ਖੁਦਕੁਸ਼ੀ ਕਰਨ ਵਾਲੀ ਪ੍ਰਿਆ ਛਾਬੜਾ ਦੇ ਬੱਚਿਆਂ ਅਤੇ ਭੈਣ ਨੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਦਿੱਤਾ ਧਰਨਾ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਹਾਲ ਹੀ ‘ਚ ਜਲੰਧਰ ਦੜ  ਜੀਟੀਬੀ ਨਗਰ ‘ਚ ਖੁਦਕੁਸ਼ੀ ਕਰਨ ਵਾਲੀ ਪ੍ਰਿਆ ਛਾਬੜਾ ਦੇ ਬੱਚਿਆਂ ਅਤੇ ਭੈਣ ਨੇ ਪੁਲਸ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦਿੱਤਾ ਅਤੇ ਇਨਸਾਫ ਦੀ ਮੰਗ ਕੀਤੀ। ਪ੍ਰਿਆ ਦੀ ਭੈਣ ਵਿੰਕੀ, ਪ੍ਰਿਆ ਦੇ ਬੱਚਿਆਂ, 16 ਸਾਲਾ ਹਾਰਦਿਕ ਅਤੇ 10 ਸਾਲਾ ਭੁਵਨਯਾ ਅਤੇ ਹੋਰ ਰਿਸ਼ਤੇਦਾਰਾਂ ਨਾਲ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੀ।

Advertisements

ਵਿੰਕੀ ਨੇ ਦੋਸ਼ ਲਾਇਆ ਸੀ ਕਿ ਪੁਲਿਸ ਨੇ ਪ੍ਰਿਆ ਦੇ ਪਤੀ ਲਵਲੀਨ ਛਾਬੜਾ, ਜੇਠ ਅਤੇ ਜੇਠਾਣੀ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਪ੍ਰਿਆ ਨੂੰ ਖੁਦਕੁਸ਼ੀ ਲਈ ਉਕਸਾਉਣ ਲਈ ਸਭ ਤੋਂ ਵੱਡੇ ਜ਼ਿੰਮੇਵਾਰ ਨਣਦੋਈ ਨੀਰਜ ਨੰਦਾ ਅਤੇ ਸਾਲੀ ਸ਼ੈਲੀ ਨੰਦਾ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗੇ ਹਨ।  ਦੋਸ਼ ਸੀ ਕਿ ਦੋਵਾਂ ਨੇ ਘਰ ‘ਚ ਅਜਿਹਾ ਮਾਹੌਲ ਬਣਾ ਦਿੱਤਾ ਸੀ ਕਿ ਪ੍ਰਿਆ ਨੂੰ ਖੁਦਕੁਸ਼ੀ ਕਰਨੀ ਪਈ। ਉਨ੍ਹਾਂ ਕਿਹਾ ਕਿ ਦੋਵੇਂ ਸ਼ਰੇਆਮ ਘੁੰਮ ਰਹੇ ਹਨ ਪਰ ਪੁਲਿਸ ਨੂੰ ਨਜ਼ਰ ਨਹੀਂ ਆ ਰਹੇ। ਡੀਸੀਪੀ ਜਗਮੋਹਨ ਸਿੰਘ ਵੀ ਮੌਕੇ ’ਤੇ ਪੁੱਜੇ ਅਤੇ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨਗੇ ਅਤੇ ਮੁਲਜ਼ਮ ਜਲਦੀ ਹੀ ਪੁਲਿਸ ਦੀ ਗਿਰਫਤ ਵਿੱਚ ਹੋਣਗੇ। ਡੀਸੀਪੀ ਜਗਮੋਹਨ ਸਿੰਘ ਇਸ ਮੌਕੇ ’ਤੇ ਪੁੱਜੇ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here