ਚੋਣ ਪ੍ਰਚਾਰ ਦੌਰਾਨ 14 ਸਾਲ ਦੇ ਬੱਚਿਆਂ ਦੀ ਭੂਮਿਕਾ ਦੀ ਕਾਨੂਨੀ ਪੜਚੋਲ ਜਰੂਰੀ: ਐਡਵੋਕੇਟ ਇੰਦਰਪਾਲ ਸਿੰਘ ਧੰਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੌਜੂਦਾ ਦੌਰ ਵਿੱਚ ਵਿਧਾਨ ਸਭਾ ਚੋਣਾ ਦਾ ਪ੍ਰਚਾਰ ਜਿਥੇ ਸਿਖਰਾਂ ਤੇ ਪਹੁੰਚ ਚੁੱਕਾ ਹੈ ਉੱਥੇ ਚੋਣਾਂ ਕਰਵਾਉਣ ਵਾਲਾ ਸਾਰਾ ਅਮਲਾ ਬਿਨ੍ਹਾ ਪੱਖ ਪਾਤ ਅਤੇ ਬੜੇ ਹੀ ਵਧੀਆ ਤਰੀਕੇ ਨਾਲ ਆਪਣਾ ਰੋਲ ਨਿਭਾ ਰਿਹਾ ਹੈ। ਪਰ ਚੋਣ ਪ੍ਰਚਾਰ ਦੋਰਾਨ 14 ਸਾਲ ਦੇ ਬੱਚਿਆਂ ਦੀ ਭੂਮਿਕਾ ਤੇ ਉੱਠੇ ਸਵਾਲ ਪਰ ਐਡਵੋਕੇਟ ਇੰਦਰਪਾਲ ਸਿੰਘ ਧੰਨਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਸਾਬਕਾ ਵਾਇਸ ਚੈਅਰਮੈਨ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਕੇ ਇਸ ਬਾਰੇ ਕਾਨੂੰਨੀ ਪੜਚੋਲ ਅਤਿ ਜਰੂਰੀ ਹੈ ਤਾਂ ਜੋ ਕੋਈ ਵੀ ਉਮੀਦਵਾਰ ਜਾ ਸਿਆਸੀ ਪਾਰਟੀ ਕਾਨੂੰਨ ਦੀ ਦੂਰਵਰਤੋ ਕਰਕੇ ਚੋਣਾ ਦੇ ਮਾਹੌਲ ਨੂੰ ਖਰਾਬ ਨਾ ਕਰ ਸਕੇ ਅਤੇ ਗਿਣੀ ਮਿੱਥੀ ਸਾਜਿਸ਼ ਤਹਿਤ ਬਿਨ੍ਹਾਂ ਵਜਾਂ ਸਿਕਾਇਤਾ ਵਿੱਚ ਵਾਧਾ ਨਾ ਹੋ ਸਕੇ।

Advertisements

ਉਹਨਾ ਕਿਹਾ ਕਿ ਚੋਣ ਪ੍ਰਚਾਰ ਦੋਰਾਨ ਬੱਚਿਆ ਦਾ ਇਸਤੇਮਾਲ ਕਰਨਾ ਅਤੇ ਚੋਣ ਪ੍ਰਚਾਰ ਦਾ ਹਿੱਸਾ ਬਣਾਉਣਾ ਜਾ ਬੱਚਿਆਂ ਦਾ ਆਪ ਮੁਹਾਰੇ ਚੋਣ ਪ੍ਰਚਾਰ ਮੁਹਿੰਮ ਨੂੰ ਮਨੋਰੰਜਨ ਦੀ ਤਰਾਂ ਲੈਣਾ ਦੋ ਵੱਖੋ ਵੱਖਰੀਆਂ ਪਰਿਸਥਿਤੀਆਂ ਹਨ ਅਤੇ ਪਹਿਲਾ ਇਹਨਾਂ ਪਰਿਸਥਿਤੀਆਂ ਦੀ ਪਰਿਭਾਸ਼ਾ ਬਣਾ ਕੇ ਸਾਰੇ ਉਮੀਦਵਾਰ ਅਤੇ ਸਿਆਸੀ ਪਾਰਟੀਆਂ ਨੂੰ ਸਿਖਿਅਤ ਕਰਨਾ ਚਾਹੀਦਾ ਹੈ ਤਾਂ ਜੋ ਚੋਣ ਪ੍ਰਕਿਰੀਆ ਵਧੀਆ ਤਰੀਕੇ ਨਾਲ ਨਪੇਰੇ ਚੜ ਸਕੇ। ਉਹਨਾ ਕਿਹਾ ਕਿ ਅਕਸਰ ਬੱਚੇ ਚੋਣ ਪ੍ਰਚਾਰ ਦੌਰਾਨ ਝੰਡੇ, ਬਿੱਲੇ ਅਤੇ ਆਪ ਮੁਹਾਰੇ ਨਾਰੇ ਆਦਿ ਲਗਾਉਂਦੇ ਹਨ ਜਦਕਿ ਉਮੀਦਵਾਰਾਂ ਦੀ ਅਜਿਹਾ ਕਰਵਾਉਣ ਦੀ ਕੋਈ ਮਨਸ਼ਾ ਨਹੀਂ ਹੁੰਦੀ। ਉਹਨਾਂ ਕਿਹਾ ਕਿ ਚਾਈਲਡ ਵੈਲਫੇਆਰ ਕਮੇਟੀ ਦਾ ਉਪਰਾਲਾ ਸ਼ਲਾਗਾਂ ਯੋਗ ਹੈ ਕਿਉਕਿ ਅਜਿਹੇ ਹਲਾਤਾਂ ਵਿੱਚ ਬੱਚਿਆ ਦੇ ਹੱਕਾਂ ਦੀ ਰਾਖੀ ਲਈ ਬਣੇ ਕਾਨੂੰਨਾਂ ਦੀ ਉਲੰਘਣਾ ਨਾ ਹੋ ਸਕੇ। ਉਹਨਾ ਕਿਹਾ ਕੇ ਅਜਿਹੀ ਪ੍ਰਸਥੀਤੀ ਜਿੱਥੇ ਚੂਣੌਤੀ ਭਰਪੂਰ ਹੈ ਉੱਥੇ ਇਸ ਦੀ ਕਾਨੂੰਨੀ ਪੜਚੋਲ ਅਤਿ ਜਰੂਰੀ ਹੈ।

LEAVE A REPLY

Please enter your comment!
Please enter your name here