ਲਗਜ਼ਰੀ ਕਾਰ ‘ਚ ਸ਼ਰਾਬ ਸਪਲਾਈ ਕਰਨ ਵਾਲਾ ਫਗਵਾੜਾ ਦਾ ਤਸਕਰ ਕਾਬੂ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਥਾਣਾ-6 ਦੀ ਪੁਲਿਸ ਨੇ ਲਗਜ਼ਰੀ ਕਾਰ ‘ਚ ਸ਼ਰਾਬ ਸਪਲਾਈ ਕਰਨ ਵਾਲੇ ਫਗਵਾੜਾ ਦੇ ਤਸਕਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 6 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਪਰਚਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਫਗਵਾੜਾ ਦੇ ਪਿੰਡ ਖਜੂਰਲਾ ਵਾਸੀ ਸੁਨੀਲ ਕੁਮਾਰ ਵਜੋਂ ਹੋਈ ਹੈ। ਏ.ਐਸ.ਆਈ. ਕੁਲਵੰਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਸਤਲੁਜ ਚੌਕ ਬੱਸ ਸਟੈਂਡ ਦੇ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀ, ਜਿੱਥੇ ਚਿੱਟੇ ਰੰਗ ਦੀ ਕਿਆ ਕਾਰ (ਪੀ.ਬੀ. 21-ਐਫ-0099) ਨੂੰ ਰੋਕ ਕੇ ਤਲਾਸ਼ੀ ਲਈ ਤਾਂ ਗੱਡੀ ਵਿੱਚੋਂ 6 ਪੇਟੀ ਸ਼ਰਾਬ ਬਰਾਮਦ ਹੋਈ।

Advertisements

ਮੁਲਜ਼ਮਾਂ ਕੋਲੋਂ ਕੋਈ ਲਾਇਸੈਂਸ ਜਾਂ ਹੋਰ ਦਸਤਾਵੇਜ਼ ਨਹੀਂ ਮਿਲੇ ਹਨ। ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੇਰ ਰਾਤ ਮੁਲਜ਼ਮਾਂ ਨੂੰ ਥਾਣਾ ਪੱਧਰ ’ਤੇ ਜ਼ਮਾਨਤ ਮਿਲ ਗਈ।

LEAVE A REPLY

Please enter your comment!
Please enter your name here