ਪਟਰੋਲ ਪੰਪ ਕਰਿੰਦੇ ਤੋ 2.20 ਲੱਖ ਰੁਪਏ ਦੀ ਲੁੱਟ, ਹਥਿਆਰਾਂ ਨਾਲ ਹਮਲਾ ਕਰਕੇ ਨਗਦੀ ਵਾਲਾ ਬੈਗ ਖੋਹਿਆ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਕਪੂਰਥਲਾ ਦੇ ਪਿੰਡ ਸੰਗੋਜਲਾ ਵਿੱਚ ਇਕ ਪਟਰੋਲ ਪੰਪ ਦੇ ਕਰਿੰਦੇ ਤੋ 2:20 ਲੱਖ ਰੁਪਏ ਦੀ ਲੁੱਟ ਹੋ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋ ਇਕ ਪਟਰੋਲ ਪੰਪ ਦਾ ਕਰਿੰਦਾ ਸਾਗਰ ਪਟਰੋਲ ਪੰਪ ਦੀ ਉਕਤ ਰਾਸ਼ੀ ਨੇੜਲੇ ਪਿੰਡ ਦੀ ਬੈਕ ਵਿੱਚ ਜਮਾਂ ਕਰਵਾਉਣ ਜਾ ਰਿਹਾ ਸੀ। ਜਦੋ ਉਹ ਪਿੰਡ ਸੰਗੋਜਲਾ ਤੇ ਜਾਤੀਕੇ ਦਰਮਿਆਨ ਪਹੁੰਚਿਆ ਤਾਂ ਪਿੱਛੇ ਤੋ ਆਏ ਦੋ ਐਕਟਵਾ ਸਵਾਰ ਅਣਪਛਾਤਿਆਂ ਨੌਜਵਾਨਾਂ ਵਲੋ ਤੇਜ਼ਧਾਰ ਹਥਿਆਰ ਦੀ ਨੋਕ ਤੇ 2,20 ਲੱਖ ਰੁਪਏ ਦੀ ਲੁੱਟ ਕਰ ਲਈ ਗਈ। ਸਾਗਰ, ਜੋ ਕਿ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਪਿੰਡ ਸੰਗੋਜਲਾ ਦੇ ਇਕ ਪਟਰੋਲ ਪੰਪ ਤੇ ਨੌਕਰੀ ਕਰਦਾ ਹੈ, ਨੇ ਦੱਸਿਆ ਕੇ ਸਵੇਰੇ 10-11 ਦਰਮਿਆਨ ਜਦੋ ਮੈਂ ਭੰਡਾਲ ਬੇਟ ਵਿਖੇ ਸਥਿਤ ਬੈਂਕ ਚ ਪੈਸੇ ਜਮਾਂ ਕਰਵਾਉਣ ਜਾ ਰਿਹਾ ਸੀ ਤਾ ਪਿੱਛੇ ਤੋ ਆਏ ਦੋ ਅਣਪਛਾਤਿਆਂ ਨੇ ਮੇਰੇ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਨਗਦੀ ਵਾਲਾ ਬੈਗ ਖੋਹ ਲਿਆ। ਉਸ ਵਲੋਂ ਸਕੂਟਰ ਦਾ ਨੰਬਰ ਪੀਬੀ09 9340 ਨੋਟ ਕੀਤਾ ਗਿਆ ਹੈ। ਹੁਣ ਪੁਲਿਸ ਜਾਂਚ ਵਿਚ ਪਤਾ ਲਗਾਉਣ ਦੀ ਕੋਸਿਸ਼ ਕਰ ਰਹੀ ਹੈ ਕਿ ਇਹ ਨੰਬਰ ਅਸਲੀ ਹੈ ਜਾ ਨਕਲੀ।

Advertisements

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਡੀਐਸਪੀ ਭੁਲੱਥ ਅਮਰੀਕ ਸਿੰਘ ਚਾਹਲ ਤੇ ਥਾਣਾ ਢਿੱਲਵਾਂ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਸੀਸੀ ਟੀਵੀ ਦੀ ਫੋਟੋਜ ਚੈਕ ਕਰਕੇ ਲੁਟੇਰਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਜਲਦ ਲੁਟੇਰੇ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ।

LEAVE A REPLY

Please enter your comment!
Please enter your name here