ਜ਼ਮੀਨੀ ਰਸਤੇ ਨੂੰ ਲੈ ਕੇ ਹੋਈ ਸੀ ਦੋ ਧਿਰਾਂ ਦੀ ਲੜਾਈ, ਵੀਡੀਓ ਹੋਈ ਵਾਇਰਲ, ਜ਼ਖ਼ਮੀਆਂ ਵਿੱਚੋਂ ਇੱਕ ਦੀ ਮੌਤ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ-ਲਵਪ੍ਰੀਤ ਸਿੰਘ ਖੁਸ਼ੀਪੁਰ। ਪੁਲਿਸ ਥਾਣਾ ਕਾਦੀਆਂ ਅਧੀਨ ਪੈਂਦੇ ਪਿੰਡ ਕਾਹਲਵਾਂ ਦੇ ਵਿਚ ਬੀਤੇ ਦਿਨੀਂ ਜ਼ਮੀਨੀ ਰਸਤੇ ਨੂੰ ਲੈ ਕੇ ਦੋ ਧਿਰਾਂ ‘ਚ ਹੋਈ ਲੜਾਈ ਝਗੜੇ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ‘ਚੋਂ ਇਕ ਵਿਅਕਤੀ ਦੀ ਅੰਮਿ੍ਤਸਰ ਦੇ ਨਿੱਜੀ ਹਸਪਤਾਲ ‘ਚ ਜ਼ੇਰੇ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਮਿਲੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਚਰਨ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਕਾਹਲਵਾਂ ਦੱਸਿਆ ਕਿ ਮਿਤੀ 4 ਮਈ ਨੂੰ ਸਵੇਰੇ ਉਹ ਆਪਣੇ ਦੋਨੋਂ ਲੜਕੇ ਹਰਪ੍ਰਰੀਤ ਸਿੰਘ ਤੇ ਅਮਨਪ੍ਰਰੀਤ ਸਿੰਘ ਤੇ ਉਸ ਦਾ ਭਤੀਜਾ ਜੋਗਾ ਸਿੰਘ ਨਾਲ ਦਰਖਾਸਤ ਦੇਣ ਸਬੰਧੀ ਕਾਦੀਆਂ ਥਾਣੇ ਨੂੰ ਆ ਰਹੇ ਸਨ, ਤਾਂ ਮੁਲਜ਼ਮ ਗੁਰਮੁਖ ਸਿੰਘ ਪੁੱਤਰ ਅਜੀਤ ਸਿੰਘ, ਕੁਲਵੰਤ ਸਿੰਘ ਪੁੱਤਰ ਗੁਰਮੁਖ ਸਿੰਘ, ਜਸਵੰਤ ਸਿੰਘ ਤੇ ਜਸਵੰਤ ਸਿੰਘ ਦੀ ਪਤਨੀ ਧਰਮ ਕੌਰ ਪਤਨੀ ਗੁਰਮੁੱਖ ਸਿੰਘ, ਗੁਰਦਿਆਲ ਸਿੰਘ ਪੁੱਤਰ ਲਖਵਿੰਦਰ ਸਿੰਘ, ਗੁਰਜੰਟ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਕਾਹਲਵਾਂ ਜੋ ਕਿ ਸਰਕਾਰੀ ਹਸਪਤਾਲ ਕਾਦੀਆਂ ਵਾਲੇ ਰਸਤੇ ‘ਤੇ ਸੱਟਾਂ ਮਾਰੀਆਂ ਤੇ ਰੌਲਾ ਸੁਣ ਕੇ ਉਸ ਦਾ ਭਰਾ ਤੇ ਪੋਤਰਾ ਗੁਰਮੀਤ ਸਿੰਘ ਵੀ ਮੌਕੇ ‘ਤੇ ਆ ਗਏ ਜਿਸ ‘ਤੇ ਉਕਤ ਮੁਲਜ਼ਮਾਂ ਨੇ ਉਨ੍ਹਾਂ ਨੂੰ ਵੀ ਸੱਟਾਂ ਮਾਰੀਆਂ ਅਤੇ ਮੌਕੇ ਤੋਂ ਦੌੜ ਗਏ।

Advertisements

ਇਸ ਝਗੜੇ ਦੀ ਇਕ ਵੀਡੀਓ ਹੋਈ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਉਹ ਸਾਰੇ ਜ਼ਖ਼ਮੀ ਪਰਿਵਾਰਕ ਮੈਂਬਰ ਕਾਦੀਆਂ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਹੋਏ ਅਤੇ ਜਿਥੇ ਡਾਕਟਰਾਂ ਨੇ ਉਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ। ਉਨਾਂ ਨੂੰ ਅੰਮਿ੍ਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਚਰਨ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਉਕਤ ਸਾਰੇ ਦੋਸ਼ੀਆਂ ਖ਼ਿਲਾਫ਼ ਥਾਣਾ ਕਾਦੀਆਂ ਦੇ ਅੰਦਰ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਦੌਰਾਨ ਸ਼ਨੀਚਰਵਾਰ ਨੂੰ ਜੋਗਾ ਸਿੰਘ ਪੁੱਤਰ ਮੇਜਰ ਸਿੰਘ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਕੱਦਮੇ ਦਰਜ ਵਿੱਚ ਵਾਧਾ ਕਰਦੇ ਹੋਏ 302 ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here