ਪ੍ਰੋ. ਕੁਲਦੀਪ ਕੋਹਲੀ ਨੇ ‘ਸਾਂਝੀ ਰਸੋਈ’ ‘ਚ ਮਨਾਇਆ ਆਪਣਾ ਜਨਮ ਦਿਨ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੀ ਯੋਗ ਅਗਵਾਈ ਹੇਠ ਜ਼ਿਲਾ ਰੈਡ ਕਰਾਸ ਸੋਸਾਇਟੀ ਵਲੋਂ ਚਲਾਈ ਜਾ ਰਹੀ ਸਾਂਝੀ ਰਸੋਈ ਪ੍ਰੋਜੈਕਟ ਨੂੰ ਹੁਸ਼ਿਆਰਪੁਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦੂਸਰੇ ਸਾਲ ਵੀ ਵੱਡੀ ਸਫ਼ਲਤਾ ਪ੍ਰਾਪਤ ਹੋ ਰਹੀ ਹੈ। ਇਸੇ ਕੜੀ ਤਹਿਤ ਪ੍ਰੋਫੈਸਰ (ਰਿਟਾ:) ਕੁਲਦੀਪ ਕੋਹਲੀ ਨੇ ਇਸ ਸਾਲ ਵੀ ਆਪਣਾ ਜਨਮ ਦਿਨ ਸਾਂਝੀ ਰਸੋਈ ਵਿੱਚ ਮਨਾਇਆ ਅਤੇ  5100 ਰੁਪਏ ਦਾ ਯੋਗਦਾਨ ਪਾਇਆ।

Advertisements

ਇਸ ਮੌਕੇ ਜ਼ਿਲਾ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਸ਼੍ਰੀ ਨਰੇਸ਼ ਗੁਪਤਾ, ਕਾਰਜਕਾਰਨੀ ਕਮੇਟੀ ਮੈਂਬਰ ਸ਼੍ਰੀ ਰਾਜੀਵ ਬਜਾਜ, ਸ਼੍ਰੀਮਤੀ ਓਹਰੀ, ਸ਼੍ਰੀਮਤੀ ਸੁਰਜੀਤ ਸਹੋਤਾ, ਸ਼੍ਰੀਮਤੀ ਮਨੋਰਮਾ ਮਹਿੰਦਰਾ, ਸ਼੍ਰੀਮਤੀ ਭੁਪਿੰਦਰ ਗੁਪਤਾ, ਮੈਡਮ ਸੀਮਾ ਬਜਾਜ ਅਤੇ ਸ਼ਹਿਰ ਦੇ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣਾ ਦੀ ਹਾਜ਼ਰੀ ਵਿੱਚ ਸਾਂਝੀ ਰਸੋਈ, ਹੁਸ਼ਿਆਰਪੁਰ ਵਲੋਂ ਕੇਕ ਦੀ ਰਸਮ ਅਦਾ ਕਰਨ ਦੇ ਨਾਲ ਪ੍ਰੋਫੈਸਰ ਕੋਹਲੀ ਨੂੰ ਸਨਮਾਨ ਚਿੰਨ• ਵੀ ਭੇਟ ਕੀਤਾ। ਇਸ ਮੌਕੇ ਪ੍ਰੋਫੈਸਰ ਕੋਹਲੀ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਉਹਨਾਂ ਨੂੰ ਸਾਂਝੀ ਰਸੋਈ ਵਿੱਚ ਆਪਣਾ ਜਨਮ ਦਿਨ ਮਨਾਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।

LEAVE A REPLY

Please enter your comment!
Please enter your name here