ਕਪੂਰਥਲਾ ‘ਚ ਜਰਨਲਿਸਟ ਪ੍ਰੈਸ ਕਲੱਬ ਨੇ ਕਰਵਾਇਆ ਸਨਮਾਨ ਸਮਾਰੋਹ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਪ੍ਰੀਤ ਸੰਗੋਜਲਾ ਦੀ ਪ੍ਰਧਾਨਗੀ ਹੇਠ ਕਪੂਰਥਲਾ ਦੇ ਪ੍ਰੈੱਸ ਕਲੱਬ ਵਿਖੇ ਇੱਕ ਵਿਸ਼ੇਸ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ ਤੌਰ ਤੇ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ, ਜੇਐਸ ਸੰਧੂ ਸਰਪ੍ਰਸਤ, ਪਿ੍ਰਤਪਾਲ ਸਿੰਘ ਕੌਆਰਡੀਨੇਟਰ, ਬਲਵੀਰ ਸਿੰਘ ਚੀਮਾ ਸੂਬਾ ਪ੍ਰਧਾਨ ਸ੍ਰੋਮਣੀ ਰੰਘਰੇਟਾ ਦਲ ਪੰਜਾਬ, ਚੇਅਰਮੈਨ 11 ਨਿਹੰਗ ਸਿੰਘ ਜਥੇਬੰਦੀਆਂ ਭਾਰਤ ਵਿਸ਼ੇਸ ਤੌਰ ਤੇ ਸਾਮਲ ਹੋਏ। ਸੂਬਾ ਪ੍ਰਧਾਨ ਮਾਨ ਨੇ ਪੱਤਰਕਾਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਹਮੇਸ਼ਾ ਸਮੂਹ ਪੱਤਰਕਾਰ ਭਾਈਚਾਰੇ ਲਈ ਦਿਨ-ਰਾਤ ਚਟਾਨ ਵਾਂਗ ਹਰ ਪੱਤਰਕਾਰ ਸਾਥੀ ਦੇ ਦੁੱਖ-ਸੁੱਖ ਵਿੱਚ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਮੋਜੂਦਾ ਸਰਕਾਰ ਪੱਤਰਕਾਰ ਸਾਥੀਆਂ ਦੀ ਸੁਰੱਖਿਆ ਯਕੀਨੀ ਬਣਾਵੇ ਅਤੇ ਉਨ੍ਹਾਂ ਦਾ ਮਾਣ ਸਤਿਕਾਰ ਬਹਾਲ ਰੱਖੇ। ਉਨ੍ਹਾਂ ਕਿਹਾ ਜੋ ਸਹੂਲਤਾਂ ਗਜਟਿਡ ਅਫਸਰਾਂ ਨੂੰ ਮਿਲ ਰਹੀਆਂ ਹਨ ਉਹ ਸਹੂਲਤਾਂ ਪੱਤਰਕਾਰ ਸਾਥੀਆਂ ਨੂੰ ਵੀ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੋਜੂਦਾ ਸਰਕਾਰ ਵਲੋਂ ਪੰਜ ਲੱਖ ਦਾ ਕੀਤਾ ਹੋਇਆ ਬੀਮਾ ਉਹ ਜਲਦੀ ਹੀ ਦਸ ਲੱਖ ਕਰਵਾਉਣ ਲਈ ਸਰਕਾਰ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।

Advertisements

ਇਸ ਮੌਕੇ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਮਹਿਲਾ ਵਿੰਗ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬ ਸੰਮਤੀ ਨਾਲ ਸੇਵਾ ਮੁਕਤ ਪਿ੍ਰੰਸੀਪਲ ਮੈਡਮ ਕਾਂਤਾ ਨਾਹਰ ਜਗਰਾਉ ਨੂੰ ਸੂਬਾ ਪ੍ਰਧਾਨ, ਬੀਬੀ ਕੁਲਵਿੰਦਰ ਕੌਰ ਫਿਲੋਰ ਨੂੰ ਮਹਿਲਾ ਵਿੰਗ ਦੀ ਸੂਬਾ ਚੇਅਰਪਰਸਨ ਪੰਜਾਬ ਤੇ ਐਡਵੋਕੇਟ ਕੁਲਵਿੰਦਰ ਕੌਰ ਪੰਨੂ ਨੂੰ ਜਿਲ੍ਹਾ ਕਪੂਰਥਲਾ ਦੇ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਅ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਜਲਦੀ ਹੀ ਜਿਲ੍ਹਾ ਪੱਧਰ, ਬਲਾਕ ਪੱਧਰ ਤੇ ਜੋਨ ਪੱਧਰ ਦੇ ਮਹਿਲਾ ਵਿੰਗ ਦੇ ਯੂਨਿਟ ਸਥਾਪਿਤ ਕੀਤੇ ਜਾਣਗੇ। ਇਸ ਮੋਕੇ ਬਲਵੀਰ ਸਿੰਘ ਚੀਮਾ ਸੂਬਾ ਪ੍ਰਧਾਨ ਸ੍ਰੋਮਣੀ ਰੰਘਰੇਟਾ ਦਲ ਪੰਜਾਬ ਨੇ ਕਿਹਾ ਕਿ ਸ੍ਰੋਮਣੀ ਰੰਘਰੇਟਾ ਦਲ ਪੰਜਾਬ ਹਮੇਸ਼ਾ ਜਰਨਲਿਸਟ ਪ੍ਰੈੱਸ ਕਲੱਬ ਰਜਿ. ਪੰਜਾਬ ਹਮੇਸਾ ਜਬਰ ਜੁਲਮ ਦੇ ਖਿਲਾਫ ਸੰਘਰਸ਼ ਕਰਦਾ ਆ ਰਿਹਾ ਤੇ ਸਾਡੀ ਜਥੇਬੰਦੀ ਵੱਲੋਂ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਨੂੰ ਪੂਰਨ ਸਮਰਥਨ ਹੈ। ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਪ੍ਰੀਤ ਸੰਗੋਜਲਾ ਨੇ ਵੀ ਆਪਣੇ ਭਾਸ਼ਣ ਵਿੱਚ ਕਿਹਾ ਕਿ ਕਿਸੇ ਵੀ ਪੱਤਰਕਾਰ ਨੂੰ ਕੋਈ ਪ੍ਰੇਸ਼ਾਨੀ ਹੋਵੇ ਤਾਂ ਸਾਨੂੰ ਮਿਲੇ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ। ਸੰਗੋਜਲਾ ਨੇ ਸਮੂਹ ਜਰਨਲਿਸਟ ਪ੍ਰੈਸ ਕਲੱਬ (ਰਜਿ ) ਦੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਤੇ ਕਿਹਾ ਕਿ ਦੋ ਮਿੰਟ ਲਈ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਾਡਾ ਹੋਣਹਾਰ ਪੱਤਰਕਾਰ ਵੀਰ ਦੀਪਕ ਛਾਬੜਾ ਜੋ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਹਨ ਉਨ੍ਹਾਂ ਦੀ ਸਿਹਤਯਾਬੀ ਦੀ ਅਰਦਾਸ ਵੀ ਕੀਤੀ। ਲੋਹੀਆਂ ਯੂਨਿਟ ਦੇ ਪ੍ਰਧਾਨ ਸਵਰਨ ਸਿੰਘ ਚੰਦੀ ਜੀ ਦਾ ਵੀ ਵਿਸ਼ੇਸ ਤੋਰ ਤੇ ਧੰਨਵਾਦ ਕੀਤਾ।
ਮੀਟਿੰਗ ਨੂੰ ਜੇ ਐਸ ਸੰਧੂ ਸਰਪ੍ਰਸਤ, ਪਿ੍ਰਤਪਾਲ ਸਿੰਘ ਕੌਆਰਡੀਨੇਟਰ, ਸੁਖਵਿੰਦਰ ਸੋਹੀ ਜਿਲ੍ਹਾ ਜਨਰਲ ਸਕੱਤਰ, ਜੋਗਿੰਦਰ ਸਿੰਘ ਜਾਤੀਕੇ ਚੈਅਰਮੈਨ, ਐਡਵੋਕੇਟ ਮਨਦੀਪ ਸਿੰਘ ਤੇਜੀ ਕਾਨੂੰਨੀ ਸਲਾਹਕਾਰ, ਐਡਵੋਕੇਟ ਕੁਲਵਿੰਦਰ ਪੰਨੂ ਕਾਨੂੰਨੀ ਸਲਾਹਕਾਰ, ਰਾਜਿੰਦਰ ਸ਼ਰਮਾ ਉਪ ਪ੍ਰਧਾਨ, ਸਾਹਿਲ ਗੁਪਤਾ ਉਪ ਪ੍ਰਧਾਨ, ਗੁਰਦੇਵ ਸਿੰਘ ਭੱਟੀ ਉਪ ਪ੍ਰਧਾਨ, ਕਸ਼ਮੀਰ ਭੰਡਾਲ, ਹਰਪ੍ਰੀਤ ਸਿੰਘ, ਸਵਰਨ ਸਿੰਘ ਚੰਦੀ ਪ੍ਰਧਾਨ ਲੋਹੀਆਂ ਯੂਨਿਟ, ਲਖਬੀਰ ਸਿੰਘ ਲੱਖੀ ਪ੍ਰਧਾਨ ਸੁਲਤਾਨਪੁਰ ਲੋਧੀ, ਬਲਵਿੰਦਰ ਸਿੰਘ ਲਾਡੀ ਚੇਅਰਮੈਨ, ਡਾਕਟਰ ਰਮਨ ਕੁਮਾਰ ਸਰਮਾ ਪ੍ਰਧਾਨ ਫਗਵਾੜਾ ਯੂਨਿਟ, ਮਨਜੀਤ ਰਾਮ ਚੇਅਰਮੈਨ, ਸੁਖਵਿੰਦਰ ਸਿੱਧੂ ਕਾਲਾ ਸੰਘਿਆਂ, ਡਾਕਟਰ ਬਲਰਾਮ ਸ਼ਰਮਾ ਉਰਫ ਡਾਕਟਰ ਕਿੰਦੀ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here