ਲੜਾਈ ਵਿੱਚ ਸਾਨੂੰ ਇਕੱਲਾ ਛੱਡਿਆਂ ਤੇ ਰੂਸੀਆਂ ਦਾ ਪਹਿਲਾ ਨਿਸ਼ਾਨਾ ਮੈਂ ਤੇ ਮੇਰਾਂ ਪਰਿਵਾਰ ਹੈ: ਰਾਸ਼ਟਰਪਤੀ ਜੇਲੇਂਸਕੀ

ਦਿੱਲੀ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਰੂਸ ਦੇ ਹਮਲੇ ਨਾਲ ਯੂਕਰੇਨ ਵਿੱਚ ਭਾਰੀ ਤਬਾਹੀ ਹੋਈ ਹੈ। ਜੰਗ ਦੇ ਪਹਿਲੇ ਦਿਨ 137 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਵੀ ਦਾਖਲ ਹੋਈ। ਯੂਕਰੇਨ ਨੇ ਰੂਸ ਦਾ ਮੁਕਾਬਲਾ ਕਰਨ ਲਈ ਪੂਰੀ ਫੌਜ ਉਤਾਰੀ ਹੈ ਅਤੇ ਆਮ ਨਾਗਰਿਕਾਂ ਨੂੰ ਵੀ ਹਥਿਆਰ ਦੇ ਦਿੱਤੇ ਹਨ। ਯੁਕਰੇਨ ਨੇ 18 ਤੋਂ 60 ਸਾਲ ਦੇ ਪੁਰਸ਼ਾਂ ਦੇ ਦੇਸ਼ ਛੱਡਣ ਤੇ ਰੋਕ ਲਗਾ ਦਿੱਤਾ ਹੈ। ਰੂਸ ਨੇ ਯੂਕਰੇਨ ਦੇ ਨਿਊਕਲੀਅਰ ਪਲਾਂਟ ਤੇ ਵੀ ਕਬਜ਼ਾ ਕਰ ਲਿਆ ਹੈ। ਰਾਜਧਾਨੀ ਕੀਵ ਦੇ ਨਜ਼ਦੀਕ ਯੂਕਰੇਨੀ ਏਅਰਬੇਸ ਤੇ ਵੀ ਹੁਣ ਰੂਸ ਦਾ ਕਬਜ਼ਾ ਹੈ। ਦੇਸ਼ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਬਿਆਨ ਦਿੱਤਾ ਹੈ ਕਿ ਲੜਾਈ ਵਿੱਚ ਸਾਨੂੰ ਇਕੱਲਾ ਛੱਡ ਦਿੱਤਾ ਗਿਆ। ਜ਼ੇਲੇਂਸਕੀ ਨੇ ਦੱਸਿਆ ਕਿ ਕੀਵ ਵਿੱਚ ਦਾਖਲ ਹੋਏ ਰੂਸੀਆਂ ਦਾ ਪਹਿਲਾ ਨਿਸ਼ਾਨਾ ਮੈਂ ਹਾਂ। ਉਹ ਮੈਨੂੰ ਮਾਰ ਕੇ ਦੇਸ਼ ਵਿੱਚ ਅਸਥਿਰਤਾ ਪੈਦਾ ਕਰਨਾ ਚਾਹੁੰਦੇ ਹਨ। ਰੂਸ ਨਾਲ ਲੜਾਈ ਵਿਚ ਯੂਕਰੇਨ ਇਕੱਲਾ ਰਹਿ ਗਿਆ ਹੈ।

Advertisements

ਉਨ੍ਹਾਂ ਨੇ ਕਿਹਾ, 10 ਫੌਜੀ ਅਫਸਰਾਂ ਸਮੇਤ 137 “ਨਾਇਕ” ਮਾਰੇ ਗਏ ਹਨ ਅਤੇ 316 ਲੋਕ ਜ਼ਖਮੀ ਹੋਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਵੀ ਰੂਸੀ ਹਮਲੇ ਦਾ ਮੁਕਾਬਲਾ ਕਰਨ ਲਈ ਪੂਰੀ ਫੌਜ ਤਿਆਰ ਕਰ ਦਿੱਤੀ ਹੈ, ਕਿਹਾ ਕਿ ਉਹ ਮੈਨੂੰ ਖਤਮ ਕਰਕੇ ਯੂਕਰੇਨ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰਨਾ ਚਾਹੁੰਦੇ ਹਨ ਪਰ ਮੈਂ ਰਾਜਧਾਨੀ ਵਿੱਚ ਹੀ ਰਹਾਂਗਾ। ਮੇਰਾ ਪਰਿਵਾਰ ਵੀ ਯੂਕਰੇਨ ਵਿੱਚ ਹੀ ਰਹੇਗਾ। ਇਸਤੋਂ ਇਲਾਵਾ ਉਹਨਾਂ ਕਿਹਾ ਕਿ “ਰੂਸ ਬੁਰਾਈ ਦੇ ਰਾਹ ‘ਤੇ ਹੈ, ਪਰ ਯੂਕਰੇਨ ਆਪਣਾ ਬਚਾਅ ਕਰ ਰਿਹਾ ਹੈ ਅਤੇ ਆਪਣੀ ਆਜ਼ਾਦੀ ਨਹੀਂ ਛੱਡੇਗਾ।”

LEAVE A REPLY

Please enter your comment!
Please enter your name here