ਗਰੁੱਪ-ਡੀ ਕਰਮਚਾਰੀਆਂ ਨੂੰ ਕਣਕ ਦੀ ਖਰੀਦ ਲਈ ਕਰਜ਼ਾ ਦੇਣ ਸਬੰਧੀ ਚਿੱਠੀ ਨੂੰ ਲਾਗੂ ਨਾ ਕਰਨ ਤੇ ਮੁਲਾਜ਼ਮਾਂ ਵਿਚ ਰੋਸ਼: ਕੁਲਵੰਤ ਸੈਣੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦਰਜਾ-4 (ਗਰੁੱਪ-ਡੀ) ਕਰਮਚਾਰੀਆਂ ਨੂੰ ਕਣਕ ਦੀ ਖਰੀਦ ਲਈ ਕਰਜ਼ਾ ਦੇਣ ਦੇ ਫੈਸਲਾ ਦੀ ਚਿਠੀ 8-05-2024 ਨੂੰ ਕੱਢ ਦਿੱਤੀ ਗਈ, ਪਰੰਤੂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਇਹ ਸਰਕਾਰ ਦੀ ਚਿਠੀ ਤੇ ਇਨਡੋਸਮੈਟ ਲੱਗਾ ਕੇ ਆਪਣੇ-ਆਪਣੇ ਦਫਤਰਾਂ ਨੂੰ ਕੱਢੀ ਜਾਣੀ ਸੀ, ਪਰੰਤੂ ਇਹ ਚਿੱਠੀ ਡਾਇਰੈਕਟ ਲੋਕਲ ਗਰਵਮੈਂਟ ਵੱਲੋਂ ਵੀ ਕੱਢੀ ਜਾਣੀ ਹੈ।

Advertisements

ਪਰੰਤੂ ਡਾਇਰੈਕਟਰ ਲੋਕਲ ਗੌਰਮੈਂਟ ਵਲੋਂ 14 ਦਿਨ ਬੀਤ ਜਾਣ ਤੋ ਬਾਵਜੂਦ ਅਤੇ ਕਣਕ ਦਾ ਸੀਜਨ ਖਤਮ ਹੋਣ ਤੱਕ ਵੀ ਨਹੀਂ ਕੱਢੀ ਜਾ ਰਹੀ ਇਸ ਲਈ ਮੁਲਾਜਮਾਂ ਵਿਚ ਇਹ ਸਰਕਾਰ ਦੇ ਖਿਲਾਫ ਕਾਫੀ ਪੂਰਾ ਰੋਸ਼ ਦਿਖਾਇਆ ਜਾ ਰਿਹਾ ਹੈ। ਮੁਲਾਜਮ ਨੇਤਾ ਕੁਲਵੰਤ ਸਿੰਘ ਸੈਣੀ ਦਾ ਕਹਿਣਾ ਹੈ ਕਿ ਇਕ ਪਾਸੇ ਵੋਟਾਂ ਹੋਣ ਕਾਰਨ ਮੁਲਾਜਮਾਂ ਨੂੰ ਕਹਿ ਰਹੇ ਹਨ ਕਿ ਸਾਡਾ ਸਾਥ ਦਿਓ, ਪਰੰਤੂ ਸਾਰੇ ਵਿਭਾਗਾਂ ਦੇ ਮੁਲਾਜ਼ਮਾ ਅਤੇ ਰਿਟਾਇਡ ਕਰਮਚਾਰੀ ਨਾ ਵੋਟ ਪਾਉਣ ਦਾ ਫੈਸਲਾ ਲੈ ਚੁੱਕੇ ਹਨ। ਮੁਲਾਜਮਾਂ ਦਾ ਕਹਿਣਾ ਹੈ ਕਿ ਜੋ ਸਮੇਂ-ਸਮੇਂ ਦੇ ਕੰਮ ਹਨ ਆਪ ਵਲੋਂ ਉਹ ਵੀ ਨਹੀਂ ਕੀਤੇ ਜਾ ਰਹੇ।

LEAVE A REPLY

Please enter your comment!
Please enter your name here