‘ਆਪ’ ਤੇ ਅਕਾਲੀ ਦਲ ਨੂੰ ਝਟਕਾ : ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਅਨੇਕਾਂ ਆਗੂ ਮੁੜ ਕਾਂਗਰਸ ਵਿੱਚ ਸ਼ਾਮਿਲ

ਨਾਭਾ (ਦ ਸਟੈਲਰ ਨਿਊਜ਼) ਰਿਪੋਰਟ: ਰਵੀ ਸ਼ੰਕਰ। ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਅਨੇਕਾਂ ਆਗੂ ਮੁੜ ਕਾਂਗਰਸ ਵਿੱਚ ਸ਼ਾਮਿਲ ਹੋਏ।

Advertisements

ਵਾਰਡ ਨੰ 1 ਤੋ ਨਗਰ ਕੋਸਲ ਨਾਭਾ ਦੀ ਆਪ ਉਮੀਦਵਾਰ ਰੋਜੀ ਤੇ ਹੋਰ 322 ਪਰਿਵਾਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਛੱਡ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਵਾਰਡ-15 ਤੋ ‘ਆਪ’ ਉਮੀਦਵਾਰ ਵਜੋ ਚੋਣ ਲੜੀ ਰੇਖਾ ਠਾਕੁਰ ਆਪਣੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਿਲ ਹੋਏ। ਅਕਾਲੀ ਕੌਸਲਰ ਦਰਸ਼ਨ ਸਿੰਘ ਨੇ ਵੀ ਸਾਧੂ ਸਿੰਘ ਧਰਮਸੋਤ ਨੂੰ ਸਮਰਥਨ ਦਿੰਦੇ ਹੋਏ ਕਾਂਗਰਸ ਵਿੱਚ ਸ਼ਾਮਿਲ ਹੋਏ। ਵਾਰਡ 17 ਤੋ ਆਪ ਉਮੀਦਵਾਰ ਵਜੋ ਚੋਣ ਲੜੇ ਕਿਰਨ ਰਾਣੀ ਪਤਨੀ ਵੇਦ ਪ੍ਰਕਾਸ਼ ਕਾਲੀ ਨੇ ਵੀ ਕਾਂਗਰਸ ਦਾ ਹੱਥ ਫੜਿਆ। ਵਾਰਡ 22 ਦੀ ਮੁਹਲਾ ਸੁਧਾਰ ਕਮੇਟੀ 200 ਮੈੰਬਰਾਂ ਸਮੇਤ ਪ੍ਰਧਾਨ ਜਗਦੀਸ਼ ਸਿੰਘ ਬਘਾ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਏ।

LEAVE A REPLY

Please enter your comment!
Please enter your name here