ਏ.ਐੱਲ.ਐੱਮ. ਦੀ ਭਰਤੀ ਕਰਨ ਤੋਂ ਪਹਿਲਾਂ ਸੀਐਚਬੀ ਠੇਕਾ ਕਾਮਿਆਂ ਨੂੰ ਵਿਭਾਗ ‘ਚ ਸ਼ਾਮਲ ਕਰਨ ਦੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਸਕੱਤਰ ਰਾਜੇਸ਼ ਕੁਮਾਰ, ਪਰਮਿੰਦਰ ਸਿੰਘ, ਸਹਿ ਸਕੱਤਰ ਚਮਕੋਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਸੀਐੱਚਬੀ ਠੇਕਾ ਕਾਮੇ ਲਾਈਨਮੈਨਾਂ ਦੇ ਯੋਗ ਦੀਆਂ ਸੇਵਾਵਾਂ ਕਈ ਸਾਲਾਂ ਤੋਂ ਨਿਭਾ ਰਹੇ ਹਨ। ਕਰੰਟ ਦੇ ਦੌਰਾਨ ਕਈ ਕਾਮੇ ਅਪੰਗ ਤੇ ਕਈ ਕਾਮੇ ਮੌਤ ਦੇ ਮੂੰਹ ਚ ਵੀ ਚਲੇ ਗਏ ਹਨ, ਜਿਨ੍ਹਾਂ ਨੂੰ ਕੋਈ ਮੁਆਵਜਾ ਅਤੇ ਆਰਥਿਕ ਮਦਦ ਸਰਕਾਰ ਵੱਲੋਂ ਨਹੀਂ ਕੀਤੀ ਗਈ ਅਤੇ ਠੇਕੇਦਾਰ ਕੰਪਨੀਆਂ ਵੱਲੋਂ ਸੀਐੱਚਬੀ ਅਤੇ ਸੀਐਚਬੀ ਡਬਲੀਊ ਠੇਕਾ ਕਾਮਿਆਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਠੇਕਾ ਕਾਮੇ ਲਗਾਤਾਰ ਸਰਕਾਰ ਤੋਂ ਮੰਗ ਕਰਦੇ ਹਨ ਕਿ ਵਿਭਾਗ ‘ਚ ਦੇ ਕੇ ਰੈਗੂਲਰ ਕੀਤਾ ਜਾਵੇ। ਮੋਰਚੇ ਦੇ ਬੈਨਰ ਹੇਠ ਲੜਦਿਆਂ ਮੁੱਖਮੰਤਰੀ ਤੇ ਜਥੇਬੰਦੀ ਵੱਲੋਂ ਸੰਘਰਸ਼ ਕਰਦਿਆਂ ਮੈਨੇਜਮੈਂਟ ਨਾਲ ਕਈ ਵਾਰ ਬੈਠਕਾਂ ਹੋਈਆਂ। ਮੰਗਾਂ ਨੂੰ ਲਾਗੂ ਕਰਨ ਦੇ ਭਰੋਸੇ ਦਿੱਤੇ ਗਏ ਪਰ ਹਾਲੇ ਤਕ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ।

Advertisements

ਉਨ੍ਹਾਂ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਏ.ਐੱਲ.ਐੱਮ ਦੀ ਭਰਤੀ ਕਰਨ ਤੋਂ ਪਹਿਲਾਂ ਸੀਐਚਬੀ ਤੇ ਸੀਐੱਚਬੀ ਡਬਲਿੳ ਠੇਕਾ ਕਾਮਿਆਂ ਨੂੰ ਵਿਭਾਗ ‘ਚ ਲੈ ਕੇ ਰੈਗਲੂਰ ਕਰੇ ਕਿਉਂਕਿ ਸਰਕਾਰ ਲਾਈਨਮੈਨ ਦੀ ਭਰਤੀ ਕਰਨ ਤੋਂ ਪਹਿਲਾਂ ਸੀਐਚਬੀ ਤੇ ਸੀਐਚਬੀ ਡਬਲਿੳ ਕਾਮਿਆਂ ਦੀ ਛਾਂਟੀ ਕਰਨ ਦਾ ਰਾਹ ਪੱਧਰ ਕਰਨ ਦੀ ਤਿਆਰੀ ‘ਚ ਹੁੰਦੀ ਹੈ, ਜਿੱਥੇ ਕਾਮਿਆਂ ਨੂੰ ਪਰਿਵਾਰਾਂ ਅਤੇ ਬੱਚਿਆਂ ਸਮੇਤ ਆਪਣੇ ਰੋਜਗਾਰ ਨੂੰ ਬਚਾਉਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਮੂਹ ਸੀਐੱਚਬੀ ਤੇ ਸੀਐਚਬੀ ਡਬਲਿਊ ਠੇਕਾ ਕਾਮਿਆਂ ਨੂੰ ਵਿਭਾਗ ‘ਚ ਰੈਗੂਲਰ ਕਰਨ ਨਹੀਂ ਤਾਂ ਠੇਕਾ ਕਾਮੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

LEAVE A REPLY

Please enter your comment!
Please enter your name here