ਹੋਟਲ ਦੀ ਕੰਧ ਨਾਲ ਟਕਰਾਈ ਗੱਡੀ, ਕਾਰ ਚਾਲਕ ਜ਼ਖ਼ਮੀ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਜਲੰਧਰ ਦੇ ਅਰਬਨ ਅਸਟੇਟ ਫੇਸ-2 ’ਚ ਬੀਤੀ ਦੇਰ ਰਾਤ ਵਾਕਸਵੈਗਨ ਗੱਡੀ ਸਿੱਧੀ ਇਕ ਹੋਟਲ ’ਚ ਜਾ ਵੜੀ। ਇਸ ਨਾਲ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਚਾਲਕ ਜ਼ਖ਼ਮੀ ਹੋ ਗਿਆ। ਗੱਡੀ ’ਚ ਦੋ ਲੋਕ ਸਵਾਰ ਸਨ, ਜਿਨ੍ਹਾਂ ’ਚੋਂ ਮੌਕੇ ’ਤੇ ਇਕ ਆਦਮੀ ਫਰਾਰ ਹੋ ਗਿਆ ਪਰ ਦੂਜੇ ਆਦਮੀ ਨੂੰ ਸੱਟ ਲੱਗਣ ਦੇ ਕਾਰਨ ਉਥੇ ਬੈਠ ਗਿਆ। ਉਥੇ ਹੀ ਮੌਕੇ ’ਤੇ ਪਹੁੰਚੀ ਪੁਲਸ ਮੁਤਾਬਕ ਕਾਰ ਚਾਲਕ ਨੇ ਸ਼ਰਾਬ ਪੀ ਰੱਖੀ ਸੀ ਅਤੇ ਉਸ ਦੇ ਲਾਇਸੈਂਸ ਦੇ ਉੱਪਰ ਉਸ ਦਾ ਨਾਂ ਵੀ ਸਹੀ ਤਰ੍ਹਾਂ ਨਾਲ ਨਹੀਂ ਛੱਪਿਆ ਹੋਇਆ ਸੀ। ਮੌਕੇ ’ਤੇ ਪਹੁੰਚੀ ਪੁਲਸ ਦੇ ਕੋਲ ਵੀ ਅਧੂਰੀ ਜਾਣਕਾਰੀ ਸੀ। ਜਦੋਂ ਪੁਲਸ ਤੋਂ ਮੀਡੀਆ ਨੇ ਇਹ ਗੱਲ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਦਫ਼ਤਰ ਦਾ ਕੀ ਨਾਂ ਹੈ ਤਾਂ ਉਹ ਕੁਝ ਹੋਰ ਹੀ ਦੱਸ ਰਹੇ ਹਨ ਅਤੇ ਕਾਰ ਚਾਲਕ ਆਪਣ ਨਾਂ ਕੁਝ ਹੋਰ ਦੱਸ ਰਿਹਾ ਸੀ। ਪੁਲਸ ਦੇ ਅਧਿਕਾਰੀ ਨੂੰ ਇਹ ਵੀ ਨਹੀਂ ਪਤਾ ਸੀ ਕਿ ਗੱਡੀ ਦਾ ਨੰਬਰ ਪੰਜਾਬ ਦਾ ਹੈ ਜਾਂ ਪੰਜਾਬ ਦੇ ਬਾਹਰ ਦਾ।

Advertisements

ਹੋਟਲ ’ਚ ਕੰਮ ਕਰ ਰਹੇ ਲੋਕਾਂ ਮੁਤਾਬਕ ਉਹ ਰਾਤ ਦਾ ਖਾਣਾ ਖਾ ਹੀ ਰਹੇ ਸਨ ਕਿ ਹੇਠਾਂ ਤੋਂ ਇਕ ਜ਼ੋਰ ਨਾਲ ਆਵਾਜ਼ ਆਈ, ਜਿਸ ਦੇ ਚੱਲਦਿਆਂ ਉਹ ਤੁਰੰਤ ਉੱਪਰ ਤੋਂ ਹੇਠਾਂ ਆਏ ਅਤੇ ਉਨ੍ਹਾਂ ਨੇ ਵੇਖਿਆ ਕਿ ਇਕ ਵਾਕਸਵੈਗਨ ਗੱਡੀ ਜੋ ਕਿ ਉਨ੍ਹਾਂ ਦੇ ਹੋਟਲ ਦੀ ਕੰਧ ਨਾਲ ਟਕਰਾਈ ਹੋਈ ਸੀ। ਇਸ ਦੌਰਾਨ ਇਕ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਇਆ ਪਿਆ ਸੀ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਅਤੇ ਹੋਟਲ ਦੇ ਮਾਲਕ ਨੂੰ ਫੋਨ ਕਰਕੇ ਦੱਸਿਆ। ਹੋਟਲ ਦਾ ਮਾਲਕ ਉਥੋਂ ਕਾਫ਼ੀ ਦੂਰ ਰਹਿਣ ਕਾਰਨ ਮੌਕੇ ’ਤੇ ਪਹੁੰਚ ਨਹੀਂ ਸਕਿਆ। ਮੌਕੇ ’ਤੇ ਪਹੁੰਚੀ ਪੁਲਸ ਨੇ ਗੱਡੀ ਨੂੰ ਆਪਣੇ ਕਬਜ਼ੇ ’ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

LEAVE A REPLY

Please enter your comment!
Please enter your name here