ਲੁਟੇਰਿਆਂ ਨੇ ਘਰ ‘ਚ ਦਾਖਲ ਹੋ ਕੇ ਇਕੱਲੀ ਔਰਤ ਨੂੰ ਜ਼ਖ਼ਮੀ ਕਰਕੇ ਕੀਤੀ 60 ਹਜ਼ਾਰ ਰੁਪਏ ਦੀ ਲੁੱਟ

ਗੁਰਦਾਸਪੁਰ (ਦ ਸਟੈਲਰ ਨਿਊਜ਼) ਰਿਪੋਰਟ- ਲਵਪ੍ਰੀਤ ਸਿੰਘ ਖੁਸ਼ੀਪੁਰ। ਦੀਨਾਨਗਰ ਥਾਣਾ ਅਧੀਨ ਪੈਂਦੇ ਪਿੰਡ ਮਗਰਾਲਾ ‘ਚ ਦੇਰ ਸ਼ਾਮ ਘਰ ਵਿਚ ਇਕੱਲੀ ਔਰਤ ਨੂੰ ਜ਼ਖਮੀ ਕਰ ਕੇ 60 ਹਜ਼ਾਰ ਰੁਪਏ ਦੀ ਲੁੱਟ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਗਰਾਲਾ ਵਿਖੇ ਦੇਰ ਸ਼ਾਮ ਜਦੋਂ ਜਸਵੀਰ ਕੌਰ ਪਤਨੀ ਜਰਨੈਲ ਸਿੰਘ ਘਰ ਵਿਚ ਇਕੱਲੀ ਸੀ ਤਾਂ ਦੋ ਨੌਜਵਾਨ, ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਲਪੇਟਿਆ ਹੋਇਆ ਸੀ, ਨੇ ਘਰ ਵਿਚ ਦਾਖਲ ਹੋ ਕੇ ਔਰਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਹ ਘਰ ਵਿੱਚੋਂ ਗੋਦਰੇਜ ਦੀ ਅਲਮਾਰੀ ਵਿੱਚ ਰੱਖੇ ਕਰੀਬ 60,000 ਰੁਪਏ ਲੈ ਕੇ ਫਰਾਰ ਹੋ ਗਏ।

Advertisements

ਦੱਸਿਆ ਗਿਆ ਹੈ ਕਿ ਉਕਤ ਲੁਟੇਰਿਆਂ ਨੇ ਅਲਮਾਰੀ ਜਿਸ ਵਿੱਚ ਸੋਨੇ ਦੇ ਗਹਿਣੇ ਰੱਖੇ ਹੋਏ ਸਨ, ਦੇ ਲਾਕਰ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਤੋੜਨ ਵਿੱਚ ਸਫਲ ਨਹੀਂ ਹੋ ਸਕੇ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਜਸਵੀਰ ਕੌਰ ਦੇ ਪਰਿਵਾਰਕ ਮੈਂਬਰ ਘਰ ਆਏ। ਜਸਵੀਰ ਕੌਰ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਦੀਨਾਨਗਰ ਪੁਲਿਸ ਦੇ ਡੀ.ਐਸ.ਪੀ ਰਾਜਵੀਰ ਸਿੰਘ ਅਤੇ ਐਸ.ਐਚ.ਓ ਕਪਿਲ ਕੌਸ਼ਲ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਅਤੇ ਅਗਲੇਰੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here