ਜੰਗੀ ਯਾਦਗਾਰ ਦਾ ਨੀਂਹ ਪੱਥਰ 15 ਅਗਸਤ ਨੂੰ : ਯਸ਼ਪਾਲ ਸਿੰਘ

Yashpal Hoshiarpurਹੁਸ਼ਿਆਰਪੁਰ, 10 ਅਗਸਤ: ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਬ੍ਰਿਗੇ:(ਰਿਟਾ:) ਜਤਿੰਦਰ ਸਿੰਘ ਅਰੋੜਾ ਵੱਲੋਂ 15 ਅਗਸਤ ਨੂੰ ਜੰਗੀ ਯਾਦਗਾਰ ਦਾ ਨੀਂਹ ਪੱਥਰ ਦਫ਼ਤਰ ਜ਼ਿਲ੍ਹਾ ਸੈਨਿਕ ਭਲਾਈ ਵਿਖੇ ਰੱਖਿਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੇਜਰ (ਰਿਟਾ:) ਯਸ਼ਪਾਲ ਸਿੰਘ ਨੇ ਦੱਸਿਆ ਕਿ ਵੱਖ-ਵੱਖ ਸਾਬਕਾ ਸੈਨਿਕ ਜਥੇਬੰਦੀਆਂ ਦੁਆਰਾ ਦਾਨ ਦੇ ਰੂਪ ਵਿੱਚ ਇਕੱਤਰ ਕੀਤੇ ਗਏ ਪੈਸਿਆਂ ਨਾਲ ਇਹ ਜੰਗੀ ਯਾਦਗਾਰ  ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਸੈਨਿਕ ਐਸੋਸੀਏਸ਼ਨ ਦਾਤਾਰਪੁਰ ਵੱਲੋਂ 71,000 ਰੁਪਏ, ਟਾਂਡਾ ਵੱਲੋਂ 44,000, ਕਮਾਹੀ ਦੇਵੀ ਵੱਲੋਂ 51,000, ਭਾਨੋਵਾਲ ਵੱਲੋਂ 40,000 ਰੁਪਏ, ਭੰਬੋਤਾੜ ਵੱਲੋਂ 25,000 ਰੁਪਏ ਅਤੇ  ਸ਼ੇਰਪੁਰ ਗੋਲਿੰਡ ਵੱਲੋਂ 15,000 ਰੁਪਏ ਇਕੱਤਰ ਕੀਤੇ ਗਏ ਹਨ। ਜਦ ਕਿ ਵਿੰਗ ਕਮਾਂਡਰ ਜੇ.ਐਸ. ਸੈਣੀ ਵੱਲੋਂ 1 ਲੱਖ ਰੁਪਏ ਅਤੇ ਸਾਬਕਾ ਸੈਨਿਕ ਅਫ਼ਸਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ 50 ਹਜ਼ਾਰ ਰੁਪਏ ਦਾ ਡਿਮਾਂਡ ਡਰਾਫਟ ਵਿਭਾਗ ਨੂੰ ਜੰਗੀ ਯਾਦਗਾਰੀ ਦੀ ਉਸਾਰੀ ਲਈ ਸੌਂਪਿਆ ਗਿਆ ਹੈ।

Advertisements

ਮੀਟਿੰਗ ਦੌਰਾਨ ਕਰਨਲ (ਰਿਟਾ:) ਕੇ ਮਹਿੰਦਰ ਸਿੰਘ ਨੇ ਸਾਬਕਾ ਸੈਨਿਕ ਜਥੇਬੰਦੀਆਂ ਅਤੇ ਦਫ਼ਤਰ ਦੇ ਸਟਾਫ ਵੱਲੋਂ ਜ਼ਿਲ੍ਹਾ ਵਿੱਚ ਜੰਗੀ ਯਾਦਗਾਰ ਬਣਾਉਣ ਲਈ ਦਿੱਤੇ ਗਏ ਯੋਗਦਾਨ ਲਈ ਧੰਨਵਾਦ ਕੀਤਾ। ਇਸ ਮੌਕੇ ਬ੍ਰਿਗੇਡੀਅਰ ਸੁਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀ ਸੈਨਿਕ ਅਫ਼ਸਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਇਸ ਕੰਮ ਲਈ ਲਗਭਗ 4 ਲੱਖ ਰੁਪਏ ਇਕੱਤਰ ਕਰਨ ਦਾ ਭਰੋਸਾ ਦੁਆਇਆ ਗਿਆ ਹੈ। ਇਸ ਮੌਕੇ ਕਰਨਲ ਡੀ.ਜੇ.ਐਸ. ਪਟਿਆਲ, ਕੈਪਟਨ ਐਨ.ਐਸ. ਕਨਵਰ, ਕਰਨਲ ਸਤਜੀਤ ਸਿੰਘ, ਕਰਨਲ ਏ.ਕੇ. ਰਾਣਾ, ਸੁਪਰਡੰਟ ਰਛਪਾਲ ਸਿੰਘ, ਕਰਮਜੀਤ ਕੌਰ, ਤਰਸੇਮ ਲਾਲ, ਰਾਮ ਕਿਸ਼ਨ, ਕੈਪਟਨ ਚਤਰ ਸਿੰਘ, ਇੰਜੀ: ਸੁਖਚੈਨ ਸਿੰਘ, ਕੈਪਟਨ ਵਿਜੇ ਸਿੰਘ, ਤਰਲੋਚਨ ਸਿੰਘ, ਸੂਬੇਦਾਰ ਮੇਜਰ ਕਰਨੈਲ ਸਿੰਘ, ਜਗਤਾਰ ਸਿੰਘ, ਸੂਬੇਦਾਰ ਮੇਜਰ ਰਾਮ ਪਾਲ, ਕੈਪਟਨ ਅਸ਼ਵਨੀ ਕੁਮਾਰ, ਹਵਲਦਾਰ ਬੁੱਧ ਨਾਥ, ਸੂਬੇਦਾਰ ਸੁਰਿੰਦਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here