ਪਤਨੀ ਨਾਲ ਝਗੜੇ ਦੌਰਾਨ ਆਪਣੀ 5 ਮਹੀਨੇ ਦੀ ਧੀ ਨੂੰ ਜਮੀਨ ’ਤੇ ਪਟਕ ਕੇ ਕੀਤਾ ਕਤਲ

ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ ਦੇ ਮੁਹੱਲਾ ਮੁਰਾਦਪੁਰਾ ’ਚ ਇਕ ਕਲਯੁਗੀ ਪਿਓ ਨੇ ਪਤਨੀ ਨਾਲ ਹੋਏ ਝਗੜੇ ਵਿੱਚ ਆਪਣੀ 5 ਮਹੀਨੇ ਦੀ ਧੀ ਨੂੰ ਜਮੀਨ ’ਤੇ ਪਟਕ ਕੇ ਕਤਲ ਕਰ ਦਿੱਤਾ। ਘਟਨਾ ਉਸ ਵੇਲੇ ਦੀ ਹੈ ਜਦੋ ਉਸਦੀ ਪਤਨੀ ਅਪਣੀ 5 ਮਹੀਨਿਆ ਦੀ ਧੀ ਨੂੰ ਲੈਣ ਲਈ ਸਹੁਰੇ ਘਰ ਆਈ ਸੀ। ਮੌਕੇ ’ਤੇ ਪੁੱਜੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪਿਤਾ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।

Advertisements

ਮੁੱਖੋ ਵਾਸੀ ਮੁਰਾਦਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਆਪਣੇ ਪਤੀ ਅਬਜਲ ਨਾਥ ਪੁੱਤਰ ਦਲੇਰ ਨਾਥ ਨਾਲ ਝਗੜਾ ਚਲਦਾ ਸੀ। ਉਹ ਆਪਣੇ ਸਹੁਰੇ ਘਰ ਰਾਮਦੇਵ ਕਲੋਨੀ ਮੁਰਾਦਪੁਰ ਵਿਖੇ ਆਪਣੀ ਪੰਜ ਮਹੀਨੇ ਦੀ ਧੀ ਸੌਰਬੀ ਨੂੰ ਲੈਣ ਲਈ ਆਈ। ਜਿਥੇ ਉਸਦਾ ਪਤੀ ਨਾਲ ਮੁੜ ਝਗੜਾ ਹੋ ਗਿਆ। ਇਸੇ ਦੌਰਾਨ ਉਸਦੇ ਪਤੀ ਅਬਜਲ ਨੇ ਸੌਰਬੀ ਨੂੰ ਜ਼ੋਰ ਨਾਲ ਜ਼ਮੀਨ ’ਤੇ ਪਟਕ ਦਿੱਤਾ ਤੇ ਉਸਦੇ ਸਿਰ ਵਿਚ ਗੰਭੀਰ ਸੱਟ ਲੱਗ ਗਈ। ਬੱਚੀ ਨੂੰ ਲੈ ਕੇ ਉਹ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਪੁੱਜੇ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

LEAVE A REPLY

Please enter your comment!
Please enter your name here