ਨਾਭਾ ਤੋਂ ਅਕਾਲੀ ਦਲ ਦੇ ਉਮੀਦਵਾਰ ਬਾਬੂ ਕਬੀਰ ਦਾਸ ਨੇ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ

ਨਾਭਾ(ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਕੁਮਾਰ। ਹਲਕਾ ਨਾਭਾ ਤੋਂ ਅਕਾਲੀ ਦਲ ਦੇ ਉਮੀਦਵਾਰ ਆਪਣੇ ਕਾਗਜ਼ ਭਰਨ ਲਈ ਨਾਭਾ ਦੇ ਐਸਡੀਐਮ ਦੇ ਦਫਤਰ ਪਹੁੰਚੇ। ਇਸ ਮੌਕੇ ਤੇ ਸੱਭ ਤੋਂ ਪਹਿਲਾਂ ਬਾਬੂ ਕਬੀਰ ਦਾਸ ਸ਼ਹਿਰ ਦੇ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਏ। ਇਸ ਮੌਕੇ ਤੇ ਉਹਨਾਂ ਨੇ ਕਾਂਗਰਸ ਸਰਕਾਰ ਤੇ ਨਾਭੇ ਦੇ ਵਿਕਾਸ ਨੂੰ ਲੈ ਕੇ ਧਰਮਸੋਤ ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਨਾਂ ਕਾਂਗਰਸ ਸਰਕਾਰ ਵੇਲੇ ਨੋਕਰੀਆਂ ਮਿਲੀਆਂ ਨਾਂ ਰੋਜ਼ਗਾਰ ਉਹਨਾਂ ਕਿਹਾ ਕਿ ਸਾਬਕਾ ਮੰਤਰੀ ਧਰਮਸੋਤ ਵੱਲੋਂ ਨਾਭਾ ਹਲਕੇ ਵਿੱਚ 100 ਕਰੋੜ ਲਗਾਉਣ ਦਾ ਦਾਅਵਾ ਕਰਨ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਨਾਭਾ ਹਲਕੇ ਵਿੱਚ ਕੋਈ ਵਿਕਾਸ ਨਹੀਂ ਕਰਵਾਇਆ ਬਲਕਿ ਸ਼ਹਿਰ ਦਾ ਵਿਨਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਵਿਕਾਸ ਦੇ ਨਾਮ ਤੇ ਲੁਟਿਆ ਗਿਆ ਹੈ, ਨਾਂ ਕਿਸੇ ਨੂੰ ਕੱਚੇ ਘਰਾਂ ਦੇ ਪੈਸੇ ਮਿਲੇ, ਅਤੇ ਨਾਂ ਹੀ ਕਿਸੇ ਗਰੀਬ ਪਰਿਵਾਰ ਦਾ ਰਾਸ਼ਨ ਕਾਰਡ ਬਣੇਆ।

Advertisements

ਅਕਾਲੀ ਦਲ ਦੇ ਵਰਕਰਾਂ ਦਾ ਭਾਰੀ ਹਜੂਮ ਹਲਕਾ ਨਾਭਾ ਵਿਖੇ ਦੇਖਣ ਨੂੰ ਮਿਲਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬੂ ਕਬੀਰ ਦਾਸ ਨੇ ਕਿਹਾਂ ਕਿ ਨਾਭਾ ਸ਼ਹਿਰ ਅਤੇ ਹਲਕੇ ਦੇ ਪਿੰਡਾਂ ਦੇ ਲੋਕਾਂ ਦਾ ਸਾਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਤੇ ਹਰੀ ਸਿੰਘ ਮਸ਼ਹੂਰ ਪ੍ਰੀਤ ਕੰਬਾਈਨ ਦੇ ਮਾਲਕ, ਰਾਜੇਸ਼ ਕੁਮਾਰ ਸ਼ਹਿਰੀ ਪ੍ਰਧਾਨ, ਪਰਮਜੀਤ ਸਿੰਘ ਥੂਹੀ ਯੂਥ ਅਕਾਲੀ ਦਲ ਦੇ ਪ੍ਰਧਾਨ, ਪ੍ਰਿਸ ਤੁੰਗ ਯੂਥ ਅਕਾਲੀ ਦਲ ਦੇ ਵਾਇਸ ਪ੍ਰਧਾਨ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here