਾ ਤਾਂ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦੇ 5 ਮੈਂਬਰਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਪਰ ਉਹ ਸਾਡੇ ਲੋਕਾਂ ਨੂੰ ਇਧਰ-ਉਧਰ ਭਜਾਉਂਦੇ ਰਹੇ ਅਤੇ ਬਾਅਦ ਵਿਚ ਕਹਿ ਦਿੱਤਾ ਕਿ ਮੁੱਖ ਮੰਤਰੀ ਵਾਪਸ ਚਲੇ ਗਏ ਹਨ, ਜਿਸ ’ਤੇ ਲੋਕਾਂ ਨੇ ਸੜਕ ਦੇ ਵਿਚਕਾਰ ਬੈਠ ਕੇ ਆਵਾਜਾਈ ਠੱਪ ਕਰ ਦਿੱਤੀ।

LEAVE A REPLY

Please enter your comment!
Please enter your name here