ਗੈਰ ਕਾਨੂੰਨੀ ਠੇਕਿਆਂ ਤੇ ਅਤੇ ਪਾਬੰਦੀਸ਼ੁਦਾ ਦਵਾਈ ਵੇਚਣ ਵਾਲਿਆਂ ਡੀਲਰਾਂ ਤੇ ਨਿਯਮਾਂ ਅਨੁਸਾਰ ਕੀਤੀ ਜਾਵੇ ਕਾਰਵਾਈ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਵਿਧਾਨਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਦਵਿੰਦਰ ਸਿੰਘ ਵਲੋਂ ਜਿਲੇ ਦੇ ਐਕਸਾਈਜ, ਪੁਲਿਸ ਤੇ ਇੰਨਕਮ-ਟੈਕਸ ਵਿਭਾਗਾਂ ਅਤੇ ਡਰਗ-ਇੰਸਪੈਕਟਰ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਐਕਸਾਈਜ ਵਿਭਾਗ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਹਰ ਠੇਕੇ ਦੀ ਚੈਕਿੰਗ ਕੀਤੀ ਜਾਵੇ ਅਤੇ ਉਨਾਂ ਦੇ ਪਾਸ ਪਏ ਹੋਏ ਸਟਾਕ ਅਤੇ ਵਿਕਰੀ ਦਾ ਹਿਸਾਬ ਚੈਕ ਕੀਤਾ ਜਾਵੇ। ਜੇਕਰ ਕਿਸੇ ਵੀ ਥਾਂ ਕੋਈ ਵੀ ਗੈਰ ਕਾਨੂੰਨੀ ਠੇਕਾ ਪਾਇਆ ਜਾਂਦਾ ਹੈ ਤਾਂ ਉਸਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਡਰਗ ਇੰਸਪੈਕਟਰ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਟੀਮ ਸਮੇਤ ਅਚਨਚੇਤ ਚੈਕਿੰਗ ਕਰਨ ਅਤੇ ਜੇਕਰ ਕੋਈ ਵੀ ਡੀਲਰ ਕਿਸੇ ਵੀ ਕਿਸਮ ਦੀ ਪਾਬੰਦੀਸ਼ੁਦਾ ਦਵਾਈ ਵੇਚਦਾ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕਰਨ। 

Advertisements

ਉਨ੍ਹਾਂ ਕਿਹਾ ਕਿ ਪੂਰੇ ਜਿਲੇ ਵਿੱਚ ਵਿਸ਼ੇਸ਼ ਨਾਕੇ ਲਗਾ ਦਿੱਤੇ ਗਏ ਹਨ ਅਤੇ ਇਨ੍ਹਾਂ ਨਾਕਿਆ ਤੇ ਸੀ.ਸੀ.ਟੀ.ਵੀ ਕੈਮਰੇ ਵੀ ਲਗਵਾਏ ਜਾ ਰਹੇ ਹਨ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਅਤੇ ਗਲਤ ਅਨਸਰਾਂ ਤੇ ਕੰਟਰੋਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਮੂਹ ਨਾਕਿਆਂ ਤੇ ਵਿਸ਼ੇਸ਼ ਚੈਕਿੰਗ ਵੀ ਕੀਤੀ ਜਾ ਰਹੀ ਹੈ।ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਜਿਨਾਂ ਵਿਭਾਗਾਂ ਨੇ ਆਪਣੇ ਸਟਾਫ ਦੀਆਂ ਸੂਚੀਆਂ ਜ਼ਿਲ੍ਹਾ ਚੋਣ ਦਫਤਰ ਵਿਖੇ ਨਹੀਂ ਭੇਜੀਆ, ਉਨਾ ਵਿਭਾਗਾਂ ਦੀਆਂ ਤਨਖਾਹਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here