ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਨੇ ਲਗਾਇਆ ਪੋਲੀਓ ਬੂਥ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਨੇ ਪ੍ਰਧਾਨ ਪ੍ਰਵੀਨ ਪਲਿਆਲ ਦੀ ਪ੍ਰਧਾਨਗੀ ਵਿੱਚ ਸਥਾਨਕ ਬੱਸ ਸਟੈਂਡ ਵਿਖੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਪੋਲੀਓ ਬੂਥ ਲਗਾਇਆ। ਜਿਸ ਵਿੱਚ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਪ੍ਰਧਾਨ ਪ੍ਰਵੀਨ ਪਲਿਆਲ ਨੇ ਕਿਹਾ ਕਿ ਸਾਡਾ ਭਾਰਤ ਹੁਣ ਪੋਲੀਓ ਮੁਕਤ ਹੋ ਚੁੱਕਿਆ ਹੈ। ਪਿਛਲੇ 3 ਸਾਲ ਵਿੱਚ ਦੇਸ਼ ਵਿੱਚ ਇਕ ਵੀ ਪੋਲੀਓ ਦਾ ਮਾਮਲਾ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ 1985 ਵਿੱਚ ਪੋਲੀਓ ਦੇ ਲਗਭਗ 1 ਲੱਖ 50 ਹਜ਼ਾਰ ਮਾਮਲੇ ਸਾਹਮਣੇ ਆਏ ਸਨ। 2009 ਤੱਕ ਦੁਨੀਆਂ ਭਰ ਵਿੱਚ ਜਿੰਨੇ ਮਾਮਲੇ ਪੋਲੀਓ ਦੇ ਸਨ, ਉਨ੍ਹਾਂ ਵਿੱਚ ਅੱਧੇ ਸਾਡੇ ਦੇਸ਼ ਵਿੱਚ ਸਨ। ਰੋਟਰੀ ਇੰਟਰਨੈਸ਼ਨਲ ਅਤੇ ਭਾਰਤ ਸਰਕਾਰ ਦੁਆਰਾ ਇਸ ਪ੍ਰੋਜੈਕਟ ਵਿੱਚ ਭਾਰੀ ਯੋਗਦਾਨ ਦਿੱਤਾ ਗਿਆ ਜਿਸ ਵਿੱਚ ਸਾਡਾ ਦੇਸ਼ ਪੋਲੀਓ ਮੁਕਤ ਹੋ ਚੁੱਕਿਆ ਹੈ। ਰੋਟਰੀ ਵਲੋਂ ਇਸ ਪ੍ਰੋਜੈਕਟ ਤੇ ਵਿਸ਼ਵ ਵਿੱਚ ਲਗਭਗ 760000 ਡਾਲਰ ਖਰਚ ਕੀਤਾ ਜਾ ਚੁੱਕਾ ਹੈ। ਇਸ ਮੌਕੇ ਤੇ ਸਿਹਤ ਕਰਮਚਾਰੀਆਂ ਨੂੰ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ।

Advertisements

ਇਸ ਮੌਕੇ ਤੇ ਕਲੱਬ ਸਕੱਤਰ ਵਰਿੰਦਰ ਚੋਪੜਾ, ਮਨੋਜ ਓਹਰੀ, ਜਗਮੀਤ ਸੇਠ, ਰੋਹਿਤ ਚੋਪੜਾ, ਸੰਜੀਵ ਲੁਥਰਾ ਅਖਾਂ ਦੇ ਮਾਹਰ, ਕਾਮਨੀ, ਸੋਨੂੰ ਬਾਲਾ, ਦੀਪਕ ਕੁਮਾਰ ਅਤੇ ਅਜੈ ਕੁਮਾਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here