ਦਿੱਲੀ ਦੇ ਮੈਂਬਰ ਮਾਨਯੋਗ ਸੰਤੋਸ਼ ਸਨੇਹੀ ਮਾਨ ਦੁਆਰਾ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜਿਲਕਾ ਦਾ ਦੌਰਾ

ਫਾਜਿਲਕਾ, (ਦ ਸਟੈਲਰ ਨਿਊਜ਼)। ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਦੇ ਮੈਂਬਰ ਮਾਨਯੋਗ ਸੰਤੋਸ਼ ਸਨੇਹੀ ਮਾਨ ਦੁਆਰਾ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜਿਲਕਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਤੇ ਮਾਨਯੋਗ ਜਿਲ੍ਹਾ ਅਤੇ ਸ਼ੈਸ਼ਨ ਜੱਜ ਜਤਿੰਦਰ ਕੌਰ, ਜਗਮੋਹਨ ਸਿੰਘ ਸਾਂਘੇ ਮਾਨਯੋਗ ਵਧੀਕ ਜਿਲ੍ਹਾ ਅਤੇ ਸ਼ੈਸ਼ਨ ਜੱਜ, ਮੈਡਮ ਅਰਚਨਾ ਕੰਬੋਜ, ਵਧੀਕ ਮਾਨਯੋਗ ਜਿਲ੍ਹਾ ਅਤੇ ਸ਼ੈਸ਼ਨ ਜੱਜ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜਿਲਕਾ ਮਾਨਯੋਗ ਜੱਜ ਅਮਨਦੀਪ ਸਿੰਘ ਵੀ ਸ਼ਾਮਿਲ ਰਹੇ।

Advertisements

ਮੈਡਮ ਸੰਤੋਸ਼ ਸਨੇਹੀ ਮਾਨ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜਿਲਕਾ ਦੇ ਫਾਰੰਟ ਆਫਿਸ ਅਤੇ ਲੀਗਲ ਏਡ ਕਾਉਂਸਲ ਸਿਸਟਮ ਆਫਿਸ ਦੀ ਜਾਂਚ ਪੜਤਾਲ ਕੀਤੀ। ਇਸ ਦੇ ਨਾਲ ਹੀ ਲੀਗਲ ਏਡ ਡੀਫੈਂਸ ਕਾਉਂਸਲ ਆਫਿਸ ਦੇ ਸਰਕਾਰੀ ਵਕੀਲ ਦੇ ਨਾਲ ਅਨੇਕ ਵਿਸ਼ਿਆ ਤੇ ਚਰਚਾ ਕੀਤੀ ਅਤੇ ਉਹਨਾਂ ਦੀ ਸਮੱਸਿਆਵਾਂ ਨੂੰ ਸੁਣਿਆ। ਉਹਨਾਂ ਨੇ ਪੈਨਲ ਦੇ ਵਕੀਲਾਂ ਨਾਲ ਵੀ ਮੀਟਿੰਗ ਕੀਤੀ ਮੀਟਿੰਗ ਵਿੱਚ ਵਕੀਲਾਂ ਨੇ ਮੁਫਤ ਕਾਨੂੰਨੀ ਸੇਵਾਵਾਂ ਦੇ ਕੇਸਾਂ ਨਾਲ ਜੁੜੇ ਅਨੁਭਾਵਾ ਬਾਰੇ ਦੱਸਿਆ। ਇਸ ਤੋਂ ਬਾਅਦ ਮੈਡਮ ਸੰਤੇਸ਼ ਸਨੇਹੀ ਮਾਨ ਦੁਆਰਾ ਅਬੋਹਰ ਵਿੱਚ ਸਥਿਤ ਮਾਤਰ ਛਾਇਆ ਅਨਾਥ ਆਸ਼ਰਮ ਦਾ ਵੀ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਬੱਚਿਆਂ ਨਾਲ ਸਮਾਂ ਬਤੀਤ ਕੀਤਾ ਅਤੇ ਨਾਲਸਾ ਦੀਆਂ ਸਕੀਮਾਂ ਬੱਚਿਆਂ ਨੂੰ ਮਿਲਣ ਵਾਲੀਆਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਨਿਪਟਾਰਾ ਕੀਤਾ ਗਿਆ। ਜਾਣਕਾਰੀ ਦਿੰਦੇ ਹੋਇਆ ਇਹ ਵੀ ਦੱਸਿਆ ਕਿ ਲੀਗਲ ਏਡ ਡੀਫੈਂਸ ਕਾਉਂਸ਼ਲ ਸਿਸਟਮ ਪੂਰੇ ਦੇਸ਼ ਭਰ ਵਿੱਚ ਖੋਲ ਦਿੱਤਾ ਗਿਆ ਹੈ ਜਿੱਥੇ ਦੋਸ਼ੀ ਨੂੰ ਵੀ ਸਰਕਾਰ ਦੁਆਰਾ ਮੁਫਤ ਵਕੀਲ ਮਿਲ ਸਕਦਾ ਹੈ। 

LEAVE A REPLY

Please enter your comment!
Please enter your name here