ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਖਾਂ ਦਾਨ ਅਤੇ ਖ਼ੂਨਦਾਨ ਦੇ ਖੇਤਰ ਵਿੱਚ ਸਿਰਮੌਰ ਬਣੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਮਾਜ ਸੇਵੀ ਸੰਸਥਾਵਾਂ ਦਿਸ਼ਾਦੀਪ , ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਅਤੇ ਭਾਈ ਘਨਈਆ ਜੀ ਮਿਸ਼ਨ ਦੇ ਅਹੁਦੇਦਾਰਾਂ ਲਾਇਨ ਐਸ ਐਮ ਸਿੰਘ, ਸੰਸਥਾਪਕ ਅਤੇ ਚੀਫ਼ ਐਗਜ਼ੀਕਿਊਟਿਵ ਅਫ਼ਸਰ, ਮਨਮੋਹਨ ਸਿੰਘ ਪ੍ਰਧਾਨ ਅਤੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਦੀ ਅਗਵਾਈ ਵਿਚ ਇੱਕ ਵਫ਼ਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਉਨ੍ਹਾਂ ਦੇ ਹੁਸ਼ਿਅਰਪੁਰ ਵਾਲੇ ਨਿੱਜੀ ਨਿਵਾਸ ਸਥਾਨ ਤੇ ਮਿਲਿਆ। ਜਿਸ ਵਿਚ ਕੈਪਟਨ ਜਸਵਿੰਦਰ ਸਿੰਘ, ਤਰਸੇਮ ਜਲੰਧਰੀ ਅਤੇ ਕੁਮਾਰ ਜੀਵ ਚੁੰਬਰ ਸ਼ਾਮਲ ਸਨ ਨੇ ਮੰਗ ਕੀਤੀ ਕਿ ਕੋਵਿਡ ਮਹਾਂਮਾਰੀ ਖਾਤਮੇ ਦੇ ਨੇੜੇ ਹੈ, ਇਸ ਲਈ ਹੁਣ ਨੇਤਰਦਾਨ ਮੁਹਿੰਮ ਅਤੇ ਖ਼ੂਨਦਾਨ ਮੁਹਿੰਮ ਨੂੰ ਲੋੜਵੰਦਾਂ ਤੱਕ ਪਹੁੰਚਾਇਆ ਜਾਵੇ ਅਤੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਹੋਰ ਗੁਰਦੁਆਰਿਆਂ ਅਤੇ ਵਿਦਿਅਕ ਅਦਾਰਿਆਂ ਵਿੱਚ ਵਿਸਾਖੀ, ਹੋਲਾ ਮਹੱਲਾ, ਦੀਵਾਲੀ ਅਤੇ ਮਾਘੀ ਆਦਿ ਉੱਤੇ ਸੰਗਤਾਂ ਨੂੰ ਖੂਨਦਾਨ ਅਤੇ ਨੇਤਰਦਾਨ ਕਰਨ ਲਈ ਪ੍ਰੇਰਣਾ ਕੈਂਪਾਂ ਦਾ ਆਯੋਜਨ ਕਰਕੇ ਅਤੇ ਹਰ ਐਤਵਾਰ, ਮੱਸਿਆ ਸੰਗਰਾਂਦ ਉਤੇ ਵੀ ਇਹ ਕੈਂਪ ਅਯੋਜਨ ਕਰਨ ਲਈ ਕਮੇਟੀ ਵਿਚਾਰ ਉਪਰੰਤ ਇਹਨਾਂ ਸੰਸਥਾਵਾਂ ਨੂੰ ਅਗਵਾਈ ਦੇਵੇ।

Advertisements

ਇਸ ਵਫਦ ਨੂੰ ਜਥੇਦਾਰ ਸਾਹਿਬ ਨੇ ਭਰੋਸਾ ਦਿਵਾਇਆ ਕਿ ਐਸਜੀਪੀਸੀ ਦੇ ਅਗਲੇ ਇਜਲਾਸ ਵਿਚ ਇਸ ਮਤੇ ਨੂੰ ਵਿਚਾਰ ਅਧੀਨ ਲਿਆ ਕੇ ਇਕ ਉੱਚ ਪੱਧਰੀ ਕਮੇਟੀ ਬਣਾਉਣ ਦੀ ਸਹਿਮਤੀ ਪ੍ਰਗਟਾਈ ਤੇ ਕਿਹਾ ਕਿ ਇਹ ਮਨੁੱਖਤਾ ਅਤੇ ਭਾਈਵਾਲਤਾ ਪ੍ਰਤੀ ਪ੍ਰੇਰਿਤ ਇਹ ਇੱਕ ਨਿਰੋਲ ਨੇਕ, ਨਿਸ਼ਕਾਮ ਅਤੇ ਨਿੱਗਰ ਪੁਨੀਤ ਕਾਰਜ ਹੈ। ਵਫਦ ਵੱਲੋਂ ਪ੍ਰਧਾਨ ਸਾਹਿਬ ਨੂੰ ਸਿਰੋਪਾਓ ਵੀ ਪ੍ਰਦਾਨ ਕੀਤਾ ਗਿਆ ਅਤੇ ਪ੍ਰਧਾਨ ਸਾਹਿਬ ਅਤੇ ਸਾਥੀਆਂ ਨੇ ਮਨਮੋਹਨ ਸਿੰਘ ਨੂੰ ਨੇਤਰਦਾਨ ਐਸੋਸੀਏਸ਼ਨ ਦਾ ਪ੍ਰਧਾਨ ਬਨਣ ਤੇ ਵਧਾਈ ਅਤੇ ਸਿਰੋਪਾ ਪ੍ਰਦਾਨ ਕੀਤਾ ।

LEAVE A REPLY

Please enter your comment!
Please enter your name here