ਬੋਰਡ ਆਫ ਡਾਇਰੈਕਟਰਜ਼ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ

ਹੁਸਿ਼ਆਰਪੁਰ (ਦ ਸਟੈਲਰ ਨਿਊਜ਼)। ਸੈਂਟਰਲ ਕੋਆਪ੍ਰੇਟਿਵ ਬੈਂਕ ਹੁਸਿ਼ਆਰਪੁਰ ਦੇ ਬੋਰਡ ਆਫ ਡਾਇਰੈਕਟਰਜ਼, ਐਗਜੈਕਟਿਵ ਕਮੇਟੀ ਅਤੇ ਪਰਚੇਜ ਸਬ-ਕਮੇਟੀ ਦੀਆਂ ਮੀਟਿੰਗਾਂ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਦੀ ਪ੍ਰਧਾਨਗੀ ਹੇਠ ਬੈਂਕ ਦੇ ਮੁੱਖ ਦਫਤਰ ਰੇਲਵੇ ਰੋਡ ਹੁਸਿ਼ਆਰਪੁਰ ਵਿਖੇ ਹੋਈਆਂ ਜਿਸ ਵਿੱਚ ਬੈਂਕ ਨਾਲ ਸਬੰਧਤ ਵੱਖ-ਵੱਖ ਏਜੰਡਾ ਆਈਟਮਾਂ ਨੂੰ ਵਿਚਾਰਨ ਉਪਰੰਤ ਮਤੇ ਪਾਸ ਕੀਤੇ ਗਏ। ਇਸ ਉਪਰੰਤ ਬੋਰਡ ਆਫ ਡਾਇਰੈਕਟਰਜ਼ ਵੱਲੋਂ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।

Advertisements

ਜਿਸ ਵਿੱਚ ਬੈਂਕ ਦੇ ਸਾਬਕਾ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਸਤਵਿੰਦਰਪਾਲ ਸਿੰਘ ਢੱਟ, ਵਾਈਸ ਚੇਅਰਮੈਨ ਬਲਦੇਵ ਸਿੰਘ ਬੜੈਚ, ਡਾਇਰੈਕਟਰ ਅਵਤਾਰ ਸਿੰਘ ਜੌਹਲ, ਡਾਇਰੈਕਟਰ ਅਵਤਾਰ ਸਿੰਘ ਬੈਂਸ ਬਾਹੋਵਾਲ, ਡਾਇਰੈਕਟਰ ਬਲਜਿੰਦਰ ਸਿੰਘ ਹੀਰਾਹਰ ਤੋਂ ਇਲਾਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਰਿਸਰਚ ਡਾਇਰੈਕਟਰ ਡਾਕਟਰ ਅਜਮੇਰ ਸਿੰਘ ਢੱਟ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟਰ ਬਿਜਨਸ ਸਟੱਡੀਜ਼ ਡਾਕਟਰ ਰਮਨਦੀਪ ਸਿੰਘ ਸ਼ੈਰੀ, ਨੈਸ਼ਨਲ ਜੁੱਡੋ ਚੈਪੀਅਨ ਖਿਡਾਰੀ ਜਤਿੰਦਰ ਸ਼ਰਮਾ, ਨੈਸ਼ਨਲ ਜੁੱਡੋ ਚੈਪੀਅਨ ਖਿਡਾਰੀ ਧਰਮਿੰਦਰ ਸ਼ਰਮਾ, ਇੰਦਰਜੀਤ ਸਿੰਘ ਪਲਿਆਲ ਬਿਜਨਸਮੈਨ ਟੋਰੰਟੋ ਕੈਨੇਡਾ, ਜਗਜੀਤ ਸਿੰਘ ਬਨਵੈਤ ਬਿਜਨਸਮੈਨ ਵੈਨਕੂਵਰ ਕੈਨੇਡਾ, ਉਂਕਾਰ ਸਿੰਘ ਕੰਗ ਬਿਜਨਸਮੈਨ ਯੂਬਾ ਸਿਟੀ ਯੂ.ਐੱਸ.ਏ., ਹਰੀ ਸਿੰਘ ਚੀਮਾ ਐੱਨ.ਆਰ.ਆਈ., ਹਰਸਨਜੀਤ ਸਿੰਘ ਸੰਨੀ ਥਿਆੜਾ ਚੇਅਰਮੈਨ ਪੀ.ਏ.ਡੀ.ਬੀ. ਹੁਸਿ਼ਆਰਪੁਰ ਅਸੀਤ ਸ਼ਰਮਾ, ਜਨਰਲ ਮੈਨੇਜਰ ਮਿਲਕ ਪਲਾਂਟ ਹੁਸਿ਼ਆਰਪੁਰ, ਨਵਤੇਜ ਸਿੰਘ ਰਿਆੜ ਮੈਨੇਜਰ ਮਿਲਕ ਪਲਾਂਟ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਵੱਲੋਂ ਬੈਂਕ ਦੇ ਸਾਬਕਾ ਬੋਰਡ ਆਫ ਡਾਇਰੈਕਟਰਜ਼ ਦੇ ਅਹੁੱਦੇਦਾਰਾਂ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਦਾ ਬੈਂਕ ਪਹੁੰਚਣ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਧੰਨਵਾਦ ਵੀ ਕੀਤਾ। ਇਸ ਮੌਕੇ ਪਰਮਿੰਦਰ ਸਿੰਘ ਪੰਨੂ ਡਾਇਰੈਕਟਰ ਪੰਜਾਬ ਰਾਜ ਸਹਿਕਾਰੀ ਬੈਂਕ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਵੱਡੀ ਗਿਣਤੀ ਵਿੱਚ ਐੱਨ.ਆਰ.ਆਈ. ਕੋਆਪ੍ਰੇਟਿਵ ਬੈਂਕ ਨਾਲ ਜੁੜੇ ਹੋਏ ਹਨ। ਇਹ ਐਨ.ਆਰ.ਆਈ. ਜਿੱਥੇ ਇਸ ਬੈਂਕ ਵਿੱਚ ਪੈਸਾ ਜਮ੍ਹਾਂ ਕਰਕੇ ਬੈਂਕ ਦੀਆਂ ਅਮਾਨਤਾਂ ਵਧਾਉਣ ਵਿੱਚ ਯੋਗਦਾਨ ਪਾਉਂਦੇ ਹਨ, ਉੱਥੇ ਹੋਰ ਵੀ ਕਈ ਤਰੀਕਿਆਂ ਨਾਲ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਂਦੇ ਹਨ। ਹਾਜ਼ਰ ਆਏ ਸਾਰੇ ਐੱਨ.ਆਰ.ਆਈ. ਵੱਲੋਂ ਸਤਵਿੰਦਰਪਾਲ ਸਿੰਘ ਢੱਟ ਸਾਬਕਾ ਚੇਅਰਮੈਨ ਦੀ ਵੀ ਸ਼ਲਾਘਾ ਕੀਤੀ ਗਈ।

ਉਨ੍ਹਾਂ ਨੇ ਕਿਹਾ ਕਿ ਢੱਟ ਪਿਛਲੇ ਲੰਬੇ ਸਮੇਂ ਤੋਂ ਸਹਿਕਾਰਤਾ ਲਹਿਰ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਵੱਲੋਂ ਹੁਸਿ਼ਆਰਪੁਰ ਕੋਆਪ੍ਰੇਟਿਵ ਬੈਂਕ ਦੀ ਤਰੱਕੀ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ । ਐੱਨ.ਆਰ.ਆਈ. ਵੱਲੋਂ ਕਿਹਾ ਗਿਆ ਕਿ ਜੇਕਰ ਬੈਂਕ ਵੱਲੋਂ ਇਸ ਤਰ੍ਹਾਂ ਦੀਆਂ ਐਨ.ਆਰ.ਆਈ. ਨਾਲ ਮਿਲਣੀਆਂ ਹੋਰ ਹੋਣਗੀਆਂ ਤਾਂ ਉਨ੍ਹਾਂ ਦਾ ਕੋਆਪ੍ਰੇਟਿਵ ਬੈਂਕਾਂ ਵਿੱਚ ਵਿਸ਼ਵਾਸ ਹੋਰ ਵਧੇਗਾ ਅਤੇ ਉਹ ਵਧੇਰੇ ਅਮਾਨਤਾਂ ਇਨ੍ਹਾਂ ਬੈਂਕਾਂ ਵਿੱਚ ਜਮ੍ਹਾਂ ਕਰਵਾਉਣਗੇ। ਇਸ ਮੌਕੇ ਕੰਵਰਦੀਪ ਸਿੰਘ ਭੱਲਾ ਰਿਕਵਰੀ ਅਫ਼ਸਰ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸਖਸ਼ੀਅਤਾਂ ਵੀ ਹਾਜ਼ਰ ਸਨ ।

LEAVE A REPLY

Please enter your comment!
Please enter your name here