ਵਿਰਾਸਤੀ ਸ਼ਹਿਰ ਦੀ ਪੁਲਿਸ ਚੋਰਾਂ ਨੂੰ ਫੜਨ ‘ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ: ਪੰਡਿਤ/ਵਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਵਿਰਾਸਤੀ ਸ਼ਹਿਰ ਦੀ ਪੁਲਸ ਚੋਰਾਂ ਨੂੰ ਫੜਨ ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। ਪਰ ਫਿਰ ਵੀ ਵੱਡੇ ਅਪਰਾਧੀਆਂ ਨੂੰ ਫੜਨ ਚ ਕਾਫੀ ਸਫਲ ਕੰਮ ਕਰ ਰਹੀ ਹੈ।ਪਰ ਚੋਰੀ ਦੀਆਂ ਵਾਰਦਾਤਾਂ ਨੂੰ ਬੇਨਕਾਬ ਕਰਨ ਵਿੱਚ ਲਗਾਤਾਰ ਫੇਲ ਹੋ ਰਹੇ ਹਨ।ਜਿਸ ਨਾਲ ਪੀੜਤ ਪਰਿਵਾਰਾਂ ਵਿੱਚ ਭਾਰੀ ਰੋਸ ਹੈ।ਸ਼ਹਿਰ ਵਿੱਚ ਆਏ ਦਿਨ ਚੋਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।ਪਰ ਖੁਲਾਸੇ ਦੇ ਨਾਂ ਤੇ ਪੁਲੀਸ ਨਾਕਾਮ ਸਾਬਤ ਹੋ ਰਹੀ ਹੈ।ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਸੁਰੱਖਿਆ ਦੇ ਦਾਅਵੇ ਵੀ ਫੇਲ ਹੁੰਦੇ ਨਜ਼ਰ ਆ ਰਹੇ ਹਨ। ਪਿਛਲੇ ਇੱਕ ਮਹੀਨੇ ਵਿੱਚ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਖੁਲਾਸੇ ਦੇ ਨਾਂ ਤੇ ਪੁਲਿਸ ਦੇ  ਹੱਥ ਖਾਲੀ ਹਨ। ਇਹ ਗੱਲਾਂ ਬਜਰੰਗ ਦਲ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀਆਂ।

Advertisements

ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਇਨ੍ਹੀਂ ਦਿਨੀਂ ਚਾਰੇ ਪਾਸੇ ਚੋਰਾਂ ਦਾ ਤਾਂਡਵ ਹੈ, ਜਿਸ ਵਿੱਚ ਚੋਰਾਂ ਵਲੋਂ ਰਾਤ ਹੋਵੇ ਜਾਂ ਦਿਨ ਦਾ ਉਜਾਲਾ ਬਿਨਾਂ ਕਿਸੇ ਡਰ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਭਾਵੇਂ ਸ਼ਹਿਰ ਹੋਵੇ ਜਾਂ ਪੇਂਡੂ ਇਲਾਕਾ, ਸਿੰਸਲੇਵਾਰ ਚੋਰੀ ਦੀਆਂ ਵਾਰਦਾਤਾਂ ਤੋਂ ਬਾਅਦ ਵੀ ਪੁਲੀਸ ਦੇ ਹੱਥ ਖਾਲੀ ਹਨ। ਨਰੇਸ਼ ਪੰਡਿਤ ਨੇ ਕਿਹਾ ਕਿ ਪ੍ਰਸ਼ਾਸਨ ਰਾਤ ਦੀ ਗਸ਼ਤ ਵੱਲ ਧਿਆਨ ਨਹੀਂ ਦੇ ਰਿਹਾ। ਇਸੇ ਤਰ੍ਹਾਂ ਚੋਰਾਂ ਦਾ ਆਤੰਕ ਵਧਦਾ ਜਾ ਰਿਹਾ ਹੈ। ਸ਼ਹਿਰ ਦੀਆਂ ਕਈ ਦੁਕਾਨਾਂ ਚ ਚੋਰਾਂ ਦੇ ਤਾਂਡਵ ਦੇ ਬਾਵਜੂਦ ਪੁਲਿਸ ਅਜੇ ਤੱਕ ਇਨ੍ਹਾਂ ਮਾਮਲਿਆਂ ਚ ਚੋਰਾਂ ਦਾ ਸੁਰਾਗ ਲਗਾਉਣ ਚ ਨਾਕਾਮ ਰਹੀ ਹੈ। ਪੁਲੀਸ ਇਨ੍ਹਾਂ ਘਟਨਾਵਾਂ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਹਵਾ ਵਿੱਚ ਹੈ ਹੱਥ ਪੈਰ ਚਲਾ ਰਹੀ ਹੈ।ਜਿਸਦਾ ਨਤੀਜਾ ਸਾਰਥਕ ਨਾ ਹੋਕੇ ਪੁਲੀਸ ਵਿਭਾਗ ਦੀ ਨੀਅਤ ਦੇ ਉਲਟ ਰਿਹਾ ਹੈ।

ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਕਿਹਾ ਕਿ ਸ਼ਹਿਰ ਵਿੱਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਵਿੱਚ ਪੁਲਿਸ ਨਾਕਾਮ ਸਾਬਤ ਹੋ ਰਹੀ ਹੈ। ਇੱਕ ਤੋਂ ਬਾਅਦ ਇੱਕ ਵੱਡੀਆਂ ਵਾਰਦਾਤਾਂ ਨੇ ਜਿੱਥੇ ਆਮ ਲੋਕਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ, ਉੱਥੇ ਹੀ ਪੁਲਿਸ ਹਨੇਰੇ ਵਿੱਚ ਤੀਰ ਮਾਰਨ ਦੇ ਬਾਵਜੂਦ ਵੀ ਖਾਲੀ ਹੱਥ ਹੀ ਹੈ। ਪਿਛਲੇ ਇੱਕ ਡੇਢ ਮਹੀਨੇ ਵਿੱਚ ਹੋਇਆ ਚੋਰੀ ਦੀਆਂ ਵਾਰਦਾਤਾਂ ਦਾ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਚ ਚੋਰ ਇੱਕ ਤੋਂ ਬਾਅਦ ਇੱਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਚੋਰਾਂ ਨੂੰ ਪੁਲਿਸ ਦਾ ਕੋਈ ਖੌਫ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਲੋਕ ਦਹਿਸ਼ਤ ਦੇ ਸਾਏ ਹੇਠ ਰਹਿਣ ਲਈ ਮਜਬੂਰ ਹਨ।ਜਿੱਥੇ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ਪੁਲਿਸ ਦੀ ਕਾਰਜਸ਼ੈਲੀ ਤੇ ਸਵਾਲ ਖੜ੍ਹੇ ਕਰ ਰਹੀਆਂ ਹਨ,ਉਥੇ ਹੀ ਪੁਲਿਸ ਦੀ ਗਸ਼ਤ ਦੀ ਵੀ ਪੋਲ ਖੋਲ ਰਹੀਆਂ ਹਨ।

ਅਜਿਹੇ ਚ ਲੋਕ ਰਾਤ ਨੂੰ ਜਾਗ ਕੇ ਆਪਣੇ ਘਰਾਂ ਦੀ ਰਾਖੀ ਕਰਨ ਲਈ ਮਜਬੂਰ ਹਨ,ਜਦਕਿ ਪੁਲਿਸ ਸਿਰਫ਼ ਹੱਥ ਤੇ ਹੱਥ ਰੱਖ ਕੇ ਬੈਠੀ ਹੈ। ਇਹ ਹੀ ਨਹੀਂ ਪੀੜਤਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਵੀ ਪੁਲਿਸ ਕੋਈ ਤੇਜੀ ਨਹੀਂ ਦਿਖਾ ਰਹੀ ਹੈ। ਜਿਸਦੇ ਕਾਰਨ ਲੋਕ ਇਨਸਾਫ਼ ਲੈਣ ਲਈ ਦਰ-ਦਰ ਭਟਕਣ ਲਈ ਮਜਬੂਰ ਹਨ। ਇਸ ਮੌਕੇ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਆਗੂ ਨਰਾਇਣ ਦਾਸ,ਜ਼ਿਲ੍ਹਾ ਮੰਤਰੀ ਓਮ ਪ੍ਰਕਾਸ਼ ਕਟਾਰੀਆ, ਜ਼ਿਲ੍ਹਾ ਮੰਤਰੀ ਰਾਜੂ ਸੂਦ, ਜ਼ਿਲ੍ਹਾ ਉਪ ਪ੍ਰਧਾਨ ਜੋਗਿੰਦਰ ਤਲਵਾੜ, ਬਜਰੰਗ ਦਲ ਜ਼ਿਲ੍ਹਾ ਇੰਚਾਰਜ ਚੰਦਰਮੋਹਨ ਭੋਲ, ਜ਼ਿਲ੍ਹਾ ਉਪ ਪ੍ਰਧਾਨ ਬਿੰਨੀ ਸ਼ਰਮਾ, ਜ਼ਿਲ੍ਹਾ ਉਪ ਪ੍ਰਧਾਨ ਆਨੰਦ ਯਾਦਵ,ਜ਼ਿਲ੍ਹਾ ਉਪ ਪ੍ਰਧਾਨ ਮੋਹਿਤ ਜੱਸਲ, ਜ਼ਿਲ੍ਹਾ ਉਪ ਪ੍ਰਧਾਨ ਪਵਨ ਸ਼ਰਮਾ, ਰਾਜੀਵ ਟੰਡਨ, ਵਿਜੇ ਯਾਦਵ, ਅਨਿਲ ਵਾਲੀਆ ਆਦਿ ਹਾਜ਼ਰ ਸਨ।

One attachment • Scanned by Gmail

ReplyForwardAdd reaction

LEAVE A REPLY

Please enter your comment!
Please enter your name here