ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਲਈ ਕੈਸ਼ਲੈੱਸ ਸਕੀਮ ਛੇਤੀ ਲਾਗੂ ਕੀਤੀ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ : ਮੁਲਤਾਨੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਹੁਸ਼ਿਆਰਪੁਰ ਦੀ ਮੀਟਿੰੰਗ ਰਣਜੀਤ ਸਿੰਘ ਮੁਲਤਾਨੀ ਸਾਬਕਾ ਟਰੈਫਿਕ ਮੈਨੇਜਰ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਸ਼ੁਰੂ ਹੋਣ ਤੇ ਇਸ ਜੱਥੇਬੰਦੀ ਦੇ ਮੈਂਬਰ ਗੁਰਮੇਲ ਸਿੰਘ ਸਿੱਧੂ ਚੀਫ ਇਨਸਪੈਕਟਰ ਅਤੇ ਸ਼ਹਿਰੀ ਫਕੀਰ ਚੰਦ ਮਕੈਨਿਕ ਦੀ ਧਰਮ ਪਤਨੀ ਦੀ ਅਚਾਨਕ ਮੌਤ ਹੋਣ ਤੇ ਦੋ ਮਿੰਟ ਦਾ ਮੌਨ ਰੱਖ ਕੇ ਬਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਸ਼ੁਰੂ ਹੋਣ ਤੇ ਇਸ ਜੱਥੇਬੰਦੀ ਵਿੱਚ ਨਵੇਂ ਆਏ ਮੈਂਬਰ ਹਰਭਜਨ ਸਿੰਘ ਬਾੜੀਆਂ ਐਨ.ਆਰ.ਆਈ., ਸੋਹਣ ਲਾਲ ਇੰਸਪੈਕਟਰ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਅਤੇ ਗੁਰਚਰਨ ਸਿੰਘ ਇੰਸਪੈਕਟਰ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

Advertisements

ਜੱਥੇਬੰਦੀ ਦੇ ਪ੍ਰਧਾਨ ਰਣਜੀਤ ਸਿੰਘ ਮੁਲਤਾਨੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਰੇ ਮੈਂਬਰਾਂ ਨੂੰ ਇਸ ਗੱਲ ਦੀਆਂ ਵਧਾਈਆਂ ਦਿੱਤੀਆਂ ਕਿ ਪੰਜਾਬ ਦੀ ਸਰਕਾਰ ਜੋ ਕਿ ਮੁਲਾਜ਼ਮ ਮਾਰੂ ਲੋਕ ਨੀਤੀਆਂ ਦੇ ਵਿਰੁੱਧ ਅਤੇ ਆਪਸੀ ਝਗੜਿਆਂ ਕਾਰਨ ਪੰਜਾਬ ਦੀ ਗੱਦੀ ਤੋਂ ਲਹਿ ਗਈ ਹੈ ਅਤੇ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਸਰਕਾਰ ਬਣਾ ਲਈ ਹੈ। ਇਸ ਗੱਲ ਦੀ ਸਾਰੇ ਮੁਲਾਜ਼ਮਾਂ/ਰਿਟਾਇਰੀ ਕਰਮਚਾਰੀਆਂ ਨੂੰ ਇਕ ਉਮੀਦ ਬੱਝ ਗਈ ਹੈ ਕਿ ਨਵੀਂ ਆਈ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰੇਗੀ ਅਤੇ ਨਾਲ ਹੀ ਪ੍ਰਧਾਨ ਮੁਲਤਾਨੀ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜਿਹੜੀ ਵੀ ਸਰਕਾਰ ਮੁਲਾਜ਼ਮਾਂ ਨੂੰ ਦਰ-ਕਿਨਾਰ ਕਰਦੀ ਹੈ ਉਸ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ। ਜਿਸ ਦੀ ਮਿਸਾਲ ਅੱਜ ਵੇਖਣ ਨੂੰ ਮਿਲ ਰਹੀ ਹੈ। ਇਸ ਸਰਕਾਰ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੇ ਹੱਕ ਤੇ ਬੇਰੁਜ਼ਗਾਰ ਹੋਏ ਬੱਚਿਆਂ ਨੂੰ ਨੌਕਰੀਆਂ ਅਤੇ ਸਿਹਤ ਸਹੂਲਤਾਂ ਦੀ ਜ਼ਰੂਰਤ ਹੈ। ਸਾਡੀ ਇਸ ਜੱਥੇਬੰਦੀ ਵਲੋਂ ਪਹਿਲੀਆਂ ਸਰਕਾਰਾਂ ਤੋਂ ਵੀ ਕੈਸ਼ਲੈੱਸ ਹੈਲਥ ਸਕੀਮ ਦੀ ਮੰਗ ਸੀ ਅਤੇ ਇਸ ਸਰਕਾਰ ਤੋਂ ਵੀ ਅਸੀਂ ਮੰਗ ਕਰਦੇ ਹਾਂ ਕਿ ਮੁਲਾਜ਼ਮਾਂ ਲਈ ਕੈਸ਼ਲੈੱਸ ਸਕੀਮ ਛੇਤੀ ਲਾਗੂ ਕੀਤੀ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਤੇ ਨਵੀਆਂ ਬੱਸਾਂ ਪੰਜਾਬ ਰੋਡਵੇਜ਼ ਵਿੱਚ ਪਾਈਆਂ ਜਾਣ।
ਇਨ੍ਹਾਂ ਤੋਂ ਬਾਅਦ ਜੱਥੇੁਬੰਦੀ ਦੇ ਸੰਯੁਕਤ ਸਕੱਤਰ ਹਰਜੀਤ ਸਿੰਘ, ਐਨ.ਆਰ.ਆਈ. ਸੁਰਿੰਦਰ ਸਿੰਘ ਬਰਿਆਣਾ ਅਤੇ ਗਿਆਨ ਸਿੰਘ ਭਲੇਠੂ ਨੇ ਵੀ ਸੰਬੋਧਨ ਕਰਦਿਆਂ ਨਵੀਂ ਸਰਕਾਰ ਨੂੰ ਸ਼ੁਭ ਇਛਾਵਾਂ ਦਿੱਤੀਆਂ ਅਤੇ ਆਸ ਕੀਤੀ ਕਿ ਆਪ ਪਾਰਟੀ ਦੀ ਸਰਕਾਰ ਸਾਰੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰੇਗੀ ਅਤੇ ਸਰਕਾਰੀ ਮਹਿਕਮੇ ਵਿੱਚ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ। ਜਨਰਲ ਸਕੱਤਰ ਗਿਆਨ ਸਿੰਘ ਭਲੇਠੂ ਨੇ ਜਾਣਕਾਰੀ ਦਿੱਤੀ ਕਿ 6ਵੇਂ ਪੇ-ਕਮਿਸ਼ਨ ਦੀ ਰਿਪੋਰਟ ਮੁਤਾਬਿਕ ਜਿਹੜੇ ਕਰਮਚਾਰੀ 2016 ਤੋਂ ਬਾਅਦ ਰਿਟਾਇਰ ਹੋਏ ਹਨ, ਉਨ੍ਹਾਂ ਦੀ ਪੇ-ਫਿਕਸਸੇਸ਼ਨ ਦਫਤਰ ਵਲੋਂ ਕੀਤੀ ਜਾ ਰਹੀ ਹੈ। ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਨੇ ਭਰੋਸਾ ਦਿੱਤਾ ਹੈ ਕਿ ਸਾਰੇ ਰਿਟਾਇਰੀਆਂ ਦੇ ਦਫਤਰ ਦੇ ਕੋਈ ਵੀ ਕੰਮ ਪਹਿਲ ਦੇ ਆਧਾਰ ਤੇ ਹਲ ਕੀਤੇ ਜਾਣਗੇ।
ਇਸ ਮੀਟਿੰਗ ਨੂੰ ਬਾਬਾ ਸੰਸਾਰ ਸਿੰਘ, ਗੁਰਬਖਸ਼ ਸਿੰਘ ਮਨਕੋਟੀਆ, ਜਗਦੀਸ਼ ਸਿੰਘ, ਅਮਰੀਕ ਸਿੰਘ, ਸੁਰਜੀਤ ਸਿੰਘ ਸੈਣੀ, ਹਰਭਜਨ ਸਿੰਘ ਦੂਰੇ, ਜੀਤ ਸਿੰਘ, ਪ੍ਰਵੀਨ ਕੁਮਾਰ ਸ਼ਰਮਾ, ਇੰਦਰਮੋਹਨ ਬਾਲੀ, ਚੰਨਣ ਸਿੰਘ, ਬਲਵੀਰ ਸਿੰਘ, ਸਵਰਨ ਸਿੰਘ, ਕਸ਼ਮੀਰ ਸਿੰਘ, ਫਕੀਰ ਚੰਦ, ਪਰਮਜੀਤ ਸਿੰਘ, ਭਗਵਾਨ ਦਾਸ, ਬਾਲ ਕ੍ਰਿਸ਼ਨ, ਪਰਮਿੰਦਰ ਸਿੰਘ, ਜੋਧ ਸਿੰਘ, ਕੁਲਦੇਵ ਸਿੰਘ, ਗੁਰਮੀਤ ਸਿੰਘ, ਕੰਵਲਜੀਤ, ਮਨਮੋਹਨ ਸਿੰਘ ਵਾਲੀਆ, ਕੁਲਦੇਵ ਸਿੰਘ, ਪਾਖਰ ਦਾਸ ਅਤੇ ਸੋਹਣ ਲਾਲ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਬਾਬਾ ਸੰਸਾਰ ਸਿੰਘ ਸਰਪਰਸਤ ਨੇ ਸਾਰੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਜਾਣਕਾਰੀ ਦਿੱਤੀ ਕਿ ਅਗਲੀ ਮੀਟਿੰਗ 11 ਅਪ੍ਰੈਲ, 2022, ਦਿਨ ਸੋਮਵਾਰ ਨੂੰ ਹੋਵੇਗੀ।

LEAVE A REPLY

Please enter your comment!
Please enter your name here