ਯਿਸੂ ਮਸੀਹ ਸਮੁੱਚੀ ਮਾਨਵਤਾ ਦੇ ਭਲੇ ਲਈ ਦੁਨੀਆ ‘ਤੇ ਆਏ: ਅਟਵਾਲ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ: ਗੌਰਵ ਮੜੀਆ। ਪ੍ਰਭੂ ਯਿਸੂ ਮਸੀਹ ਅੱਜ ਤੋਂ ਕਰੀਬ 2,000 ਸਾਲ ਪਹਿਲਾਂ ਧਰਤੀ ’ਤੇ ਸਮੁੱਚੀ ਮਾਨਵ ਜਾਤੀ ਦੇ ਭਲੇ ਲਈ ਦੁਨੀਆ ‘ਤੇ ਆਏ ਸਨ ਇਸੇ ਦਾ ਕਾਰਨ ਹੈ ਕਿ ਕਿ੍ਰਸਮਸ ਦਾ ਤਿਉਹਾਰ ਦੁਨੀਆ ਭਰ ਵਿੱਚ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਜਾਂਦਾ ਹੈ। ਪ੍ਰਭੂ ਯਿਸੂ ਮਸੀਹ ਦੀ ਮਹਾਨਤਾ ਜੋ 2000 ਸਾਲ ਪਹਿਲਾਂ ਸੀ ਅੱਜ ਵੀ ਮਹਾਨਤਾ ਉਨੀਂ ਹੀ ਹੈ। ਇਹ ਸਬਦ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਐਮ.ਸੀ.ਐੱਫ.ਚਰਚ ਦੇ ਪਾਸਟਰ ਸੁਭਾਸ਼ ਬੈਂਸ, ਪਾਸਟਰ ਸੰਜੇ, ਪਾਸਟਰ ਬਲਵੰਤ ਆਏ ਪਾਸਟਰ ਹਰੀਪਾਲ ਨੂੰ ਕਿ੍ਰਸਮਸ ਦੇ ਤੋਹਫੇ ਭੇਟ ਕਰਦੇ ਹੋਏ ਕਹੇ।

Advertisements

ਉਨਾਂ ਕਿਹਾ ਕੇ ਪੂਰੀ ਕਾਇਨਾਤ ਨੂੰ ਰਚਣ ਵਾਲਾ ਧਰਤੀ ਉਪਰਲੇ ਹਰ ਪ੍ਰਾਣੀ ਨਾਲ ਪ੍ਰੇਮ ਕਰਦਾ ਹੈ। ਜਦੋਂ ਸਮੁੱਚੀ ਮਾਨਵ ਜਾਤੀ ਗੁਨਾਹ ਵਿੱਚ ਫਸ ਗਈ ਤਾਂ ਪਰਮੇਸ਼ਵਰ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਇਸ ਦੁਨੀਆਂ ਵਿੱਚ ਭੇਜਿਆ ਜਿਸ ਤਰ੍ਹਾਂ ਯਿਸੂ ਦੇ ਜਨਮ ਤੋਂ ਤਕਰੀਬਨ 700 ਸਾਲ ਪਹਿਲਾਂ ਯਹੋਵਾਹ ਨੇ ਆਪਣੇ ਭਗਤ ਮੀਕਾਹ ਰਾਹੀਂ ਦੱਸਿਆ ਸੀ ਕਿ ਮਸੀਹ ਦਾ ਜਨਮ ਯਹੂਦਾਹ ਦੇ ਇਕ ਛੋਟੇ ਸ਼ਹਿਰ ਬੈਤਲਹਮ ਵਿਚ ਹੋਵੇਗਾ। ਯਿਸੂ ਦਾ ਜਨਮ ਬੈਤਲਹਮ ਸ਼ਹਿਰ ਵਿਚ ਹੀ ਹੋਇਆ ਸੀ। ਦੂਜੀ ਭਵਿੱਖਬਾਣੀ ਯਿਸੂ ਦੇ ਜਨਮ ਤੋਂ ਲਗਭਗ 500 ਸਾਲ ਪਹਿਲਾਂ ਕੀਤੀ ਗਈ ਸੀ। ਇਸ ਭਵਿੱਖਬਾਣੀ ਮੁਤਾਬਕ ਮਸੀਹ ਨੇ ਸੰਨ 29 ਈਸਵੀ ਵਿਚ ਆਪਣਾ ਕੰਮ ਸ਼ੁਰੂ ਕਰਨਾ ਸੀ। ਪਾਸਟਰ ਸੁਭਾਸ ਬੈਂਸ ਮੁਤਾਬਕ ਹਰ ਪ੍ਰਾਣੀ ਆਪਣੇ ਗੁਨਾਹਾਂ ਤੋਂ ਤੌਬਾ ਕਰਕੇ ਪ੍ਰਭੂ ਯਿਸੂ ਮਸੀਹ ਤੇ ਵਿਸਵਾਸ਼ ਕਰਕੇ ਪ੍ਰਭੂ ਪਰਮੇਸ਼ਵਰ ਦੇ ਰਾਜ ਦੇ ਵਾਰਿਸ ਬਣ ਸਕਦੇ ਹਨ।

LEAVE A REPLY

Please enter your comment!
Please enter your name here